800 ਗ੍ਰਾਮ ਦੀ ਰਸੌਲੀ ਹਟਾ ਕੇ ਮਾਸੂਮ ਬੱਚੇ ਨੂੰ ਦਿੱਤੀ ਨਵੀਂ ਜ਼ਿੰਦਗੀ
_________
ਅੰਮ੍ਰਿਤਸਰ,10 ਨਵੰਬਰ (ਪਵਿੱਤਰ ਜੋਤ)- ਵੱਡੀਆਂ ਉਮਰਾਂ ਦੇ ਮਰੀਜ਼ਾਂ ਦੇ ਮੁਕਾਬਲੇ ਕੁਝ ਮਹੀਨੇ ਜਾਂ ਕੁਝ ਹੀ ਸਾਲਾਂ ਦੇ ਨਾਮੁਰਾਦ ਬਿਮਾਰੀਆਂ ਨਾਲ ਪੀੜਿਤ ਮਾਸੂਮ ਬੱਚਿਆਂ ਇਲਾਜ ਦੌਰਾਨ ਕਾਮਯਾਬ ਸਰਜਰੀਆਂ ਕਰਨਾ ਕੋਈ ਆਮ ਗੱਲ ਨਹੀਂ ਹੈ। ਪਰ ਉੱਤਰੀ ਭਾਰਤ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਡਾ.ਐਚ.ਪੀ.ਐਸ ਮਿਗਲਾਨੀ ਇੱਕ ਵੱਡੀਆਂ ਹੈਰਾਨੀਜਨਕ ਕਾਮਯਾਬ ਸਰਜਰੀਆਂ ਕਰਦੇ ਹੋਏ ਮਾਸੂਮ ਬੱਚਿਆਂ ਨੂੰ ਨਵੀਂਆਂ ਜ਼ਿੰਦਗੀਆਂ ਦੇ ਰਹੇ ਹਨ।
ਡਾਕਟਰ ਮਿਗਲਾਨੀ ਵੱਲੋਂ ਸਿਰਫ਼ ਇੱਕ ਮਹੀਨੇ ਦੇ ਮਾਸੂਮ ਬੱਚੇ ਦੇ ਪਿੱਠ ਤੇ ਮਾਸ ਦੀ ਬਣੀ 800 ਗ੍ਰਾਮ ਦੀ ਰਸੋਲੀ ਦੀ ਸਰਜਰੀ ਕਰਕੇ ਜਿੱਥੇ ਮਾਤਾ-ਪਿਤਾ ਦੀਆਂ ਆਸ਼ਾਵਾਂ ਨੂੰ ਜਿੰਦਾ ਰੱਖਿਆ ਉਥੇ ਬੱਚੇ ਨੂੰ ਨਵਾਂ ਜੀਵਨ ਦਿੱਤਾ। ਡਾ. ਮਿਗਲਾਨੀ ਨੇ ਗੱਲਬਾਤ ਦੇ ਦੌਰਾਨ ਦੱਸਿਆ ਕਿ ਕਸਬਾ ਅਜਨਾਲਾ ਨਿਵਾਸੀ ਨਾਰਮਲ ਪਰਿਵਾਰ ਦੇ ਨਾਲ ਸਬੰਧਤ ਪਰਿਵਾਰ ਨੇ ਆਪਣੇ ਬੱਚੇ ਦੇ ਇਲਾਜ ਨੂੰ ਲੈ ਕੇ ਫਰੀਦਕੋਟ ਕਈ ਚੱਕਰ ਲਗਾਏ ਓਥੇ ਇਲਾਜ ਸੰਭਵ ਨਹੀਂ ਹੋ ਸਕਿਆ। ਸਮਾਜਿਕ ਸੇਵਾਵਾਂ ਵਿੱਚ ਅਹਿਮ ਯੋਗਦਾਨ ਅਦਾ ਕਰਨ ਵਾਲੇ ਜਸੱਟ ਸੇਵਾ ਸੋਸਾਇਟੀ ਦੇ ਪ੍ਰਮੁੱਖ ਐਡਵੋਕੇਟ ਹਰਸਿਮਰਨ ਸਿੰਘ ਵੱਲੋਂ ਆਰਥਿਕ ਸਹਾਇਤਾ ਦੇ ਨਾਲ ਸਫਲ ਸਰਜਰੀ ਕੀਤੀ ਗਈ ਹੈ। ਬੱਚੇ ਦੀ ਰੀੜ੍ਹ ਦੀ ਹੱਡੀ ਦੇ ਮੰਨਕੇ ਫੁੱਲਨ ਤੋਂ ਬਾਅਦ ਨਸਾਂ ਦੇ ਨਾਲ ਪਿੱਠ ਉੱਪਰ ਮਾਸ ਦਾ ਇੱਕ ਵੱਡਾ ਗੋਲਾ ਬਣਿਆ ਹੋਇਆ ਸੀ। ਇਸ ਬਿਮਾਰੀ ਨੂੰ ਡਾਕਟਰੀ ਭਾਸ਼ਾ ਵਿੱਚ ਮੀਨੀਨਗੋ ਮਾਈਲੋਸਾਈਲ ਮੰਨਿਆ ਜਾਂਦਾ ਹੈ। 3 ਕਿੱਲੋ 400 ਗ੍ਰਾਮ ਭਾਰ ਵਾਲੇ ਇਕ ਮਹੀਨੇ ਦੇ ਬੱਚੇ ਦੇ ਪਿੱਠ ਤੋਂ 800 ਗ੍ਰਾਮ ਗੋਲਾਕਾਰ ਮਾਸ ਦਾ ਬਣਿਆ ਹਿੱਸਾ ਹਟਾਉਣ ਤੋਂ ਬਾਅਦ ਬੱਚੇ ਦਾ ਭਾਰ 2 ਕਿਲੋ 600 ਗ੍ਰਾਮ ਬਾਕੀ ਰਹਿ ਗਿਆ। ਮਾਸ ਵਿੱਚੋਂ ਨਸਾਂ ਨੂੰ ਅਲੱਗ ਕਰਦੇ ਹੋਏ ਵਾਪਿਸ ਸਰੀਰ ਦੇ ਅੰਦਰ ਸਹੀ ਕਰ ਦਿੱਤਾ ਗਿਆ। ਸਰਜਰੀ ਤੋਂ ਕਰੀਬ 5 ਦਿਨ ਬਾਅਦ ਬੱਚੇ ਨੂੰ ਛੁੱਟੀ ਦੇ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਅਜਿਹੇ ਕੇਸ ਭਾਰਤ ਵਿੱਚ ਹਜ਼ਾਰ ਬੱਚਿਆਂ ਦੇ ਪਿੱਛੇ ਕਰੀਬ ਤਿੰਨ ਚਾਰ ਬੱਚਿਆਂ ਵਿੱਚ ਪਾਏ ਜਾਂਦੇ ਹਨ। ਉਹਨਾਂ ਨੇ ਦੱਸਿਆ ਕਿ ਅਜਿਹੀ ਬਿਮਾਰੀ ਦੇ ਨਾਲ ਗੁਰਦੇ ਦੀ ਬਿਮਾਰੀ ਤੋਂ ਇਲਾਵਾ ਲੱਤਾਂ ਦੇ ਬੇਜ਼ਾਨ ਹੋਣ ਤੇ ਅਪੰਗ ਹੋਣ ਦੇ ਕਾਫ਼ੀ ਆਸਾਰ ਹੁੰਦੇ ਹਨ। ਜਿਸ ਦੌਰਾਨ ਲੱਤਾਂ ਦੇ ਸੱਟ ਲੱਗਣ, ਠੰਡਾ ਜਾਂ ਤੱਤਾ ਲੱਗਣ ਦਾ ਵੀ ਬੱਚੇ ਨੂੰ ਪਤਾ ਨਹੀਂ ਚੱਲਦਾ ਹੈ। ਮਾਸੂਮ ਬੱਚੇ ਦੀ ਸਰਜਰੀ ਤੋਂ ਬਾਅਦ ਮਾਤਾ ਪਿਤਾ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਉਹਨਾਂ ਵੱਲੋਂ ਡਾਕਟਰ ਮਿਗਲਾਨੀ ਅਤੇ ਉਹਨਾਂ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।