ਗੁਰਪੁਰਬ ਮੌਕੇ ਨੇਕੀ ਫਾਉਂਡੇਸ਼ਨ ਵੱਲੋਂ ਲਗਾਇਆ ਗਿਆ ਖ਼ੂਨਦਾਨ ਕੈੰਪ

0
18

 

ਬੁਢਲਾਡਾ 8 ਨਵੰਬਰ ( ਦਵਿੰਦਰ ਸਿੰਘ ਕੋਹਲੀ ), ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜ਼ਿਲ੍ਹਾ ਮਾਨਸਾ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਇੱਕ ਵਿਸ਼ਾਲ ਖ਼ੂਨਦਾਨ ਕੈੰਪ ਦਾ ਆਯੋਜਨ ਸ਼ਹਿਰ ਬੁਢਲਾਡਾ ਦੀ ਪੰਚਾਇਤੀ ਗਊਸ਼ਾਲਾ ਵਿਖੇ ਐੱਚ ਡੀ ਐੱਫ ਸੀ ਬੈਂਕ ਦੇ ਸਹਿਯੋਗ ਨਾਲ ਕੀਤਾ ਗਿਆ, ਜਿੱਥੇ 92 ਦੇ ਕਰੀਬ ਖ਼ੂਨਦਾਨੀਆਂ ਨੇ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਭਾਗ ਲਿਆ ਅਤੇ ਖ਼ੂਨਦਾਨ ਕੀਤਾ। ਇਸ ਮੌਕੇ ਐੱਚ ਡੀ ਐੱਫ ਸੀ ਬੈਂਕ ਬੁਢਲਾਡਾ ਦੇ ਗੁਰਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਬੈਂਕ ਵੱਲੋਂ ਸੀ ਐੱਸ ਆਰ ਗਤੀਵਿਧੀ ਪਰਿਵਰਤਨ ਅਧੀਨ ਇਸ ਕੈੰਪ ਲਈ ਨੇਕੀ ਫਾਉਂਡੇਸ਼ਨ ਨੂੰ ਸਹਿਯੋਗ ਦਿੱਤਾ ਗਿਆ ਹੈ। ਸ਼੍ਰੀ ਪੰਚਾਇਤੀ ਗਊਸ਼ਾਲਾ ਕਮੇਟੀ ਬੁਢਲਾਡਾ ਦੇ ਪ੍ਰਧਾਨ ਸੁਭਾਸ਼ ਗੋਇਲ ਸੁਖਵਿੰਦਰ ਸਿੰਘ ਪਟਵਾਰੀ ਅਤੇ ਖਜਾਨਚੀ ਵਿਨੋਦ ਗਰਗ ਨੇ ਦੱਸਿਆ ਕਿ ਨੇਕੀ ਫਾਉਂਡੇਸ਼ਨ ਵੱਲੋਂ ਖ਼ੂਨ ਦੀ ਪੂਰਤੀ ਲਈ ਜਿੱਥੇ ਪੂਰੇ ਜ਼ਿਲ੍ਹੇ ਵਿੱਚ ਵੱਡੇ ਪੱਧਰ ਉੱਤੇ ਮੁਹਿੰਮ ਚਲਾਈ ਗਈ ਹੈ, ਉੱਥੇ ਹੀ ਇਸ ਸ਼ੁਭ ਮੌਕੇ ਉੱਤੇ ਗਊਸ਼ਾਲਾ ਕਮੇਟੀ ਵੱਲੋਂ ਯੋਗਦਾਨ ਪਾਕੇ ਉਹਨਾਂ ਨੂੰ ਚੰਗਾ ਮਹਿਸੂਸ ਹੋ ਰਿਹਾ ਹੈ। ਇਸ ਨੇਕ ਉਪਰਾਲੇ ਨਾਲ ਸੈਂਕੜੇ ਜ਼ਿੰਦਗੀਆਂ ਨੂੰ ਬਚਾਇਆ ਜਾ ਸਕੇਗਾ। ਸਰਕਾਰੀ ਬਲੱਡ ਸੈਂਟਰ ਮਾਨਸਾ ਤੋਂ ਡਾਕਟਰ ਸੁਨੈਣਾ ਮੰਗਲਾ ਨੇ ਦੱਸਿਆ ਕਿ ਥੈਲੇਸਿਮਿਆ, ਕੈਂਸਰ ਅਤੇ ਡਾਇਲਸਿਸ ਦੇ ਮਰੀਜਾਂ ਲਈ ਇਹ ਖ਼ੂਨ ਵਰਦਾਨ ਸਿੱਧ ਹੋਵੇਗਾ। ਨੇਕੀ ਟੀਮ ਵੱਲੋਂ ਸਾਰੇ ਖ਼ੂਨਦਾਨੀਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੀਆਂ ਸਿੱਖਿਆਵਾਂ ਦੇ ਰਾਹ ਉੱਤੇ ਚਲਦੇ ਹੋਏ ਹਮੇਸ਼ਾ ਨੇਕ ਕੰਮ ਕਰਦੇ ਰਹਿਣ ਦਾ ਸੰਦੇਸ਼ ਦਿੱਤਾ ਗਿਆ। ਨੇਕੀ ਫਾਉਂਡੇਸ਼ਨ ਵੱਲੋਂ ਬਣਾਏ ਜਾ ਰਹੇ ਬੇਸਹਾਰਾ ਲੋਕਾਂ ਦੇ ਆਸ਼ਰਮ ਲਈ ਬੁਢਲਾਡਾ ਦੇ ਅਵਿਨਾਸ਼ ਜਿੰਦਲ ਵੱਲੋਂ 20000 ਰੁਪਏ ਕੀਮਤ ਦਾ 8 ਯੂਨਿਟ ਬਿਲਡਿੰਗ ਮਟੀਰੀਅਲ ਸੰਸਥਾ ਨੂੰ ਦਾਨ ਕੀਤਾ ਗਿਆ। ਇਸ ਮੌਕੇ ਬੈਂਕ ਟੀਮ, ਗਊਸ਼ਾਲਾ ਕਮੇਟੀ ਮੈਂਬਰ ਸਤੀਸ਼ ਕੁਮਾਰ, ਰਤਨ ਕੁਮਾਰ ਗੋਇਲ, ਬਲਬੀਰ ਚੰਦ, ਨੇਕੀ ਟੀਮ ਤੋਂ ਇਲਾਵਾ ਵੱਖ ਵੱਖ ਸੰਸਥਾਵਾਂ ਦੇ ਆਗੂ ਅਤੇ ਪਤਿਵੰਤੇ ਮੌਜ਼ੂਦ ਸਨ।

NO COMMENTS

LEAVE A REPLY