ਹਾਰੇ ਕਾ ਸਹਾਰਾ, ਮੇਰਾ ਸ਼ਿਆਮ ਖਾਟੂ ਵਾਲਾ,ਜਾਗਰਣ ਚ ਝੂਮੇ ਪ੍ਰੇਮੀ

0
20

ਬੁਢਲਾਡਾ 6 ਨਵੰਬਰ (ਦਵਿੰਦਰ ਸਿੰਘ ਕੋਹਲੀ) :  ਸ਼੍ਰੀ ਸ਼ਿਆਮ ਖਾਟੂ ਵਾਲੇ ਜੀ ਦੇ ਜਨਮਦਿਵਸ ਮੌਕੇ ਸਥਾਨਕ ਸ਼ਿਆਮ ਪ੍ਰੇਮੀਆਂ ਵੱਲੋਂ ਦੁਰਗਾ ਮੰਡਲ ਚ ਜਨਮ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਗਨੇਸ਼ ਪੂਜਾ ਭਾਰਤ ਭੂਸ਼ਨ ਸਰਾਫ ਅਤੇ ਜਯੋਤੀ ਪ੍ਰਚੰਡ ਪਵਨ ਕੁਮਾਰ ਵਰਮਾਂ ਵੱਲੋਂ ਅਦਾ ਕੀਤੀ ਗਈ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਭਜਨ ਗਾਇਕ ਸਨੇਹਾ ਸੋਨੀ ਨੇ ਹਾਰੇ ਕਾ ਸਹਾਰਾ ਮੇਰਾ ਸ਼ਿਆਮ ਖਾਟੂ ਵਾਲਾ ਦੇ ਜੈਕਾਰਿਆਂ ਨਾਲ ਭਗਤਾਂ ਨੂੰ ਝੂੰਮਣ ਲਾ ਦਿੱਤਾ। ਇਸ ਮੌਕੇ ਸੰਕੀਰਤਨ ਦੀ ਭੂਮਿਕਾ ਕ੍ਰਿਸ਼ਨ ਕੁਮਾਰ ਬੱਬੂ ਅਤੇ ਉਨ੍ਹਾਂ ਦੀ ਟੀਮ ਨੇ ਨਿਭਾਈ। ਇਸ ਸੰਕੀਰਤਨ ਚ ਸੈਂਕੜੇ ਔਰਤਾਂ ਅਤੇ ਮਹਿਲਾਵਾਂ ਸ਼ਿਆਮ ਪ੍ਰੇਮੀਆਂ ਨੇ ਭਾਗ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਸ਼ਿਆਮ ਸੰਘ ਪਰਿਵਾਰ ਦੇ ਹਰੀ ਮੋਹਨ ਅਤੇ ਗੋਰਾ ਲਾਲ ਨੇ ਦੱਸਿਆ ਕਿ ਸ਼੍ਰੀ ਸ਼ਿਆਮ ਬਾਬਾ ਦਾ ਜਨਮ ਉਤਸਵ ਦੇ ਮੌਕੇ ਤੇ ਸ਼ਿਆਮ ਪ੍ਰੇਮੀਆਂ ਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਰਾਜੇਸ਼ ਸਿੰਗਲਾ, ਗਿਆਨ ਚੰਦ ਲੋਟੀਆਂ, ਮਹਿੰਦਰਪਾਲ, ਕ੍ਰਿਸ਼ਨ ਲੋਟੀਆਂ, ਰਜਿੰਦਰ ਸਿੰਗਲਾ, ਰਾਮ ਕੇ.ਐਮ., ਸੁਰਿੰਦਰ ਸਿੰਗਲਾ, ਚੰਦਨ ਕੁਮਾਰ, ਬਿਕਰਮਜੀਤ, ਰਾਹੁਲ ਸਿੰਗਲਾ, ਟਿੰਕਲ ਬਾਂਸਲ, ਸ਼ਾਮ ਸ਼ੁੰਦਰ ਕਾਲੀ, ਆਸ਼ੀਸ਼ ਲੋਟੀਆਂ, ਗਿਆਨ ਚੰਦ ਬਾਂਸਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਚ ਮਹਿਲਾਵਾਂ ਹਾਜਰ ਸਨ।

NO COMMENTS

LEAVE A REPLY