ਅੰਮ੍ਰਿਤਸਰ 14 ਅਕਤੂਬਰ (ਪਵਿੱਤਰ ਜੋਤ) : ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਅਤੇ ਆਲ ਇੰਡੀਆ ਪਿੰਗਲਵਾੜਾ ਚੈਰੀਟੈਬਲ ਸੋਸਾਇਟੀ (ਰਜਿ.), ਅੰਮ੍ਰਿਤਸਰ ਵਿਚਾਲੇ ਦਿਵਿਅੰਗ ਬੱਚਿਆਂ ਨੂੰ 100% ਮੁਫਤ ਆਨਲਾਇਨ ਵਿੱਦਿਆ ਦੇਣ ਲਈ ਸਮਝੌਤਾ ਪੱਤਰ ਉਪਰ ਦਸਖ਼ਤ ਕੀਤੇ ਗਏ । ਇਸ ਉਪਰ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਵੱਲੋ ਰਜਿਸਟਰਾਰ ਯੂਨੀਵਰਸਿਟੀ ਅਤੇ ਪਿੰਗਲਵਾੜਾ ਵੱਲੋ ਮੁੱਖ ਸੇਵਾਦਾਰ ਡਾ.ਇੰਦਰਜੀਤ ਕੌਰ ਦੁਆਰਾ ਦਸਖ਼ਤ ਕੀਤੇ ਗਏ ਇਸ ਸਮਾਗਮ ਵਿਚ ਪਿੰਗਲਵਾੜੇ ਵੱਲੋ ਸਮੂਹ ਸਕੂਲਾਂ ਦੇ ਪ੍ਰਿੰਸੀਪਲ ਅਤੇ ਚੋਣਵੇਂ ਸਟਾਫ ਮੈਂਬਰ ਹਾਜ਼ਿਰ ਸਨ।
ਡਾ. ਇੰਦਰਜੀਤ ਕੌਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਦਾ ਦਿਨ ਪਿੰਗਲਵਾੜੇ ਵਾਸਤੇ ਇਕ ਇਤਿਹਾਸਕ ਦਿਹਾੜਾ ਹੈ। ਜਦੋ ਕਿ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਨੇ ਪਿੰਗਲਵਾੜੇ ਵੱਲੋ ਦਿਿਵਆਂਗਾਂ ਵਾਸਤੇ ਕੀਤੇ ਜਾ ਰਹੇ ਕਾਰਜਾ ਨੂੰ ਮੁੱਖ ਰਖਦੇ ਹੋਏ ਇਹ ਸਮਝੌਤਾ ਪੱਤਰ ਲਿਆਉਣ ਦਾ ਫੈਸਲਾ ਕੀਤਾ ਇਸ ਦੁਆਰਾ ਯੂਨੀਵਰਸਿਟੀ ਦਿਿਵਅੰਗ ਬੱਚਿਆਂ ਨੂੰ ਪਿੰਗਲਵਾੜਾ ਰਾਹੀਂ ਮੁਫਤ ਆਨਲਾਇਨ ਵਿਿਦਆ ਦੇਣ ਲਈ ਵਚਨਬੱਧ ਹੋਵੇਗੀ । ਇਹ ਵੀ ਫੈਸਲਾ ਹੋਇਆ ਕਿ ਪਿੰਗਲਵਾੜੇ ਵੱਲੋ ਇਹਨਾਂ ਕੋਰਸਾਂ ਨੂੰ ਚਲਾਉਣ ਵਾਸਤੇ ਪੂਰਾ ਸਹਿਯੋਗ ਦੇਵੇਗਾ।
ਡਾ.ਅਮੀਤੋਜ ਸਿੰਘ ਐਸੋਸੀਏਟ ਡੀਨ ਅਕੈਡਮਿਕ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਵਾਸਤੇ ਵੀ ਇਕ ਬਹੁਤ ਮਾਨ ਦੀ ਗੱਲ ਹੈ ਕਿ ਦਿਿਵਅੰਗ ਬਚਿਆਂ ਨੂੰ ਮੁਫਤ ਵਿਿਦਆ ਦੇਣ ਵਿਚ ਪਿੰਗਲਵਾੜਾ ਸੰਸਥਾ ਵਲੋ ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਇਸ ਸਮਾਰੋਹ ਵਿਚ ਡਾ. ਜਗਦੀਪਕ ਸਿੰਘ ਮੀਤ ਪ੍ਰਧਾਨ, ਸ੍ਰ. ਰਾਜਬੀਰ ਸਿੰਘ ਮੈਂਬਰ ਪਿੰਗਲਵਾੜਾ, ਗੂੰਗੇ-ਬੋਲੇ ਬੱਚਿਆਂ ਦੇ ਸਕੂਲ ਦੇ ਡਾਇਰੈਕਟਰ ਆਰ.ਪੀ ਸਿੰਘ, ਕਰਨਲ ਦਰਸ਼ਨ ਸਿੰਘ ਬਾਵਾ ਮੁੱਖ ਪ੍ਰਸ਼ਾਸ਼ਕ, ਭਗਤ ਪੂਰਨ ਸਿੰਘ ਸਮੂਹ ਸਕੂਲਾਂ ਦੇ ਪ੍ਰਿੰਸੀਪਲ, ਜੈ. ਸਿੰਘ ਪ੍ਰਸ਼ਾਸ਼ਕ ਮਾਨਾਂਵਾਲਾ, ਯੋਗੇਸ਼ ਸੂਰੀ ਪਰਮਿੰਦਰਜੀਤ ਸਿੰਘ ਭੱਟੀ, ਸੁਰਿੰਦਰ ਕੌਰ ਭੱਟੀ, ਹਰਤੇਜਪਾਲ ਕੌਰ, ਅਤੇ ਨਰਿੰਦਰਪਾਲ ਸਿੰਘ ਸੋਹਲ ਆਦਿ ਹਾਜ਼ਿਰ ਸਨ।