ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਵੀਨ ਵਿਖੇ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ।

0
27

ਬੁਢਲਾਡਾ, 12 ਅਕਤੂਬਰ (ਦਵਿੰਦਰ ਸਿੰਘ ਕੋਹਲੀ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਵੀਨ ਰੇਲਵੇ ਰੋਡ ਵਿਖੇ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਕਾਸ਼ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਰਾਤਰੀ ਦੇ ਹੋਏ ਕੀਰਤਨ ਦਰਬਾਰ ਵਿੱਚ ਹਜੂਰੀ ਰਾਗੀ ਭਾਈ ਰਾਮ ਸਿੰਘ ਮਾਈਸਰਖਾਨੇ ਵਾਲਿਆਂ ਦੇ ਰਾਗੀ ਜਥੇ ਨੇ ਮਨੋਹਰ ਕੀਰਤਨ ਰਾਹੀਂ ਗੁਰੂ ਜਸ ਸਰਵਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਗੁਰੂ ਜੀ ਵੱਲੋਂ ਦਰਸਾਏ ਮਾਰਗ’ਤੇ ਚੱਲ ਕੇ ਸੁੱਖੀ ਜੀਵਨ ਬਤੀਤ ਕਰਨਾ ਚਾਹੀਦਾ ਹੈ।ਉਨ੍ਹਾਂ ਸੰਗਤਾਂ ਨੂੰ ਕਿਹਾ ਕਿ ਹਰ ਧਰਮ ਦਾ ਕਰੋ ਸਤਿਕਾਰ, ਸਿੱਖ ਲਈ ਜਰੂਰੀ ਕੇਸ ਤੇ ਦਸਤਾਰ ਤਹਿਤ ਸਿੱਖ ਸੰਗਤਾਂ ਨੂੰ ਬਾਣੀ-ਵਾਣੇ ਨਾਲ ਜੁੜ ਕੇ ਖੰਡੇ-ਬਾਟੇ ਦਾ ਅੰਮਿ੍ਤ ਛਕ ਕੇ ਸਿੰਘ ਸੱਜਣ ਲਈ ਪੇ੍ਰਿਆ। ਇਸ ਮੌਕੇ ਰਜਿੰਦਰ ਸਿੰਘ ਸੋਨੂੰ,ਡਾ.ਪਿ੍ਤਪਾਲ ਸਿੰਘ ਕੋਹਲੀ,ਡਾ.ਕਮਲਜੀਤ ਸਿੰਘ ਬੌਬੀ,ਕੁਲਦੀਪ ਸਿੰਘ, ਅਮਰਜੀਤ ਸਿੰਘ, ਮਾਸਟਰ ਰਜਿੰਦਰ ਸਿੰਘ,ਮਾਸਟਰ ਕੁਲਵੰਤ ਸਿੰਘ,ਗੁਰਚਰਨ ਸਿੰਘ ਮਲਹੋਤਰਾ,ਸੁਖਦੇਵ ਸਿੰਘ, ਜਗਮੋਹਨ ਸਿੰਘ,ਇੰਦਰਜੀਤ ਸਿੰਘ,ਮਿਸਤਰੀ ਜਰਨੈਲ ਸਿੰਘ, ਤਨਜੋਤ ਸਿੰਘ ਸਾਹਨੀ,ਸੁਖਵਿੰਦਰ ਸਿੰਘ ਹੈਪੀ,ਅਮਨ ਮਹਿਤਾ,ਭਲਿੰਦਰ ਵਾਲੀਆ,ਸੰਤੋਖ ਸਿੰਘ,ਪ੍ਭਸਹਿਜਪੀ੍ਤ ਸਿੰਘ, ਹਰਮਨਜੋਤ ਸਿੰਘ, ਗਗਨਜੋਤ ਸਿੰਘ, ਦਵਿੰਦਰ ਸਿੰਘ ਕੋਹਲੀ ਆਦਿ ਨੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ। ਭੋਗ ਉਪਰੰਤ ਗੁਰੂ ਦਾ ਮਹਾਨ ਲੰਗਰ ਅਤੁੱਟ ਵਰਤਾਇਆ ਗਿਆ।

NO COMMENTS

LEAVE A REPLY