ਅੰਮ੍ਰਿਤਸਰ 29 ਸਤੰਬਰ (ਪਵਿੱਤਰ ਜੋਤ) : ਰਾਯਨ ਇੰਟਰਨੈਸ਼ਨਲ ਸਕੂਲ, ਅੰਮ੍ਰਿਤਸਰ ਦੇ ਚੇਅਰਮੈਨ ਸਰ ਡਾ: ਏ.ਐਫ ਪਿੰਟੋ ਅਤੇ ਡਾਇਰੈਕਟਰ ਮੈਡਮ ਡਾ: ਗਰੇਸ ਪਿੰਟੋ ਦੀ ਅਗਵਾਈ ਹੇਠ 7ਵੀਂ ‘ਡੀ’ ਜਮਾਤ ਦੀ ਵਿਦਿਆਰਥਣ ਪਰਿਨਾਜ਼ ਬਾਜਵਾ ਨੇ 21 ਸਤੰਬਰ ਨੂੰ ਪੰਜਾਬ ਖੇਡ ਮੇਲੇ, ਲੁਹਾਰਕਾ ਰੋਡ ਅੰਮ੍ਰਿਤਸਰ ਵਿਖੇ ਹੋਏ ਅੰਡਰ-14 ਵਰਗ ਸਕੇਟਿੰਗ ਮੁਕਾਬਲੇ ਵਿਚ ਭਾਗ ਲਿਆ। ਜਿਸ ਵਿਚ ਕੁੱਲ ਢਾਈ ਸੌ ਪ੍ਰਤੀਯੋਗੀਆਂ ਨੇ ਭਾਗ ਲਿਆ। ਪਰਿਨਾਜ ਨੇ ਹਜ਼ਾਰ ਮੀਟਰ (1000 ਮੀਟਰ) ਦੌੜ ਵਿਚ ਭਾਗ ਲੈ ਕੇ ਸੋਨ ਤਗਮਾ ਜਿਤਿਆ ਅਤੇ ਪੰਜਾਬ ਰਾਜ ਪੱਧਰੀ ਮੁਕਾਬਲੇ ਲਈ ਚੁਣੀ ਗਈ। ਸਕੂਲ ਦੀ ਮੁੱਖ ਅਧਿਆਪਕਾ ਕੰਚਨ ਮਲਹੋਤਰਾ ਨੇ ਪਰਿਨਾਜ ਅਤੇ ਉਸਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿਤੀਆਂ।