ਨੈਸ਼ਨਲ ਪਲਸ ਪੋਲੀਓ ਮੁਹਿੰਮ ਤਹਿਤ ਜ਼ਿਲੇ ਦੇ 297250 ਬੱਚਿਆਂ ਨੂੰ ਪਲਾਈਆਂ ਜਾਣਗੀਆਂ ਪੋਲੀਓ ਦੀਆਂ ਦੋ ਬੂੰਦਾਂ-ਵਧੀਕ ਡਿਪਟੀ ਕਮਿਸ਼ਨਰ

0
19

18 ਸਤੰਬਰ, 19 ਅਤੇ 20 ਸਤੰਬਰ 2022 ਨੂੰ ਚਲਾਇਆ ਜਾਵੇਗਾ ਪਲਸ ਪੋਲੀਓ ਰਾਊਂਡ
ਅੰਮ੍ਰਿਤਸਰ, 15 ਸਤੰਬਰ (ਪਵਿੱਤਰ ਜੋਤ) :  ਨੈਸ਼ਨਲ ਪਲਸ ਪੋਲੀਓ ਮੁਹਿੰਮ ਤਹਿਤ 18 ਸਤੰਬਰ, 19 ਅਤੇ 20 ਸਤੰਬਰ 2022 ਨੂੰ ਜ਼ਿਲੇ ਵਿੱਚ 0 ਤੋਂ 5 ਸਾਲ ਦੇ 297250 ਬੱਚਿਆਂ ਨੂੰ ਪੋਲੀਓ ਦੀਆਂ ਦੋ ਬੂੰਦਾਂ ਪਿਲਾਈਆਂ ਜਾਣਗੀਆਂ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ ਨੇ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲਾ ਟਾਸਕ ਫੋਰਸ ਦੀ ਮੀਟਿੰਗ ਦੌਰਾਨ ਦਿੱਤੀ। ਇਸ ਮੀਟਿੰਗ ਵਿੱਚ ਸਿਵਲ ਸਰਜਨ ਡਾ. ਚਰਨਜੀਤ ਸਿੰਘ,ਜ਼ਿਲਾ ਟੀਕਾਕਰਣ ਅਫਸਰ ਡਾ: ਕੰਵਲਜੀਤ ਸਿੰਘ, ਡਾ: ਰਾਘਵ ਗੁਪਤਾ,ਡਾ: ਮਦਨ ਮੋਹਨ, ਡਾ: ਇਸ਼ੀਤਾ, ਡਾ: ਸੁਮਿਤ, ਸ: ਅਮਨਦੀਪ ਸਿੰਘ ਜਿਲ੍ਹਾ ਮੀਡੀਆ ਮਾਸ ਅਫ਼ਸਰ, ਸ੍ਰੀ ਰਾਜੇਸ਼ ਸ਼ਰਮਾ ਜਿਲਾ ਸਿੱਖਿਆ ਅਫ਼ਸਰ, ਸ: ਮਨਜਿੰਦਰ ਸਿੰਘ ਜਿਲ੍ਹਾ ਪ੍ਰੋਗਰਾਮ ਅਫ਼ਸਰ, ਸ੍ਰੀ ਰਾਜੀਵ ਦੇਵਗਨ ਪਿ੍ਰੰੰਸੀ: ਮੈਡੀਕਲ ਕਾਲਜ, ਸ੍ਰੀ ਸਤੀਸ਼ ਕੁਮਾਰ ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਸ: ਇਕਬਾਲ ਸਿੰਘ ਡੀ.ਐਸ.ਪੀ. ਅਤੇ ਵੱਖ-ਵੱਖ ਬਲਾਕਾਂ ਦੇ ਸੀਨੀਅਰ ਮੈਂਡੀਕਲ ਅਫ਼ਸਰ, ਪੁਲਿਸ ਵਿਭਾਗ, ਸਿੱਖਿਆ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।
ਮੀਟਿੰਗ ਦੌਰਾਨ ਵਧੀਕਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਰਾਊਂਡ ਵਿੱਚ ਨਵਜੰਮੇ ਬੱਚੇ ਤੋਂ ਲੈ ਕੇ ਪੰਜ ਸਾਲ ਤੱਕ ਕੋਈ ਵੀ ਬੱਚਾ ਜੀਵਨ ਰੂਪੀ ਪੋਲੀਓ ਦੀਆਂ ਦੋ ਬੂੰਦਾਂ ਲੈਣ ਤੋਂ ਵਾਝਾ ਨਹੀਂ ਰਹਿਣਾ ਚਾਹੀਦਾ ।
ਇਸ ਮੌਕੇ ਸਿਵਲ ਸਰਜਨ ਡਾ: ਚਰਨਜੀਤ ਸਿੰਘ ਨੇ ਕਿਹਾ ਕਿ ਬੇਸ਼ੱਕ ਭਾਰਤ ਪੋਲੀਓ ਮੁਕਤ ਦੇਸ਼ਾਂ ਦੀ ਗਿਣਤੀ ਵਿੱਚ ਆ ਚੁੱਕਾ ਹੈ, ਪਰ ਫਿਰ ਵੀ ਇਸ ਮੁਕਾਮ ਨੂੰ ਬਰਕਰਾਰ ਰੱਖਣ ਲਈ ਵਿਸ਼ਵ ਸਿਹਤ ਸੰਗਠਨ ਵੱਲੋਂ ਇਹ ਰਾਊਂਡ ਚਲਾਏ ਜਾ ਰਹੇ ਹਨ । ਉਨਾਂ ਨੇ ਕਿਹਾ ਪੋਲੀਓ ਵਰਗੀ ਲਾ-ਇਲਾਜ਼ ਬਿਮਾਰੀ ਨਾਲ ਨਜਿੱਠਣ ਲਈ ਇਕੱਲੇ ਸਿਹਤ ਵਿਭਾਗ ਨੂੰ ਹੀ ਕਮਰਬੰਦ ਹੋਣ ਦੇ ਨਾਲ ਬਾਕੀ ਵਿਭਾਗਾਂ ਦੇ ਸਹਿਯੋਗ ਦੀ ਉਨੀਂ ਹੀ ਲੋੜ ਹੈ ।
ਉਨਾਂ ਨੇ ਦੱਸਿਆ ਕਿ ਇਸ ਆਉਣ ਵਾਲੇ ਰਾਊਂਡ ਵਾਸਤੇ ਸਿਹਤ ਵਿਭਾਗ ਵੱਲੋਂ ਮੁਕੰਮਲ ਤੌਰ ‘ਤੇ ਤਿਆਰੀ ਕਰ ਲਈ ਗਈ ਹੈ । ਇਹ ਰਾਊਂਡ ਜੋ ਕਿ 18 ਸਤੰਬਰ, 19 ਅਤੇ 20 ਸਤੰਬਰ 2022 ਨੂੰ ਚਲਾਇਆ ਜਾ ਰਿਹਾ ਹੈ, ਇਸ ਲਈ ਜ਼ਿਲੇ ਵਿੱਚ ਕੁੱਲ 1412 ਬੂਥ ਲਗਾਏ ਜਾਣਗੇ ਅਤੇ 2824 ਟੀਮਾਂ ਹੋਣਗੀਆਂ। ਇਸ ਮੁਹਿੰਮ ਲਈ 292 ਸੁਪਰਵਾਈਜ਼ਰ ਲਗਾਏ ਗਏ ਹਨ। ਉਹਨਾਂ ਦੱਸਿਆ ਕਿ 18 ਸਤੰਬਰ, 19 ਅਤੇ 20 ਸਤੰਬਰ 2022 ਨੂੰ 2824 ਟੀਮਾਂ ਵੱਲੋਂ ਜ਼ਿਲੇ ਦੇ ਘਰ ਘਰ ਵਿੱਚ ਜਾ ਕੇ ਵੀ ਪੋਲੀਓ ਦੀ ਦਵਾਈ ਪਲਾਈ ਜਾਵੇਗੀ, ਇਸ ਟੀਮ ਵਿਚ 378 ਏ ਐਨ ਐਮ, 1528 ਆਸ਼ਾ ਵਰਕਰ, 1821 ਆਂਗਣਵਾੜੀ ਵਰਕਰਾਂ ਤੋਂ ਇਲਾਵਾ 5328 ਵੈਕਸੀਨੇਟਰ ਹੋਣਗੇ ਅਤੇ ਇਸ ਤੋਂ ਇਲਾਵਾ ਭੱਠਿਆਂ, ਸਲਮ ਬਸਤੀਆਂ ਅਤੇ ਪ੍ਰਵਾਸੀ ਮਜ਼ਦੂਰਾਂ ਬੱਸ ਸਟੈਂਡ, ਰੇਲਵੇ ਸਟੇਸ਼ਨ ਤੇ ਵੀ ਪੋਲਿਓ ਟੀਮਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ।

NO COMMENTS

LEAVE A REPLY