ਸਟੇਟ ਐਵਾਰਡੀ ਰਜਿੰਦਰ ਵਰਮਾ ਨੇ ਖਿਡਾਰੀਆਂ ਨਾਲ ਕੀਤੀ ਜਾਣ ਪਛਾਣ

0
12

ਬੁਢਲਾਡਾ, 14 ਸਤੰਬਰ (ਦਵਿੰਦਰ ਸਿੰਘ ਕੋਹਲੀ) : ਖੇਡਾਂ ਵਤਨ ਪੰਜਾਬ ਤਹਿਤ ਅੱਜ ਮਾਨਸਾ ਵਿਖੇ ਕਬੱਡੀ ਅੰਤਰਰਾਸ਼ਟਰੀ ਰਾਸ਼ਟਰੀ ਰੈਫਰੀ ਸ.ਮੱਖਣ ਸਿੰਘ ਸਟੇਟ ਐਵਾਰਡੀ ਦੇ ਸੱਦੇ ‘ਤੇ ਰਜਿੰਦਰ ਵਰਮਾ ਸਟੇਟ ਐਵਾਰਡੀ ਨੂੰ ਸੈਮੀਫਾਈਨਲ ਮੈਚ ਵਿੱਚ ਮਹਿਮਾਨ ਵਜੋੰ ਖਿਡਾਰੀ ਨਾਲ ਜਾਣ ਪਹਿਚਾਣ ਕਰੀ।ਇਸ ਮੌਕੇ ਮਹਿਮਾਨ ਰਜਿੰਦਰ ਵਰਮਾ ਜਿਲਾ ਪ੍ਧਾਨ ਮਾਨਸਾ ਰੂਰਲ ਯੂਥ ਕਲੱਬਜ਼ ਐਸੋਸੀਏਸਨ ਨੇ ਕਿਹਾ ਕਿ ਗਰਾਊਂਡ ਵਿੱਚ ਜਾ ਕੇ ਆਪਣੇ ਬਚਪਨ ਵਿੱਚ ਖੇਡੀ ਹਾਕੀ ਅਤੇ ਕਬੱਡੀ ਦੀ ਯਾਦ ਆ ਗਈ।ਉਨਾਂ ਨੌਜਵਾਨਾਂ ਨੂੰ ਬੇਨਤੀ ਕੀਤੀ ਹੈ ਕਿ ਵੱਧ ਤੋਂ ਵੱਧ ਖੇਡਾਂ ਨਾਲ ਜੁੜ ਕੇ ਆਪਣੇ ਆਪ ਨੂੰ ਸਿਹਤਮੰਦ ਬਣਾਉ।ਇਸ ਮੌਕੇ ਸਖਵਿੰਦਰ ਸਿੰਘ, ਜਗਮੇਲ ਸਿੰਘ,ਬਲਵਿੰਦਰ ਸਿੰਘ ਅਤੇ ਜਗਤਾਰ ਸਿੰਘ ਹਾਜਰ ਸਨ।

NO COMMENTS

LEAVE A REPLY