ਪੀ.ਜੀ.ਆਈ ਚੰਡੀਗੜ੍ਹ ਵਿਖੇ ਹੋਵੇਗੀ 2 ਦਿਨਾਂ ਚੋਥੀ ਸਲਾਨਾ ਕਾਨਫਰੰਸ
________
ਕਾਨਫਰੰਸ ਦੇ ਚੇਅਰਮੈਨ ਡਾ. ਐਚ.ਪੀ.ਐਸ ਮਿਗਲਾਨੀ ਨੇ ਦਿੱਤੀ ਜਾਣਕਾਰੀ
ਅੰਮ੍ਰਿਤਸਰ,3 ਸਤੰਬਰ (ਪਵਿੱਤਰ ਜੋਤ)- ਦੇਸ਼-ਵਿਦੇਸ਼ਾਂ ਤੋਂ ਪੀ.ਜੀ.ਆਈ ਚੰਡੀਗੜ੍ਹ ਵਿਖੇ ਕਾਨਫਰੰਸ ਵਿਚ ਪਹੁੰਚਣ ਵਾਲੇ ਬੱਚਿਆਂ ਦੀਆਂ ਬੀਮਾਰੀਆਂ ਦੇ ਮਾਹਿਰ ਸਰਜਨ ਆਪਣੇ ਤਜ਼ਰਬੇ ਵੰਡਦੇ ਹੋਏ ਇੱਕ ਦੂਸਰੇ ਨੂੰ ਜਾਗਰੂਕ ਕਰਨਗੇ। ਅਡਵਾਂਸ ਪਿਡੀਐਟ੍ਰਿਕ ਸੈਂਟਰ ਆਡੀਟੋਰੀਅਮ ਪੀ.ਜੀ.ਆਈ ਚੰਡੀਗੜ੍ਹ ਵਿਖੇ 11 ਅਤੇ 12 ਸਤੰਬਰ 2022 ਨੂੰ ਦੋ ਦਿਨਾਂ ਸਲਾਨਾ ਚੋਥੀ ਕਾਨਫਰੰਸ ਕੀਤੀ ਜਾ ਰਹੀ ਹੈ। ਜਿੱਥੇ ਦੇਸ਼-ਵਿਦੇਸ਼ਾਂ ਤੋਂ ਕਰੀਬ 150 ਮਾਹਿਰ ਸਰਜਨ ਉਚੇਚੇ ਤੌਰ ਤੇ ਪਹੁੰਚ ਰਹੇ ਹਨ।
ਕਾਨਫਰੰਸ ਵਿੱਚ ਮਿਗਲਾਨੀ ਹਸਪਤਾਲ, ਬਟਾਲਾ ਰੋਡ,ਅਮ੍ਰਿਤਸਰ ਤੋਂ ਬੱਚਿਆਂ ਦੀਆਂ ਬੀਮਾਰੀਆਂ ਦੇ ਮਾਹਿਰ ਸਰਜਨ ਡਾ. ਐੱਚ.ਪੀ.ਐੱਸ ਮਿਗਰਾਨੀ ਚੇਅਰਮੈਨ ਵਜੋਂ ਹਿੱਸਾ ਲੈਣਗੇ। ਡਾ. ਮਿਗਲਾਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਨਫਰੰਸ ਵਿੱਚ ਪਿਡੀਐਟਿ੍ਕ ਸਰਜਨ ਆਨਕੋਲੋਜੀ (ਕੈਂਸਰ) ਦੇ ਵਿਸ਼ੇ ਉੱਤੇ ਲੈਕਚਰ ਪੜਣਗੇ। ਕਾਨਫਰੰਸ ਦੀ ਆਰਗੇਨਾਈਜ਼ਿੰਗ ਕਮੇਟੀ ਦੇ ਵਿੱਚ ਪੈਟਰਨ ਪ੍ਰੋਫ਼ੈਸਰ ਆਈ. ਸੀ ਪਾਠਕ,ਪ੍ਰੋਫੈਸਰ ਕੇ.ਐੱਲ.ਐੱਨ ਰਾਉ,ਪ੍ਰੋਫੈਸਰ ਪ੍ਰੇਮਾ ਮੈਨਨ,ਡਾ.ਸਾਜਿਦ ਕੁਰੈਸ਼ੀ,ਡਾ.ਰਾਮ ਸਮਜੂ, ਡਾ.ਜੇ.ਕੇ ਮਹਾਜਨ, ਡਾ.ਨੀਤਿਨ ਪੀਟਰ ਸੇਵਾਵਾਂ ਭੇਟ ਕਰਨਗੇ। ਕਾਨਫਰੰਸ ਦੇ ਵਿੱਚ ਜਰਮਨੀ ਤੋਂ ਡਾ.ਈਸੋ਼ ਹਿਜਾਮਾ,ਸਪੇਨ ਤੋਂ ਡਾ.ਅਲੈਗਜੈਂਡਰ ਹਾਇਨਸ, ਦਿੱਲੀ ਤੋਂ ਡਾ.ਸੰਦੀਪ ਅਗਰਵਾਲ,ਮੁੰਬਈ ਤੋਂ ਡਾ.ਰਮੀਕ ਸ਼ਾਹ,ਦਿੱਲੀ ਤੋਂ ਡਾ,.ਯੋਗੇਸ਼ ਸ਼ਰੀਕ, ਮੁੰਬਈ ਡਾ.ਸੁਮਿਤਾ ਭਟਨਾਗਰ ਆਪਣੇ ਖਾਸ ਲੈਕਚਰ ਦੇ ਨਾਲ ਬਿਮਾਰੀਆਂ ਨਾਲ ਸਬੰਧਤ ਆਪਣੀਆਂ ਜ਼ਿੰਦਗੀਆਂ ਦੇ ਤਜ਼ਰਬਿਆਂ ਨੂੰ ਦੂਸਰੇ ਬਾਕੀ ਸਰਜਨਾਂ ਵਿੱਚ ਸਾਂਝਾ ਕਰਨਗੇ।