ਅੰਮ੍ਰਿਤਸਰ,26 ਅਗਸਤ (ਪਵਿੱਤਰ ਜੋਤ)- ਨਗਰ ਨਿਗਮ ਕਮਿਸ਼ਨਰ ਕੁਮਾਰ ਸੋਰਭ ਰਾਜ ਦੇ ਆਦੇਸ਼ਾਂ ਮਿਉਂਸੀਪਲ ਟਾਊਨ ਪਲਾਨਰ ਮੇਹਰਬਾਨ ਸਿੰਘ ਦੇ ਦਿਸ਼ਾ-ਨਿਰਦੇਸ਼ਾ ਅਤੇ ਸਹਾਇਕ ਟਾਊਨ ਪਲੈਨਰ ਵਜ਼ੀਰ ਰਾਜ ਦੀ ਦੇਖ-ਰੇਖ ਵਿੱਚ ਕੁਝ ਕਲੋਨੀ ਵਾਸੀਆਂ ਵੱਲੋਂ ਨਜਾਇਜ਼ ਤਰੀਕੇ ਨਾਲ ਲਗਾਏ ਗਏ ਗੇਟ ਨੂੰ ਉਖਾੜ ਦਿੱਤਾ ਗਿਆ। ਇਹ ਕਾਰਵਾਈ ਤਰਨ ਤਾਰਨ ਰੋਡ ਸਥਿਤ ਨਜਦੀਕ ਕੋਟ ਮਾਹਣਾ ਸਿੰਘ, ਨਾਮਧਾਰੀ ਕੰਡੇ ਦੇ ਕਰੀਬ ਕੀਤੀ ਗਈ। ਇਸ ਮੌਕੇ ਤੇ ਬਿਲਡਿੰਗ ਇੰਸਪੈਕਟਰ ਅੰਗਦ ਸਿੰਘ,ਨਰੇਸ਼, ਸੋਨੂ,ਵਿਕੀ,ਸਾਗਰ,ਨਿਹਾਲ ਸਿੰਘ ਸਮੇਤ ਹੋਰ ਨਗਰ ਨਿਗਮ ਅਤੇ ਪੁਲਿਸ ਕਰਮਚਾਰੀ ਮੌਜੂਦ ਸਨ।