ਅਵਾਰਾ ਪਸ਼ੂਆਂ ਤੋਂ ਬੁਢਲਾਡਾ ਵਾਸੀ ਹੋ ਰਹੇ ਹਨ ਬਹੁਤ ਪਰੇਸ਼ਾਨ

0
30

ਬੁਢਲਾਡਾ, 5 ਅਗਸਤ (ਦਵਿੰਦਰ ਸਿੰਘ ਕੋਹਲੀ)-ਪਿਛਲੇ ਕਈ ਮਹੀਨਿਆਂ ਤੋਂ ਅਵਾਰਾ ਪਸ਼ੂਆਂ ਕਾਰਨ ਵਾਪਰਨ ਵਾਲੇ ਸੜਕ ਹਾਦਸਿਆਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ, ਜਿਸ ਨਾਲ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ। ਸੜਕਾਂ ਤੇ ਆਮ ਤੌਰ’ਤੇ ਅਵਾਰਾ ਪਸ਼ੂਆਂ ਕਾਰਨ ਦੋਪਹੀਆ ਵਾਹਨ ਚਾਲਕ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ। ਫੰਡਰ,ਗਊਆਂ, ਸਾਨ੍ਹਾਂ ਤੇ ਝੋਟਿਆਂ ਕਾਰਨ ਵੱਡੇ ਵਾਹਨ ਹਾਦਸਾਗ੍ਰਸਤ ਹੁੰਦੇ ਆਮ ਦੇਖੇ ਜਾਂਦੇ ਹਨ। ਕਈ ਵਾਰ ਜਦੋਂ ਸਕੂਲ ਦੇ ਬੱਚਿਆਂ ਨੂੰ ਛੁੱਟੀ ਹੁੰਦੀ ਹੈ ਤਾਂ ਇਨ੍ਹਾਂ ਅਵਾਰਾ ਪਸ਼ੂਆਂ ਕਾਰਨ ਹਾਦਸੇ ਦੇ ਸ਼ਿਕਾਰ ਬਣ ਸਕਦੇ ਹਨ।ਪਿੰਡਾਂ’ਚ ਆਵਾਰਾ ਪਸ਼ੂਆਂ ਕੋਲੋਂ ਆਪਣੀਆਂ ਫ਼ਸਲਾਂ ਨੂੰ ਬਚਾਉਣ ਖਾਤਰ ਪਿੰਡ ਵਾਸੀ ਆਮ ਤੌਰ ਤੇ ਇਕੱਠੇ ਹੋ ਕੇ ਅਵਾਰਾ ਪਸ਼ੂਆਂ ਨੂੰ ਭਜਾ ਕੇ ਪਿੰਡਾਂ ਦੀਆਂ ਹੱਦਾਂ ਤੋਂ ਦੂਰ ਸ਼ਹਿਰੀ ਇਲਾਕਿਆਂ’ਚ ਛੱਡ ਜਾਂਦੇ ਹਨ, ਜੋ ਸ਼ਹਿਰ ਵਾਸੀਆਂ ਲਈ ਮੁਸੀਬਤ ਦਾ ਕਾਰਨ ਬਣਦੇ ਹਨ। ਬੁਢਲਾਡਾ ਸ਼ਹਿਰ ਵਿੱਚ ਦੋ-ਦੋ ਗਊਸ਼ਾਲਾਵਾਂ ਹੋਣ ਦੇ ਬਾਵਜੂਦ ਵੀ ਸ਼ਹਿਰ ਦੇ ਰੇਲਵੇ ਰੋਡ, ਬੱਸ ਸਟੈਂਡ ਰੋਡ,ਆਈ ਟੀ ਆਈ ਚੌਂਕ,ਫੁਹਾਰਾ ਚੌਂਕ, ਸਿਨੇਮਾ ਰੋਡ,ਭੀਖੀ ਰੋਡ ਅਤੇ ਹੋਰ ਕਈ ਜਨਤਕ ਥਾਵਾਂ ਤੇ ਇਹ ਪਸ਼ੂ ਆਮ ਘੁੰਮਦੇ ਵੇਖੇ ਜਾ ਸਕਦੇ ਹਨ।ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਆਵਾਰਾ ਪਸ਼ੂਆਂ ਤੋਂ ਨਿਜਾਤ ਦਿਵਾਈ ਜਾਵੇ ਤਾਂ ਜੋ ਆਵਾਰਾ ਪਸ਼ੂਆਂ ਤੋਂ ਨਿੱਤ ਵਾਪਰ ਰਹੇ ਹਾਦਸਿਆਂ ਤੋਂ ਬਚਿਆ ਜਾ ਸਕੇ।

NO COMMENTS

LEAVE A REPLY