ਨੈਸ਼ਨਲ ਡੀ. ਵਾਰਮਿੰਗ ਡੇ ਸਬੰਧੀ ਵੱਖ- ਵੱਖ ਵਿਭਾਗਾਂ ਦੇ ਨੁਮਾਇੰਦਾਂ ਨੂੰ ਪ੍ਰੋਗਰਾਮ ਦੀ ਰੂਪ ਰੇਖਾ ਸਾਝੀ ਕੀਤੀ

0
81

ਅੰਮ੍ਰਿਤਸਰ 4 ਅਗਸਤ (ਪਵਿੱਤਰ ਜੋਤ) : ਅਜ਼ਾਦੀ ਦਾ ਅੰਮ੍ਰਿਤ ਮਹੌਸਤਵ ਨੂੰ ਸੰਪਰਪਿਤ ਨੈਸ਼ਨਲ ਡੀ-ਵਾਰਮਿੰਗ ਡੇ ਦੇ ਸਬੰਧੀ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਕੀਤੀ ਗਈ। ਅੱਜ ਜ਼ਿਲ੍ਹਾ ਕੰਪਲੈਕਸ ਮੀਟਿੰਗ ਹਾਲ ਵਿਖੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸੁਰਿੰਦਰ ਸਿੰਘ ਜੀ ਦੀ ਪ੍ਰਧਾਨਗੀ ਹੇਠ ਨੈਸ਼ਨਲ ਡੀ- ਵਾਰਮਿੰਗ ਡੇ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਕੀਤੀ ਗਈ। ਜਿਸ ਦੌਰਾਨ ਮਿਤੀ 10-08-2022 ਨੂੰ ਮਨਾਏ ਜਾਣ ਵਾਲੇ ਨੈਸ਼ਨਲ ਡੀ. ਵਾਰਮਿੰਗ ਡੇ ਸਬੰਧੀ ਵੱਖ- ਵੱਖ ਵਿਭਾਗਾਂ ਦੇ ਨੁਮਾਇੰਦਾਂ ਨੂੰ ਪ੍ਰੋਗਰਾਮ ਦੀ ਰੂਪ ਰੇਖਾ ਸਾਝੀ ਕੀਤੀ ਗਈ। ਇਸ ਮੀਟਿੰਗ ਵਿੱਚ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਕੰਵਲਜੀਤ ਸਿੰਘ ਅਤੇ ਸਕੂਲ ਹੈਲਥ ਮੈਡੀਕਲ ਅਫਸਰ ਡਾ. ਸੁਨੀਤ ਗੁਰਮ ਗੁਪਤਾ ਵੱਲੋਂ ਕਿਹਾ ਕਿ ਬਚਿੱਆਂ ਦੇ ਪੇਟ ਵਿਚ ਕੀੜੇ ਆਮ ਰੋਗ ਹੈ, ਪਰ ਜੇਕਰ ਇਸ ਦਾ ਸਮੇ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਰੋਗ ਹੋਰ ਕਈ ਬੀਮਾਰੀਆ ਦਾ ਰੂਪ ਲੈ ਸਕਦਾ ਹੈ।ਇਸ ਲਈ ਸਿਹਤ ਵਿਭਾਗ ਵਲੋ ਐਲਬੈਡਾਜੋਲ ਦੀ ਗੋਲੀ ਸਕੂਲੀ ਬਚਿਆ ਨੂੰ ਖੁਆਈ ਜਾਣੀ ਜਰੁਰੀ ਹੈ  ਉਨਾ ਨੇ ਸਾਨੂੰ ਖਾਣਾ ਖਾਣ ਤੋ ਪਹਿਲਾ ਤੇ ਪਾਖਾਨਾ ਜਾਣ ਤੋ ਬਾਦ ਹੱਥ ਧੋਣੇ ਬਹੁਤ ਜਰੁਰੀ ਹੈ।ਨੈਸ਼ਨਲ ਡੀ ਵਾਰਮਿੰਗ ਦਿਵਸ ਉਪਰ ਜਾਣਕਾਰੀ ਦਿੰਦੇ ਕਿਹਾ ਕਿ ਮਿਤੀ 10-08-2022 ਨੂੰ ਇਸ ਦਿਵਸ ਤੇ 1 ਸਾਲ ਤੋ 19 ਸਾਲ ਤੱਕ ਦੇ ਸਾਰੇ ਬੱਚਿਆ ਨੂੰ ਅਲਬੈਡਾਝੋਲ ਦੀ ਗੋਲੀ ਖਿਲਾਈ ਜਾਵੇਗੀ ਅਤੇ ਜਿਹੜੇ ਬੱਚੇ ਅੱਜ ਰਹਿ ਜਾਣਗੇ ਉਨਾ ਨੂੰ ਮੋਪ ਅੱਪ ਦਿਵਸ 17-08-2022 ਨੂੰ ਗੋਲੀਆਂ ਖੁਆਈਆ ਜਾਣਗੀਆਂ। ਜਿਲ੍ਹਾ ਅੰਮ੍ਰਿਤਸਰ ਦੇ 1306 ਸਰਕਾਰੀ ਅਤੇ ਸਰਕਾਰੀ ਸਹੀਤਾ ਪ੍ਰਾਪਤ ਸਕੂਲਾ ਵਿੱਚ ਲਗਭਗ 2,26,000 ਬੱਚੇ 885 ਪ੍ਰਾਈਵੇਟ ਸਕੂਲਾ ਵਿਚ ਲਗਭਗ 3,18000 ਬਚੇ ਅਤੇ 1851 ਆਂਗਨਵਾੜੀ ਸੈਟਰਾਂ ਵਿੱਚ ਲਗਭਗ 1,70,000 ਬਚਿਆਂ ਨੂੰ ਕਵਰ ਕੀਤਾ ਜਾਵੇਗਾ। ਇਸ ਅਵਸਰ ਤੇ ਜਿਲਾ੍ਹ ਬੀ.ਸੀ.ਜੀ.ਅਫਸਰ ਡਾ ਰਾਘਵ ਗੁਪਤਾ, ਡਾ ਅਰਸ਼ਦੀਪ, ਡਿਪਟੀ .ਐਮ.ਈ.ਆਈ.ਓ. ਅਮਰਦੀਪ ਸਿੰਘ ਆਦਿ ਤੋਂ ਇਲਾਵਾ ਸਮੂਹ ਸੀਨੀਆ ਮੈਡੀਕਲ ਅਫਸਰ, ਸਿਿਖਆ ਵਿਭਾਗ, ਸਮਾਜਿਕ ਸੁਰਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ, ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਤੇ ਪੇਡੂਂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਨੁਮਾਇੰਦੇ ਸ਼ਾਮਲ ਹੋਏ ਸਨ।

NO COMMENTS

LEAVE A REPLY