ਪੀਲੀਏ ਤੋਂ ਬਚਾਅ ਲਈ ਦੂਸ਼ਿਤ ਪਾਣੀ ਅਤੇ ਦੂਸ਼ਿਤ ਭੋਜਨ ਤੋਂ ਦੂਰੀ ਜਰੂਰੀ : ਡਾ. ਗੁਰਚੇਤਨ ਪ੍ਰਕਾਸ਼

0
21

 

ਬੁਢਲਾਡਾ, 3 ਅਗਸਤ  (ਦਵਿੰਦਰ ਸਿੰਘ ਕੋਹਲੀ) : ਵਿਸ਼ਵ ਹੈਪੀਟਾਈਟਸ ਦਿਵਸ ਮੌਕੇ ਜਾਗਰੂਕਤਾ ਕੈਂਪ ਦਾ ਆਯੋਜਨ
ਸਿਹਤ ਵਿਭਾਗ, ਬੁਢਲਾਡਾ ਵੱਲੋਂ ਮਾਣਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਮਾਨ ਅਤੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਹੁਕਮਾਂ ਅਨੁਸਾਰ, ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਬਲਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਹਰਿੰਦਰ ਕੁਮਾਰ ਸ਼ਰਮਾ ਸਿਵਲ ਸਰਜਨ ਮਾਨਸਾ ਅਤੇ ਸੀਨੀਅਰ ਮੈਡੀਕਲ ਅਫਸਰ ਬੁਢਲਾਡਾ ਡਾ. ਗੁਰਚੇਤਨ ਪ੍ਰਕਾਸ਼ ਪ੍ੜਰਦੀ ਅਗਵਾਈ ਵਿੱਚ ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਜਾਗਰੂਕਤਾ ਕੈਂਪ ਦਾ ਆਯੌਜਨ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਗੁਰਚੇਤਨ ਪ੍ਰਕਾਸ਼ ਨੇ ਦੱਸਿਆ ਕਿ ਹੈਪੇਟਾਈਟਸ ਵਾਈਰਲ ਰੋਗ ਜਿਗਰ ਦੀ ਸੋਜਿਸ ਹੈ, ਜੋ ਵਾਈਰਲ ਇਨਫੈਕਸ਼ਨ ਕਾਰਨ ਹੁੰਦੀ ਹੈ। ਇਸ ਦੀਆਂ ਚਾਰ ਕਿਸਮਾਂ ਹਨ ਏ,ਬੀ, ਸੀ, ਈ ਹਨ। ਏ ਅਤੇ ਈ ਕਿਸਮ ਦਾ ਪੀਲਿਆ ਦੂਸ਼ਿਤ ਪਾਣੀ ਅਤੇ ਖਾਣਾ ਖਾਣ ਨਾਲ ਹੁੰਦਾ ਹੈ। ਇਸ ਤੋਂ ਇਲਾਵਾ ਬੀ ਅਤੇ ਸੀ ਦੂਸ਼ਿਤ ਖੂਨ, ਸੂਈਆ, ਟੈਟੂ ਬਣਾਉਣ ਨਾਲ, ਗਰਭਵਤੀ ਮਾਂ ਤੋਂ ਬੱਚੇ , ਨੂੰ ਅਸੁਰੱਖਿਅਤ ਸਰੀਰਿਕ ਸੰਬੰਧ, ਦੂਸ਼ਿਤ ਅਪਰੇਸਨ ਵਾਲੇ ਔਜਾਰਾ ਨਾਲ ਹੋ ਸਕਦਾ ਹੈ । ਡਾ . ਗੁਰਚੇਤਨ ਪ੍ਰਕਾਸ਼ ਨੇ ਪੀਲੀਏ ਦੇ ਪ੍ਰਮੁੱਖ ਲੱਛਣ ਜਿਵੇ ਬੁਖਾਰ, ਥਕਾਵਟ, ਭੁੱਖ ਦੀ ਕਮੀ, ਜੀਅ ਕੱਚਾ ਹੋਣਾ, ਉਲਟੀਆ , ਗਾੜੇ ਰੰਗ ਦਾ ਪਿਸ਼ਾਬ, ਹਲਕੇ ਰੰਗ ਦਾ ਮਲ ਅਤੇ ਅੱਖਾ ਦਾ ਪੀਲੀਆਂ ਹੋਣਾ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ । ਹਰਬੰਸ ਮੱਤੀ ਬੀ.ਈ.ਈ. ਪੀਲੀਏ ਦੀ ਬਚਾਅ ਲਈ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਰੇ ਨਵ ਜੰਮੇ ਬੱਚਿਆ ਦਾ ਹੈਪੇਟਾਈਟਸ ਬੀ ਦਾ ਟੀਕਾਕਰਨ, ਸਟਲਾਜੀਜਡ ਸੂਈਆ ਦੀ ਵਰਤੋਂ ਅਤੇ ਸੂਈਆ , ਦੰਦਾਂ ਦਾ ਬੁਰਸ਼, ਉਸਤਰਾ ਆਦਿ ਸਾਝਾ ਕਰਨ ਤੋ ਪ੍ਰਹੇਜ ਕਰਨਾ ਚਾਹੀਦਾ ਹੈ। ਸਿਹਤ ਵਿਭਾਗ ਵੱਲੋਂ ਹੈਪੇਟਾਈਟਸ ਬੀ ਅਤੇ ਸੀ ਦੀ ਜਾਚ ਅਤੇ ਇਲਾਜ ਬਿਲਕੁਲ ਮੁਫਤ ਪ੍ਰਦਾਨ ਕੀਤਾ ਜਾਂਦਾ ਹੈ। ਇਸ ਮੌਕੇ ਡਾ. ਸੁਮਿਤ ਸ਼ਰਮਾ ਐਮ.ਡੀ.ਮੈਡੀਸਨ, ਸ਼੍ਰੀ ਸੁਮਿਤ ਗੁਪਤਾ ਲੈਬ ਟੈਕਨੀਸ਼ਨ ਅਤੇ ਸ਼੍ਰੀ ਹੇਮੰਤ ਕੁਮਾਰ ਵਾਰਡ ਅਟੈਨਡੈਂਟ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਡਾ. ਬਲਵਿੰਦਰ ਸਿੰਘ ਟਿਵਾਣਾ , ਡਾ. ਗਗਨਪ੍ਰੀਤ ਸਿੰਘ , ਡਾ. ਕੀਰਤੀ , ਸ਼੍ਰੀ ਅਮਨਦੀਪ ਸਿੰਘ ਸੂਚਨਾ ਸਹਾਇਕ , ਸ਼੍ਰੀ ਜਗਸੀਰ ਸਿੰਘ ਨੇ ਵੀ ਸੰਬੋਧਨ ਕੀਤਾ । ਇਸ ਮੌਕੇ ਮੰਚ ਸੰਚਾਲਨ ਸ਼੍ਰੀ ਹਰਬੰਸ ਮੱਤੀ ਬੀ.ਈ.ਈ. ਨੇ ਕੀਤਾ । ਇਸ ਮੌਕੇ ਐਸ.ਡੀ.ਐਚ. ਬੁਢਲਾਡਾ ਦਾ ਪੈਰਾ ਮੈਡੀਕਲ ਸਟਾਫ , ਦਫਤਰੀ ਸਟਾਫ , ਐਨ.ਜੀ.ਓ. ਦੇ ਨੁਮਾਇੰਦੇ ਅਤੇ ਹਸਪਤਾਲ ਵਿਚ ਆਏ ਮਰੀਜਾਂ ਦੇ ਰਿਸ਼ਤੇਦਾਰ ਅਤੇ ਹੋਰ ਲੋਕ ਹਾਜਰ ਸਨ।

NO COMMENTS

LEAVE A REPLY