ਮੋਰਚਾ ਗੁਰੂ ਕਾ ਬਾਗ਼ ਅਤੇ ਸ਼ਹੀਦੀ ਸਾਕਾ ਪੰਜਾ ਸਾਹਿਬ ਦੀ 100 ਸਾਲਾਂ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਗਏ ਗੁਰਮਤਿ ਸਮਾਗਮ ਅਤੇ ਗੁਰਮਤਿ ਮੁਕਾਬਲੇ

0
22

ਬੁਢਲਾਡਾ, 2 ਅਗਸਤ :-(ਦਵਿੰਦਰ ਸਿੰਘ ਕੋਹਲੀ):-ਮੋਰਚਾ ਗੁਰੂ ਕਾ ਬਾਗ਼ ਅਤੇ ਸ਼ਹੀਦੀ ਸਾਕਾ ਪੰਜਾ ਸਾਹਿਬ ਦੀ 100 ਸਾਲਾਂ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਅਤੇ ਗੁਰਮਤਿ ਮੁਕਾਬਲੇ ਕਰਵਾਏ ਗਏ,ਜਿਸ ਵਿਚ ਛੇਵੀਂ ਜਮਾਤ ਤੋਂ ਲੈ ਕੇ ਨੌਵੀਂ ਜਮਾਤ ਤਕ ਦੇ ਬੱਚਿਆਂ ਨੇ ਭਾਗ ਲਿਆ।ਇਹ ਸਮਾਗਮ ਪਿੰਡ ਕਲੀਪੁਰ(ਮਾਨਸਾ) ਜੋਨ ਪਿਆਰੇ ਦਇਆ ਸਿੰਘ ਜੀ ਵਿੱਚ ਪਹਿਲੇ,ਦੂਜੇ ਅਤੇ ਤੀਜੇ ਸਥਾਨ’ਤੇ ਆਉਣ ਵਾਲੇ ਬੱਚਿਆਂ ਨੂੰ 3100,2100,1100 ਅਤੇ ਮੈਡਲ’ਤੇ ਪ੍ਰਸੰਸਾ ਪੱਤਰ ਦਿੱਤੇ ਗਏ।ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਵੀਨ ਦੇ ਰਾਗੀ ਜਥਾ ਭਾਈ ਰਾਮ ਸਿੰਘ ਮਾਈਸਰਖਾਨੇ ਵਾਲੇ, ਸ਼ਹੀਦ ਬਾਬਾ ਦੀਪ ਸਿੰਘ ਜੀ ਗ੍ਰੰਥੀ ਸਭਾ ਤੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਦੀ ਪ੍ਰਬੰਧਕ ਕਮੇਟੀਆਂ ਅਤੇ ਨਗਰ ਪੰਚਾਇਤ ਅਤੇ ਸਮੁੱਚੀਆਂ ਸੰਗਤਾਂ ਅਤੇ ਗੁਰੂ ਘਰ ਦੇ ਹੈੱਡ ਗ੍ਰੰਥੀ ਬਾਬਾ ਕੁਲਵੰਤ ਸਿੰਘ ਅਤੇ ਸਭਾ ਦੇ ਸਰਪ੍ਰਸਤ ਬਾਬਾ ਜਸਵਿੰਦਰ ਸਿੰਘ ਜੀ ਫੱਤਾ ਮਾਲੋਕਾ ਵਾਲੇ,ਸਭਾ ਦੇ ਪ੍ਰਧਾਨ ਦੀਦਾਰ ਸਿੰਘ,ਸਰਵਣ ਸਿੰਘ ਬੁਢਲਾਡਾ,ਬੂਟਾ ਸਿੰਘ,ਮੱਖਣ ਸਿੰਘ ਮੀਆਂ,ਕੁਲਦੀਪ ਸਿੰਘ ਰਾਏਪੁਰ,ਭਾਗ ਸਿੰਘ ਝੁਨੀਰ,ਪ੍ਰੈਸ ਸਕੱਤਰ ਨਰੈਣ ਸਿੰਘ ਬੋਹਾ,ਭੋਲਾ ਸਿੰਘ ਗੁਰਨੇ,ਜਗਮੇਲ ਸਿੰਘ ਅਹਿਮਦਪੁਰ,ਅਵਤਾਰ ਸਿੰਘ ਗੁਰਨੇ ਕਲਾਂ,ਰੰਗਾ ਸਿੰਘ,ਕੁਲਦੀਪ ਸਿੰਘ ਸਤੀਕੇ,ਸੁਰਜਨ ਸਿੰਘ,ਬੇਅੰਤ ਸਿੰਘ ਕੁਲੈਹਰੀ ਅਤੇ ਪ੍ਰੀਤ ਸਿੰਘ ਬਰੇ ਆਦਿ ਮੌਜੂਦ ਸਨ।

NO COMMENTS

LEAVE A REPLY