ਨਗਰ ਨਿਗਮ ਮੁਲਾਜ਼ਮ ਜੱਸਾ ਨੇ ਲਗਾਈ ਇਨਸਾਫ ਦੀ ਗੁਹਾਰ

0
129

 

ਅੰਮ੍ਰਿਤਸਰ,19 ਜੁਲਾਈ (ਪਵਿੱਤਰ ਜੋਤ)- ਨਗਰ ਨਿਗਮ ਦੇ ਦਰਜਾ ਚਾਰ ਮੁਲਾਜ਼ਮ ਜੱਸਾ ਪੁੱਤਰ ਮੁਖਤਾਰ ਸਿੰਘ ਨਗਰ ਨਿਗਮ ਕਮਿਸ਼ਨਰ ਅਤੇ ਪੁਲਿਸ ਅਧਿਕਾਰੀਆਂ ਕੋਲੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਯੁਨੀਅਨ ਪ੍ਰਧਾਨ ਦੀਪਕ ਕੁਮਾਰ ਦੀ ਅਗਵਾਈ ਵਿੱਚ ਨਿਗਮ ਕਮਿਸ਼ਨਰ ਨੂੰ ਮਿਲਣ ਆਏ ਜੱਸਾ ਨੇ ਕਿਹਾ ਕਿ ਉਹ ਕਟੜਾ ਆਹਲੂਵਾਲੀਆ ਸਾਂਝਾ ਚੁੱਲਾ ਰੈਸਟੋਰੈਂਟ ਦੇ ਕਰੀਬ ਦਫਤਰ ਟੁੰਡਾ ਤਲਾਬ ਤੋਂ ਜੇ.ਈ ਕਸ਼ਮੀਰ ਸਿੰਘ ਦੇ ਕਹਿਣ ਤੇ ਸੀਵਰੇਜ ਖੋਲਣ ਲਈ ਗਏ ਸਨ। ਜਿੱਥੇ ਇੱਕ ਹੋਟਲ ਮਾਲਕ ਵੱਲੋਂ ਕਾਫ਼ੀ ਮੰਦਾ ਬੋਲਦੇ ਹੋਏ ਗਾਲੀ ਗਲੋਚ ਕਰਦਿਆਂ ਬੇਇੱਜ਼ਤ ਕੀਤਾ ਗਿਆ। ਹੋਟਲ ਮਾਲਕ ਵੱਲੋਂ ਉਸ ਨਾਲ ਬਦਤਮੀਜ਼ੀ ਕੀਤੀ ਗਈ। ਇਸ ਸਬੰਧੀ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਨਗਰ ਨਿਗਮ ਕਰਮਚਾਰੀ ਖੁਦ ਗੰਦਗੀ ਦੇ ਵਿਚ ਰਹਿ ਕੇ ਸ਼ਹਿਰ ਨੂੰ ਸਾਫ ਸੁਥਰਾ ਰੱਖਦੇ ਹਨ। ਦੀਪਕ ਕੁਮਾਰ ਨੇ ਕਿਹਾ ਕਿ ਮੁਲਾਜ਼ਮਾਂ ਦੇ ਨਾਲ ਕੀਤੇ ਜਾ ਰਹੇ ਗਲਤ ਵਿਵਹਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

NO COMMENTS

LEAVE A REPLY