ਨੌਜਵਾਨ ਪੀੜ੍ਹੀ ਨੂੰ ਵਿਰਸੇ ਨਾਲ ਜੋੜਨਾ ਜਰੂਰੀ-ਪਵਨ ਲੂਥਰਾ
________
ਅੰਮ੍ਰਿਤਸਰ,19 ਜੁਲਾਈ (ਪਵਿੱਤਰ ਜੋਤ)- ਨੌਜਵਾਨਾਂ ਨੂੰ ਪੰਜਾਬੀ ਸੱਭਿਆਚਾਰ,ਵਿਰਸੇ ਅਤੇ ਬੋਲੀ ਨਾਲ ਜੋੜਨ ਲਈ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਉਣਾ ਚਾਹੀਦੇ ਹਨ। ਇਹ ਸ਼ਬਦ ਤੀਆਂ ਦਾ ਤਿਉਹਾਰ ਮਨਾਉਂਦਿਆਂ ਲਾਇਨ ਕਲੱਬ ਅੰਮ੍ਰਿਤਸਰ ਦੇ ਪ੍ਰਧਾਨ ਪਵਨ ਲੂਥਰਾ,ਸੈਕਟਰੀ ਰਾਜਵਿੰਦਰ ਕੌਰ,ਲਾਇਨ ਇਕਬਾਲ ਸਿੰਘ ਲੂਥਰਾ ਨੇ ਸਾਂਝੇ ਤੌਰ ਤੇ ਕਹੇ।
ਲਾਇਨ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਹੋਟਲ ਨਾਰਥਨ ਕਰਾਉਨ,ਮਜੀਠਾ ਰੋਡ,ਅੰਮ੍ਰਿਤਸਰ ਵਿਖੇ ਪੰਜਾਬੀ ਗੀਤਾਂ ਤੇ ਠੁਮਕੇ ਲਗਾਉਂਦੇ ਹੋਏ ਧੂਮਧਾਮ ਨਾਲ ਮਨਾਇਆ। ਮਹਿਲਾਵਾਂ ਵੱਲੋਂ ਬੋਲੀਆਂ ਦੀ ਗੂੰਜ ਵਿੱਚ ਗਿੱਧਾ ਵੀ ਕੀਤਾ ਗਿਆ ਅਤੇ ਪੀਂਘਾਂ ਝੂਟਦੇ ਹੋਏ ਖੁਸ਼ੀਆਂ ਦਾ ਇਜ਼ਹਾਰ ਕਰਦਿਆਂ ਇੱਕ ਦੂਸਰੇ ਨੂੰ ਤਿਓਹਾਰ ਦੀਆਂ ਵਧਾਈਆਂ ਦਿੱਤੀਆਂ।
ਪ੍ਰਧਾਨ ਪਵਨ ਲੂਥਰਾ, ਸੈਕਟਰੀ ਰਾਜਵਿੰਦਰ ਕੌਰ, ਕੈਸ਼ੀਅਰ ਕਿਰਨਦੀਪ ਸਿੰਘ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਨ ਲਈ ਅਜਿਹੇ ਤਿਉਹਾਰ ਮਨਾਉਣਾ ਜ਼ਰੂਰੀ ਹੈ। ਜਦ ਕਿ ਕਾਫੀ ਲੋਕ ਬਦਲਦੇ ਤਕਨੀਕੀ ਯੁੱਗ,ਚਾਲ-ਚਲਣ ਅਤੇ ਮਾਹੌਲ ਦੇ ਚੱਲਦਿਆਂ ਕਾਫੀ ਲੋਕ ਪੰਜਾਬ,ਪੰਜਾਬੀ, ਪੰਜਾਬੀਅਤ ਤੇ ਸਭਿਆਚਾਰ ਤੋਂ ਦੂਰ ਹੋ ਰਹੇ ਹਨ। ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਸਮਾਜ-ਸੇਵੀ ਸੰਸਥਾਵਾਂ ਤੇ ਸਰਕਾਰਾਂ ਆਪਣਾ ਅਹਿਮ ਰੋਲ ਅਦਾ ਕਰ ਸਕਦੀਆਂ ਹਨ। ਬੁਲਾਰਿਆਂ ਨੇ ਨੌਜਵਾਨ ਪੀੜ੍ਹੀ ਨੂੰ ਤਿਉਹਾਰ ਤੇ ਮਹੱਤਤਾ, ਖੀਰ-ਪੂੜਿਆਂ ਦੇ ਸਵਾਦ, ਗੀਤਾਂ ਅਤੇ ਬੋਲੀਆਂ ਸਬੰਧੀ ਜਾਗਰੂਕ ਵੀ ਕੀਤਾ। ਉਨ੍ਹਾਂ ਨੇ ਕਿਹਾ ਕਿ ਕਲੱਬ ਵੱਲੋਂ ਅਜਿਹੇ ਉਪਰਾਲੇ ਲਗਾਤਾਰ ਜਾਰੀ ਰੱਖੇ ਜਾਣਗੇ। ਪ੍ਰੋਗਰਾਮ ਦੇ ਦੌਰਾਨ ਜ਼ਰੂਰਤਮੰਦ ਪਰਿਵਾਰਾਂ ਨੂੰ ਸਿਲਾਈ ਮਸ਼ੀਨਾਂ ਵੀ ਭੇਟ ਕੀਤੀਆਂ ਗਈਆਂ। ਇਕਬਾਲ ਸਿੰਘ ਲੂਥਰਾ ਵੱਲੋਂ ਮਹਿਮਾਨਾਂ ਦਾ ਸੁਆਗਤ ਕਰਦਿਆਂ ਸਨਮਾਨਿਤ ਵੀ ਕੀਤਾ ਗਿਆ। ਨੂੰ ਇਸ ਮੋਕੇ ਤੇ ਸਾਬਕਾ ਕੌਂਸਲਰ ਨਰਿੰਦਰ ਸਿੰਘ ਤੁੰਗ,ਅਰਵਿੰਦਰ ਸਿੰਘ, ਨਵਿੰਦਰ ਸਿੰਘ,ਨਿਰਮਲ ਸਿੰਘ,ਗੁਰਪ੍ਰੀਤ ਸਿੰਘ ਸਮੇਤ ਕਈ ਹੋਰ ਕਲੱਬ ਮੈਂਬਰ ਮੌਜੂਦ ਸਨ।