ਆਜਾਦੀ ਦਾ ਅੰਮ੍ਰਿਤ ਮਹਾਂਹੋਸਤਵ ਨੂੰ ਸਮਰਪਿਤ ਵਿਸ਼ਵ ਖੂਨਦਾਨ ਦਿਵਸ ਸੰਬਧੀ ਜਿਲਾੁ ਪੱਧਰੀ ਸਮਾਗਮ ਦੌਰਾਣ ਅੇਨ.ਜੀ.ਓ. ਅਤੇ ਸਟਾਰ ਡੋਨਰਾਂ ਨੂੰ ਸਨਮਾਨਿਤ ਕੀਤਾ ਗਿਆ

0
23

ਇਕ ਸਿਹਤਮੰਦ ਵਿਅਕਤੀ ਖੂਨਦਾਨ ਕਰਕੇ ਚਾਰ ਲੋਕਾਂ ਦੀਆਂ ਜਿੰਦਗੀਆਂ ਬਚਾ ਸਕਦਾ ਹੈ: ਸਿਵਲ ਸਰਜਨ ਡਾ ਚਰਨਜੀਤ ਸਿੰਘ
ਅੰਮ੍ਰਿਤਸਰ 8 ਜੁਲਾਈ (ਅਰਵਿੰਦਰ ਵੜੈਚ) : ਰਿਹਤ ਵਿਭਾਗ ਅਮ੍ਰਿਤਸਰ ਵਲੋਂ ਸਿਵਲ ਸਰਜਨ ਡਾ ਚਰਨਜੀਤ ਸਿੰਘ ਜੀ ਦੀ ਅਗਵਾਈ ਹੇਠਾਂ ਆਜਾਦੀ ਦਾ ਅੰਮ੍ਰਿਤ ਮਹਾਂਹੋਸਤਵ ਨੂੰ ਸਮਰਪਿਤ ਖੂਨਦਾਨ ਵਿਸ਼ਵ ਖੁਨਦਾਨ ਦਿਵਸ ਦੇ ਸੰਬਧ ਵਿਚ ਕਾਨਫਰੈਂਸ ਹਾਲ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਇਕ ਜਿਲਾਂ੍ਹ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਜਿਲੇ੍ਹ ਭਰ ਦੇ ਸਰਕਾਰੀ, ਗੈਰ ਸਰਕਾਰੀ ਅਤੇ ਅੇਨ.ਜੀ.ਓ. ਸੰਸਥਾਵਾਂ ਦੇ ਨੂਮਾਇੰਦਿਆਂ ਤੋਂ ਇਲਾਵਾ ਸਟਾਰ ਡੋਨਰਾਂ ਨੇ ਵੀ ਸ਼ਿਰਕਤ ਕੀਤੀ।ਇਸ ਸਮਾਗਮ ਦੌਰਾਣ ਦੌਰਾਣ ਸਮੂਹ ਕਰਮਚਾਰੀਆਂ, ਅਧਿਕਾਰੀਆਂ ਅਤੇ ਅੇਨ.ਜੀ.ਓ. ਵਲੋਂ ਖੁਨ ਦਾਨ ਕਰਨ ਅਤੇ ਹੋਰਨਾਂ ਲੋਕਾਂ ਨੂੰ ਇਸ ਲਈ ਪ੍ਰੇਰਿਤ ਕਰਨ ਲਈ ਸੁੰਹ ਚੁਕੀ ਗਈ। ਤਾਂ ਜੋ ਕਿਸੇ ਵੀ ਵਿਅਕਤੀ ਦੀ ਜਾਨ ਖੂਨ ਦੀ ਕਮੀਂ ਹੋਣ ਕਾਰਣ ਨਾਂ ਜਾਵੇ।ਇਸ ਮੌਕੇ ਤੇ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ ਚਰਨਜੀਤ ਸਿੰਘ ਕਿਹਾ ਕਿ 18 ਤੋਂ 65 ਸਾਲ ਦੀ ਉਮਰ ਤੱਕ ਹਰ ਸਿਹਤਮੰਦ ਵਿਅਕਤੀ ਨੂੰ ਖੂਨਦਾਨ ਕਰਕੇ ਲੋਕਾਂ ਦੀ ਜਿੰਦਗੀ ਬਚਾਉਣ ਵਿਚ ਯੋਗਦਾਨ ਪਾਉਣਾਂ ਚਾਹੀਦਾ ਹੈ। ਇਕ ਸਿਹਮੰਦ ਵਿਅਕਤੀ 90 ਦਿਨਾਂ ਦੇ ਵਕਫੇ ਨਾਲ ਸਾਲ ਵਿਚ 4 ਵਾਰੀ ਆਪਣਾਂ ਖੂਨ ਦਾਨ ਕਰ ਸਕਦਾ ਹੈ ਅਤੇ ਇਕ ਸਿਹਮੰਦ ਔਰਤ 120 ਦਿਨਾਂ ਦੇ ਵਕਫੇ ਨਾਲ ਸਾਲ ਵਿਚ 3 ਵਾਰੀ ਖੂਨ ਦਾਨ ਕਰ ਸਕਦੀ ਹੈ। ਇਸ ਲਈ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਖੂਨਦਾਨ ਕਰਕੇ ਮਨੱੁਖੀ ਜੀਵਨ ਨੂੰ ਬਚਾਉਣ ਵਿਚ ਸਹਿਯੋਗ ਦਿਓ। ਇਸ ਅਵਸਰ ਨੋਡਲ ਅਫਸਰ ਬੱਲਡ ਬੈਂਕ ਡਾ ਹਰਕੀਰਤ ਨੇ ਦੱਸਿਆ ਕਿ ਜਿਲੇ੍ਹ ਭਰ ਵਿਚ ਹੁਣ ਤੱਕ 1772 ਲੋਕਾਂ ਨੇ ਖੂਨਦਾਨ ਕੀਤਾ, 604 ਲੋਕਾਂ ਨੇ ਈ ਰਕਤਕੋਸ਼ ਪੋਰਟਲ ਤੇ ਰਜਿਸਟ੍ਰੇਸ਼ਨ ਕਰਵਾਈ ਅਤੇ 1480 ਲੋਕਾਂ ਦੇ ਬੱਲਡ ਗੁਰੱਪ ਕੀਤੇ ਗਏ ਹਨ। ਇਸ ਅਵਸਰ ਤੇ ਸਟਾਰ ਡੋਨਰਾਂ ਵਿਚ ਰਜੇਸ਼ ਸਿਧਾਨਾਂ, ਰਵਿੰਦਰ ਸਿੰਘ ਹੈਪੀ, ਪੰਕਜ ਕੁਮਾਰ, ਸਿਮਰਨਜੀਤ ਸਿੰਘ, ਜਸਵਿੰਦਰ ਸਿੰਘ, ਜੌਹਨ ਪੀਟਰ, ਨੀਨਾਂ ਰਾਮਪਾਲ, ਸ਼ਿਵਾਕਾਂਤ, ਸਤਬੀਰ ਸਿੰਘ ਤੋਂ ਇਲਾਵਾ ਅੇਨ.ਜੀ.ਓ. ਸੰਤ ਨਿੰਰਕਾਰੀ ਮੰਡਲ, ਕੇ.ਵੀ.ਆਈ. ਐਜੁਕੇਸ਼ਨ ਐਂਡ ਵੈਲਫੇਅਰ ਸੁਸਾਇਟੀ, ਖਾਲਸਾ ਬੱਲਡ ਡੋਨੇਟ ਯੁਨੀਟੀ, ਨਿਸ਼ਕਾਮ ਸੇਵਾ ਔਰਗੇਨਾਈਜੇਸ਼ਨ, ਐਚ.ਐਮ.ਹੁਮਨਰਾਈਟ ਵੈਲਫੇਅਰ ਐਸੋਸੀਏਸ਼ਨ, ਰਾਸ਼ਟਰੀ ਸਵੈਅਮ ਸੇਵਕ ਸੰਘ, ਸ਼੍ਰੀ ਗੁਰੁ ਰਾਮਦਾਸ ਥੈਲੇਸੀਮੀਆਂ ਵੈਲਫੇਅਰ ਸੁਸਾਈਟੀ, ਬਾਬਾ ਬੁੱਢਾ ਸਾਹਿਬ ਰਮਦਾਸ ਹੁਮੈਨੀਟੀ ਕਲੱਬ, ਧੰਨ ਧੰਨ ਬਾਬਾ ਦੀਪ ਸਿੰਘ ਜੀ ਲੋਕ ਸੇਵਾ ਸੁਸਾਈਟੀ, ਆਸਰਾ ਵੈਲਫੇਅਰ ਫਾਉਂਡੇਸ਼ਨ, ਸ਼੍ਰੀ ਗੁਰੁ ਰਾਮਦਾਸ ਸੇਵਕ ਸਭਾ ਲੰਗਰ ਹਾਲ, ਯੁਅਰ ਬਲੱਡ ਕੈਨ ਸੇਵ ਲਾਈਫ ਆਦਿ ਐਨ.ਜੀ.ਓ. ਨੂੰ ਖੂਨਦਾਨ ਕੈਂਪਾਂ ਦੌਰਾਣ ਵਧੀਆ ਕਾਰਗੁਜਾਰੀ ਲਈ ਸਮਾਨਿਤ ਕੀਤਾ ਗਿਆ ।
ਇਸ ਮੌਕੇ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਗੁਰਮੀਤ ਕੌਰ, ਸੀਨੀਅਰ ਮੈਡੀਕਲ ਅਫਸਰ ਡਾ ਰਾਜੂ ਚੌਹਾਨ, ਚੇਅਰਮੈਨ ਇੰਪਲਾਈਸ ਵੈਲਫੇਅਰ ਐਸੋਸੀਏਸ਼ਨ ਸ੍ਰੀ ਰਕੇਸ਼ ਸ਼ਰਮਾਂ, ਡਿਪਟੀ ਐਮ.ਈ.ਓ. ਅਮਰਦੀਪ ਸਿੰਘ, ਡੀ.ਪੀ.ਐਮ. ਮਨਪ੍ਰੀਤ ਕੌਰ, ਕੋਂਸਲਰ ਕੁਲਦੀਪ ਕੌਰ ਅਤੇ ਸਮੂਹ ਸਟਾਫ ਹਾਜਰ ਸੀ।

NO COMMENTS

LEAVE A REPLY