ਅੰਮ੍ਰਿਤਸਰ 21 ਜੂਨ (ਰਾਜਿੰਦਰ ਧਾਨਿਕ) : ਅੰਤਰਰਾਸ਼ਟਰੀ ਯੋਗ ਦਿਵਸ ਤੇ ਜਿੱਥੇ ਸਾਰੇ ਪਾਸੇ ਲੋਕ ਯੋਗ ਕਰਦੇ ਦਿਖਾਈ ਦਿੰਦੇ ਹਨ ਉਥੇ ਹੀ ਏਸੇ ਉਪਲਕਸ਼ ਵਿਚ ਭਾਜਪਾ ਪ੍ਰਦੇਸ਼ ਮੀਡੀਆ ਸਕੱਤਰ ਜਨਾਰਦਨ ਸ਼ਰਮਾ ਨੇ ਕਿਹਾ ਹਿੰਦੂ ਸਭਾ ਸਕੂਲ ਵਿਚ ਆਯੋਜਿਤ ਪ੍ਰੋਗ੍ਰਾਮ ਦੇ ਦੌਰਾਨ ਯੋਗ ਕੀਤਾ। ਇਸ ਤੋਂ ਬਾਅਦ ਮੌਜੂਦ ਸਾਰੇ ਯੋਗ ਕਰਨ ਵਾਲਿਆਂ ਨੇ ਡਾਕਟਰ ਹੇਡਗਵਾਰ ਨੂੰ ਉਨ੍ਹਾਂ ਦੀ ਬਰਸੀ ਤੇ ਸ਼ਰਧਾਂਜਲੀ ਦਿੰਦੇ ਹੋਏ ਉਹਨਾਂ ਨੂੰ ਨਮਨ ਕੀਤਾ। ਜਨਾਰਦਨ ਸ਼ਰਮਾ ਨੇ ਕਿਹਾ ਕਿ ਯੋਗ ਦੁਨੀਆਂ ਨੂੰ ਸਿਹਤਮੰਦ ਜ਼ਿੰਦਗੀ ਜੀਊਣ ਦਾ ਸੰਦੇਸ਼ ਦਿੰਦਾ ਹੈ ਅਤੇ ਇਸ ਨੂੰ ਹਰ ਉਮਰ ਦੇ ਲੋਕ ਸਮਰੱਥਾ ਦੇ ਅਨੁਸਾਰ ਅਸਾਨੀ ਨਾਲ ਕਰ ਸਕਦੇ ਹਨ। ਉਨ੍ਹਾਂ ਨੇ ਸਾਰਿਆਂ ਨੂੰ ਯੋਗ ਕਰਨ ਲਈ ਕਿਹਾ ਲਈ ਕਿਹਾ