ਭਗਤ ਪੂਰਨ ਸਿੰਘ ਜੀ ਦਾ 118ਵਾਂ ਜਨਮ ਦਿਹਾੜਾ ਵਿਸ਼ਵ-ਵਾਤਾਵਰਣ ਦਿਵਸ ਨੂੰ ਸਮਰਪਿਤ ਕਰਦੇ ਹੋਏ ਮਣਾਇਆ ਜਾਏਗਾ

0
22

ਅੰਮ੍ਰਿਤਸਰ 3 ਜੂਨ (ਪਵਿੱਤਰ ਜੋਤ) : ਅੱਜ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ:) ਅੰਮ੍ਰਿਤਸਰ ਵੱਲੋਂ ਭਗਤ ਪੂਰਨ ਸਿੰਘ ਜੀ ਦਾ 118ਵਾਂ ਜਨਮ ਦਿਹਾੜਾ ਵਿਸ਼ਵ-ਵਾਤਾਵਰਣ ਦਿਵਸ ਨੂੰ ਸਮਰਪਿਤ ਕਰਦੇ ਹੋਏ ਇਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਵਿਚ ਮਿਤੀ 4 ਜੂਨ 2022 ਅਤੇ ਮਿਤੀ 5 ਜੂਨ 2022 ਦੇ ਪ੍ਰੋਗਰਾਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿਤੀ ਗਈ ।
ਮਿਤੀ 04 ਜੂਨ, 2022 ਸਵੇਰੇ 09:00 ਵਜੇ ਦਿਨ ਸ਼ਨੀਵਾਰ ਨੂੰ ਮੁੱਖ ਦਫਤਰ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਹਿਜ ਪਾਠ ਦਾ ਭੋਗ ਪਾਇਆ ਜਾਵੇਗਾ। ਉਪਰੰਤ ਪਿੰਗਲਵਾੜਾ ਬੱਚਿਆਂ ਵਲੋਂ ਗੁਰਬਾਣੀ ਕੀਰਤਨ ਕੀਤਾ ਜਾਵੇਗਾ ਅਤੇ ਸਕੂਲੀ ਬਚਿਆਂ ਵਲੋਂ ਭਗਤ ਜੀ ਦੇ ਜੀਵਨ ਦੇ ਵੱਖ ਵੱਖ ਪਹਿਲੂਆਂ ਉਤੇ ਕਵਿਤਾਵਾਂ ਅਤੇ ਲੈਕਚਰਾਂ ਰਾਹੀਂ ਚਾਨਣਾ ਪਾਇਆ ਜਾਵੇਗਾ । ਮਿਤੀ 05 ਜੂਨ, 2022 ਦਿਨ ਐਤਵਾਰ ਨੂੰ ਸਵੇਰੇ 10:30 ਵਜੇ ਗੁਰੂ ਨਾਨਕ ਭਵਨ, ਨਜਦੀਕ ਬੱਸ ਸਟੈਂਡ, ਅੰਮ੍ਰਿਤਸਰ ਦੇ ਸਮਾਗਮ ਵਿਚ ਭਗਤ ਪੂਰਨ ਸਿੰਘ ਜੀ ਦੇ ਮਨੁੱਖਤਾ ਅਤੇ ਵਾਤਾਵਰਨ ਸੰਬੰਧੀ ਕੀਤੇ ਕਾਰਜਾਂ ਨੂੰ ਸਹੀ ਅਰਥਾਂ ਵਿੱਚ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ ਅਤੇ ਵਾਤਾਵਰਨ ਬਚਾਉਣ ਦਾ ਸੁਨੇਹਾ ਘਰ-ਘਰ ਪਹੁੰਚਾਏਗਾ । ਇਸ ਪ੍ਰੋਗਰਾਮ ਵਿਚ ਮਹਾਨ ਸ਼ਖਸੀਅਤਾਂ ਅਤੇ ਉੱਘੇ ਵਾਤਾਵਰਣ ਪ੍ਰੇਮੀ ਸ. ਕੁਲਤਾਰ ਸਿੰਘ ਸੰਧਵਾਂ (ਸਪੀਕਰ ਪੰਜਾਬ ਵਿਧਾਨ ਸਭਾ), ਸੰਤ ਬਲਬੀਰ ਸਿੰਘ ਸੀਚੇਵਾਲ, ਸ. ਕਾਹਨ ਸਿੰਘ ਪੰਨੂੰ (ਰਿਟਾਇਰਡ ਆਈ. ਏ. ਐੱਸ), ਬਾਬਾ ਸੇਵਾ ਸਿੰਘ ਜੀ, ਖਡੂਰ ਸਾਹਿਬ ਆਦਿ ਉਚੇਚੇ ਤੌਰ ਤੇ ਹਾਜ਼ਰੀ ਭਰਨਗੇ।
ਇਸ ਸਮਾਗਮ ਦੌਰਾਨ ਬੋਰਡਾਂ, ਬੈਨਰਾਂ ਅਤੇ ਵਾਤਾਵਰਣ ਪ੍ਰੇਮੀਆਂ ਦੇ ਲੈਕਚਰਾਂ ਦਵਾਰਾ ਭਗਤ ਪੂਰਨ ਸਿੰਘ ਜੀ ਦੇ ਵਾਤਾਵਰਣ ਪ੍ਰਤੀ ਕੀਤੇ ਕਾਰਜਾਂ ਨੂੰ ਉਜਾਗਰ ਕੀਤਾ ਜਾਵੇਗਾ। ਇਸ ਦੇ ਨਾਲ ਉਨ੍ਹਾਂ ਵਲੋਂ ਵਾਤਾਵਰਣ ਪ੍ਰਤੀ 1925 ਤੋਂ ਸਮੂੰਹ ਮਨੁੱਖਤਾ ਨੂੰ ਜਾਗਰੂਕ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਵੀ ਦਿੱਤੀ ਜਾਵੇਗੀ ।
ਡਾ. ਇੰਦਰਜੀਤ ਕੌਰ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਅੱਜ ਪੰਜਾਬ ਵਿਚ ਪਾਣੀ ਦਾ ਪੱਧਰ ਬਹੁਤ ਹੇਠਾਂ ਜਾ ਚੁਕਾ ਹੈ ਅਤੇ ਇਹ ਪਾਣੀ ਕੁਝ ਕੁ ਸਾਲਾਂ ਵਾਸਤੇ ਹੀ ਹੈ । ਸਾਡੇ ਕੋਲ ਆਉੁਣ ਵਾਲੀ ਨਵੀਂ ਪੀੜ੍ਹੀ ਨੂੰ ਦੇਣ ਵਾਸਤੇ ਕੋਈ ਜਵਾਬ ਨਹੀਂ ਕਿ ਅਸੀਂ ਪਾਣੀ, ਪਵਨ ਅਤੇ ਧਰਤੀ ਦੀ ਬਰਬਾਦੀ ਕਿਉਂ ਕੀਤੀ ।
ਡਾ. ਇੰਦਰਜੀਤ ਕੌਰ ਨੇ ਸਭ ਨੂੰ ਬੇਨਤੀ ਕੀਤੀ ਕਿ ਪੂਰੇ ਪ੍ਰੋਗਰਾਮਾਂ ਨੂੰ ਟੀ.ਵੀ. ਅਤੇ ਅਖਬਾਰਾਂ ਰਾਹੀਂ ਸਾਰੇ ਸੰਸਾਰ ਵਿਚ ਪਹੁੰਚਾਇਆ ਜਾਵੇ ਤਾਂ ਕਿ ਭਗਤ ਪੂਰਨ ਸਿੰਘ ਜੀ ਨੂੰ ਸਹੀ ਅਰਥਾਂ ਵਿਚ ਸੱਚੀ ਸ਼ਰਧਾਂਜਲੀ ਦਿੱਤੀ ਜਾਵੇ। ਇਸ ਮੌਕੇ ਮੁਖਤਾਰ ਸਿੰਘ ਆਨਰੇਰੀ ਸਕੱਤਰ, ਸ ਰਾਜਬੀਰ ਸਿੰਘ ਮੈਂਬਰ, ਸ ਹਰਜੀਤ ਸਿੰਘ ਮੈਂਬਰ, ਕਰਨਲ ਦਰਸ਼ਨ ਸਿੰਘ ਬਾਵਾ, ਤਿਲਕ ਰਾਜ ਆਦਿ ਹਾਜ਼ਰ ਸਨ।

NO COMMENTS

LEAVE A REPLY