ਅੰਮ੍ਰਿਤਸਰ 3 ਜੂਨ (ਰਾਜਿੰਦਰ ਧਾਨਿਕ) : ਰਾਜੋਕੇ ਪਰਿਵਾਰ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਿਆ ਜਦੋਂ ਬਲਵਿੰਦਰ ਸਿੰਘ ਰਾਜੋਕੇ ਕੋਮੀ ਮੀਤ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ( ਮਹਿਤਾ ) ਤੇ ਮੁੱਖ ਸੇਵਾਦਾਰ ਸੇਵਕ ਜੱਥਾ ਇਸ਼ਨਾਨ ਗੁਰਦਵਾਰਾ ਸ਼ਹੀਦਾਂ ਸਾਹਿਬ ਜੀ ਦੇ ਸਤਿਕਾਰਯੋਗ ਪਿਤਾ ਮੁਖ਼ਤਿਆਰ ਸਿੰਘ ਦਾ ਅੱਜ ਸਵੇਰੇ ਅਚਨਚੇਤ ਦਿਲ ਦਾ ਦੋਰਾ ਪੈਣ ਨਾਲ ਦੇਹਾਂਤ ਹੋ ਗਿਆ ਪਿਤਾ ਮੁਖ਼ਤਿਆਰ ਸਿੰਘ 75 ਵਰ੍ਹਿਆ ਦੇ ਸਨ । ਉਹ ਪਿੱਛੇ 2 ਸਪੁੱਤਰ ਬਲਵਿੰਦਰ ਸਿੰਘ ਰਾਜੋਕੇ , ਸੁਖਵਿੰਦਰ ਸਿੰਘ ਰਾਜੋਕੇ ਵਾਸੀ ਕਨੇਡਾ, 2 ਧੀਆਂ ਛੱਡ ਕੇ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ । ਪਿਤਾ ਮੁਖ਼ਤਿਆਰ ਸਿੰਘ ਦਾ ਅੰਤਿਮ ਸੰਸਕਾਰ ਗੁਰੂਦੁਆਰਾ ਸ਼ਹੀਦਾਂ ਨੇੜਲੇ ਸ਼ਮਸ਼ਾਨਘਾਟ ਵਿੱਖੇ ਸਿੱਖ ਧਰਮ ਦੀਆਂ ਰਵਾਇਤਾਂ ਅਨੁਸਾਰ ਕਰ ਦਿੱਤਾ ਗਿਆ ।ਮ੍ਰਿਤਿਕ ਦੇਹ ਨੂੰ ਅਗਨ ਭੇਟ ਕਰਨ ਦੀ ਰਸਮ ਵੱਡੇ ਸਪੁੱਤਰ ਬਲਵਿੰਦਰ ਸਿੰਘ ਰਾਜੋਕੇ ਤੇ ਸੁਖਵਿੰਦਰ ਸਿੰਘ ਰਾਜੋਕੇ ਵਾਸੀ ਕਨੇਡਾ ਨੇ ਅਦਾ ਕੀਤੀ ।
ਇਸ ਮੋਕੇ ਫੈਡਰੇਸ਼ਨ ਦੇ ਸਰਪ੍ਰਸਤ ਤੇ ਸ੍ਰੋਮਣੀ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ , ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਅਮਰਬੀਰ ਸਿੰਘ ਢੋਟ , ਭਾਈ ਮਨਜੀਤ ਸਿੰਘ , ਬਾਵਾ ਸਿੰਘ ਗੁਮਾਨਪੁਰਾ , ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਣੀ , ਸ਼ਹੀਦਾਂ ਸਾਹਿਬ ਦੇ ਮੈਨੇਜਰ ਸੁਖਰਾਜ ਸਿੰਘ , ਮੈਨੇਜਰ ਹਰਪ੍ਰੀਤ ਸਿੰਘ ਮਨਜੀਤ ਸਿੰਘ ਜੋੜਾ ਫਾਟਕ , ਸਤਿੰਦਰਪਾਲ ਸਿੰਘ ਜੋਨੀ ਦੋਵੇਂ ਕੋਮੀ ਮੀਤ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) , ਸੁਰਿੰਦਰ ਸਿੰਘ ਰਾਗੀ ਮੁੱਖ ਸੇਵਾਦਾਰ ਸੇਵਕ ਜਥਾ ਜੋੜੇਘਰ , ਕੁਲਦੀਪ ਸਿੰਘ ਪੰਡੋਰੀ , ਭਾਈ ਜਗਤਾਰ ਸਿੰਘ ਵਡਾਲੀ , ਅਮਰਜੀਤ ਸਿੰਘ ਅੰਬਾ, ਭੁਪਿੰਦਰ ਸਿੰਘ ਸਿੱਧੁ ਦਾਮਾਦ , ਬਲਵਿੰਦਰ ਸਿੰਘ ਲਾਲਪੁਰਾ , ਕੁਲਵਿੰਦਰ ਸਿੰਘ ਢੋਟ , ਬਾਬਾ ਰਾਜੂ , ਹਰਪ੍ਰੀਤ ਸਿੰਘ ਲਾਲੀ , ਸਮੇਤ ਅਨੇਕਾਂ ਰਾਜਸੀ ਅਤੇ ਸਮਾਜਿਕ ਸਖਸੀਅਤਾਂ ਨੇ ਸਵਰਗਵਾਸੀ ਮੁਖ਼ਤਿਆਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ । ਅਮਰਬੀਰ ਸਿੰਘ ਢੋਟ ਨੇ ਦੱਸਿਆ ਕਿ ਸਵਰਗਵਾਸੀ ਮੁਖ਼ਤਿਆਰ ਸਿੰਘ ਅੰਤਿਮ ਅਰਦਾਸ ਅਤੇ ਕੀਰਤਨ 12.30 ਤੋਂ 2 ਵੱਜੇ ਤੱਕ ਸੰਤ ਬਾਬਾ ਸੇਵਾ ਸਿੰਘ ਹਾਲ, ਸੁਲਤਾਨਵਿੰਡ ਗੇਟ ਜਿਲਾ ਅੰਮ੍ਰਿਤਸਰ ਵਿੱਖੇ 12 ਜੂਨ ਦਿਨ ਐਤਵਾਰ ਨੂੰ ਹੋਵੇਗੀ ।