ਰੋਜਗਾਰ ਬਿਊਰੋ ਵੱਲੋਂ ਮਿਤੀ 27 ਮਈ 2022 ਨੂੰ ਰੋਜਗਾਰ ਮੇਲਾ ਲਗਾਇਆ ਜਾਵੇਗਾ

0
9

ਅੰਮ੍ਰਿਤਸਰ 22 ਮਈ (ਪਵਿੱਤਰ ਜੋਤ) : ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵੱਲੋਂ ਵਧੀਕ ਡਿਪਟੀ ਕਮਿਸ਼ਨਰ(ਸ਼ਹਿਰੀ ਵਿਕਾਸ) ਸ਼੍ਰੀ ਸੰਜੀਵ ਸ਼ਰਮਾ ਦੀ ਅਗਵਾਈ ਹੇਠ ਮਿਤੀ 27 ਮਈ 2022 ਨੂੰ ਸਵਾਮੀ ਸਤਯਾਨੰਦ ਕਾਲਜ ਅਜਨਾਲਾ ਰੋਡ ਅੰਮ੍ਰਿਤਸਰ ਵਿਖੇ ਰੋਜਗਾਰ ਮੇਲਾ ਲਗਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਰੋਜਗਾਰ ਮੇਲੇ ਵਿੱਚ ਅੰਮ੍ਰਿਤਸਰ ਜਿਲ੍ਹੇ ਦੀਆਂ 15 ਤੋਂ ਵੱਧ ਨਾਮਵਰ ਕੰਪਨੀਆਂ ਵੱਲੋਂ ਭਾਗ ਲੈ ਕੇ ਵੱਖ-ਵੱਖ ਖੇਤਰਾਂ ਦੀਆਂਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਇਸ ਰੋਜਗਾਰ ਮੇਲੇ ਵਿੱਚ 12ਵੀਂ ਤੋਂ ਲੈ ਕੇ ਪੋਸਟ ਗਰੈਜੂਏਟ ਵਿਦਿਅਕ ਯੋਗਤਾਵਾਂ ਵਾਲੇ ਪ੍ਰਾਰਥੀ ਭਾਗ ਲੈ ਸਕਦੇ ਹਨ।
ਉਨ੍ਹਾਂ ਕਿਹਾ ਕਿ ਰੋਜਗਾਰ ਮੇਲੇ ਵਿੱਚ ਭਾਗ ਲੈਣ ਵਾਲੀਆਂ ਕੰਪਨੀਆਂ ਵੱਲੋਂ ਆਈ.ਟੀ, ਬੈਂਕਿੰਗ, ਇੰਨਸ਼ੋਰੈਂਸ, ਹੋਟਲ, ਮਾਰਕੀਟਿੰਗ, ਕਸਟਮਰ ਸਪੋਰਟ ਆਦਿ ਸੈਕਟਰ ਨਾਲ ਸਬੰਧਤ ਨੋਕਰੀਆਂ ਲਈ ਪ੍ਰਾਰਥੀਆਂ ਦੀ ਇੰਟਰਵਿਯੂ ਲਈ ਜਾਵੇਗੀ। ਨੋਕਰੀ ਲੈਣ ਦੇ ਚਾਹਵਾਣ ਪ੍ਰਾਰਥੀ ਮਿਤੀ 27 ਮਈ 2022 ਨੂੰ ਸਵੇਰੇ 10.00 ਵਜੇ ਤੋਂ ਲੈ ਕੇ ਦੁਪਿਹਰ ਦੇ 02.00 ਵਜੇ ਤੱਕ ਇਸ ਰੋਜਗਾਰ ਮੇਲੇ ਵਿੱਚ ਆ ਕੇ ਹਿੱਸਾ ਲੈ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਰੋਜਗਾਰ ਬਿਊਰੋ ਦੇ ਅਧਿਕਾਰੀਆਂ ਨਾਲ ਰਾਬਤਾ ਕੀਤਾ ਜਾ ਸਕਦਾ ਹੈ ਜਾਂ ਰੋਜਗਾਰ ਬਿਊਰੋ ਦੇ ਹੈਲਪਲਾਈਨ ਨੰਬਰ 9915789068 ਤੇ ਸੰਪਰਕ ਕੀਤਾ ਜਾ ਸਕਦਾ ਹੈ।

NO COMMENTS

LEAVE A REPLY