ਡੇਂਗੂ ਰੋਕਥਾਮ ਅਤੇ ਜਾਗਰੂਕਤਾ ਸੰਬਧੀ ਹੰਗਾਮੀਂ ਮੀਟਿੰਗ ਕੀਤੀ

0
30

ਅੰਮ੍ਰਿਤਸਰ 11 ਮਈ (ਪਵਿੱਤਰ ਜੋਤ) : ਪੰਜਾਬ ਵਿੱਚ ਡੇਂਗੂ ਦੇ ਵੱਧ ਰਹੇ ਕੇਸਾਂ ਪ੍ਰਤੀ ਲੋਕਾਂ ਨੂੰ ਜਾਗਰੂਕਤ ਕਰਨ ਹਿੱਤ ਅੱਜ ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਵਲੋ ਦਫਤਰ ਸਿਵਲ ਸਰਜਨ ਵਿਖੇ ਡੇਂਗੂ ਰੋਕਥਾਮ ਅਤੇ ਜਾਗਰੂਕਤਾ ਸੰਬਧੀ ਹੰਗਾਮੀਂ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿਚ ਜਿਲੇ੍ਹ ਭਰ ਦੇ ਸੀਨੀਅਰ ਮੈਡੀਕਲ ਅਫਸਰ ਅਤੇ ਮਲਟੀਪਰਪਜ ਸੁਪਵਾਈਜਰ ਸ਼ਾਮਿਲ ਹੋਏ।ਇਸ ਮੋਕੇ ਤੇ ਸਿਵਲ ਸਰਜਨ ਡਾ ਚਰਨਜੀਤ ਸਿੰਘ ਨੇ ਕਿਹਾ ਕਿ ਭਾਵੇਂ ਜਿਲਾਂ੍ਹ ਅੀਮ੍ਰਤਸਰ ਵਿਖੇ ਇਸ ਸੀਜਨ ਵਿਚ ਕੋਈ ਕੇਸ ਸਾਹਮਣੇ ਨਹੀ ਆਇਆ ਹੈ, ਪਰ ਨਾਲ ਲਗਦੇ ਜਿਿਲਆਂ ਵਿਚ ਡੇਂਗੂ ਦੇ ਵੱਧ ਰਹੇ ਕੇਸਾਂ ਨੂੰ ਸਾਨੂੰ ਗਭੀਰਤਾ ਨਾਲ ਲੈਣਾਂ ਚਾਹਿਦਾ ਹੈ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਡੇਂਗੂ ਪ੍ਰਤੀ ਜਾਗਰੂਕ ਕਰਨਾਂ ਚਾਹਿਦਾ ਹੈ। ਉਹਨਾਂ ਕਿਹਾ ਡੇਗੂ ਇੱਕ ਵਾਇਰਲ ਬੁਖਾਰ ਹੈ ਜੋ ਕਿ ਮਾਦਾ ਏਡੀਜ ਇਜਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ।ਜਿਸਦੇ ਲੱਛਣ ਤੇਜ ਸਿਰ ਦਰਦ ਅਤੇ ਤੇਜ ਬੁਖਾਰ, ਮਾਸ ਪੇਸ਼ੀਆ ਅਤੇ ਜੋੜਾਂ ਦਾ ਦਰਦ, ਅੱਖਾ ਦੇ ਪਿਛਲੇ ਹਿੱਸੇ ਵਿਚ ਦਰਦ, ਉਲਟੀਆਂ, ਨੱਕ-ਮੰੂਹ ਅਤੇ ਮਸੂੜਿਆ ਵਿੱਚੋ ਖੂਨ ਵਗਣਾ ਆਦਿ ਹੈ। ਉਹਨਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਡੇਂਗੂ ਬੁਖਾਰ ਦੇ ਸ਼ੱਕ ਹੋਣ, ਦੀ ਸੂਰਤ ਵਿੱਚ ਤੂਰੰਤ ਸਰਕਾਰੀ ਹਸਪਤਾਲ ਤੋ ਹੀ ਫਰੀ ਚੈਕਅੱਪ ਅਤੇ ਫਰੀ ਇਲਾਜ ਕਰਵਾਉਣ।ਇਸਤੋਂ ਇਲਾਵਾ ਡੈਂਗੂ ਤੋ ਬਚਣ ਲਈ ਸਭ ਤੋ ਜਿਆਦਾ ਜਰੂ੍ਰਰੀ ਹੈ ਕਿ ਮੱਛਰ ਦੀ ਪੈਦਾਵਾਰ ਨੂੰ ਹੀ ਰੋਕਿਆ ਜਾਵੇ।ਕਿਉਕੀ ਇਲਾਜ ਨਾਲੋ ਪਰਹੇਜ ਜਿਆਦਾ ਜਰੂਰੀ ਹੈ।ਸਾਨੂੰ ਨਕਾਰਾ ਸਮਾਨ ਛੱਤ ਤੇ ਸੁਟਣ ਦੀ ਬਜਾਏ ਨਸ਼ਟ ਕਰਨਾ ਚਾਹੀਦਾ ਹੈ ਜਾਂ ਕਬਾੜੀਏ ਨੁੰ ਦੇ ਦਿੱਤਾ ਜਾਵੇ। ਇਸ ਦੇ ਨਾਲ ਹੀ ਦਿਨ ਵੇਲੇ ਪੁਰੀ ਬਾਹਵਾਂ ਤੇ ਕੱਪੜੇ ਪਹਿਣੇ ਜਾਣ ਅਤੇ ਮੱਛਰ ਭਜਾਉਣ ਵਾਲੀਆ ਕਰੀਮਾ ਆਦੀ ਦਾ ਇਸਤੇਮਾਲ ਵੀ ਸਾਨੂੰ ਡੈਂਗੂ ਤੋ ਬਚਾਅ ਸਕਦਾ ਹੈ। ਇਸ ਮੋਕੇ ਤੇ ਜਿਲਾ੍ਹ ਐਪੀਡਿਮੋਲੋਜਿਸਟ ਡਾ ਮਦਨ ਮੋਹਨ, ਡਾ ਰਿਚਾ, ਡਾ ਕਰਨ ਮਹਿਰਾ, ਡਿਪਟੀ ਐਮ.ਈ.ਓ. ਅਮਰਦੀਪ ਸਿੰਘ, ਏ.ਐਮ.ਉ. ਰਾਮ ਮਹਿਤਾ, ਪਵਨ ਕੁਮਾਰ, ਤਰਲੋਕ ਸਿੰਘ, ਰੌਸ਼ਨ ਲਾਲ, ਗੁਰਦੇਵ ਸਿੰਘਸਮੂਹ ਪੈਰਾ ਮੈਡੀਕਲ ਸਟਾਫ ਹਾਜਰ ਸੀ।

NO COMMENTS

LEAVE A REPLY