ਮਲੇਰੀਆ ਨੂੰ ਘਟਾਉਣ ਲਈ ਨਵੀਆਂ ਨੀਤੀਆਂ ਅਪਣਾਓ ਅਤੇ ਮਨੁਖੀ ਜਾਨਾਂੰ ਬਚਾਓ

0
25

ਅੰਮ੍ਰਿਤਸਰ 18 ਅਪ੍ਰੈਲ( ਪਵਿੱਤਰ ਜੋਤ) : ਸਿਵਲ ਸਰਜਨ, ਅੰਮ੍ਰਿਤਸਰ ਡਾ ਚਰਨਜੀਤ ਸਿੰਘ ਜੀ ਵਲੋਂ ਦਫਤਰ ਸਿਵਲ ਸਰਜਨ ਵਿਖੇ ਮਲੇਰੀਆ ਜਾਗਰੂਕਤਾ ਮੁਹਿੰਮ ਸੰਬਧੀ ਇਕ ਪੋਸਟਰ ਜਾਰੀ ਕੀਤਾ ਗਿਆ। ਇਸ ਅਵਸਰ ਤੇ ਸੰਬੋਧਨ ਕਰਦਿਆ ਸਿਵਲ ਸਰਜਨ, ਅੰਮ੍ਰਿਤਸਰ ਡਾ ਚਰਨਜੀਤ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਅੰਮ੍ਰਿਤਸਰ ਭਾਵੇਂ ਪਿਛਲੇ ਸਮੇਂ ਦੌਰਾਣ ਕੋਵਿਡ ਨਾਲ ਲੜ ਰਿਹਾ ਹੈ ਅਤੇੇ ਸਾਰੇ ਅਧਿਕਾਰੀ ਅਤੇ ਕਰਮਚਾਰੀ ਇਸ ਜੰਗ ਵਿਚ ਡਟੇ ਹੋਏ ਹਨ।ਪਰ ਇਸਦੇ ਬਾਵਜੂਦ ਵੀ, ਜਿਲ੍ਹਾ ਅੰਮ੍ਰਿਤਸਰ ਵਿੱਚ ਪਿਛਲੇ ਸਾਲ ਦੋਰਾਨ ਮਲੇਰੀਆ ਦੇ ਕੇਸ ਕਾਫੀ ਘੱਟ ਰਹੇ ਹਨ, ਇਸ ਲਈ ਉਨਾਂ ਨੇ ਮਲੇਰੀਆ ਵਿੰਗ ਦੀ ਪ੍ਰੰਸ਼ਸਾ ਕੀਤੀ ਅਤੇ ਕਿਹਾ ਕਿ ਇਸ ਮੁਕਾਮ ਨੂੰ ਅਸੀ ਬਰਕਰਾਰ ਰੱਖਣਾ ਹੈ ਅਤੇ ਜੀਰੋ ਮਲੇਰੀਆ ਦਾ ਟੀਚਾ ਪੂਰਾ ਕਰਨਾ ਹੈ।ਤਾਂ ਜੋ “ਮਲੇਰੀਆ ਨੂੰ ਘਟਾਉਣ ਲਈ ਨਵੀਆਂ ਨੀਤੀਆਂ ਅਪਣਾਓ ਅਤੇ ਮਨੁਖੀ ਜਾਨਾਂੰ ਬਚਾਓ” ਥੀਮ ਨੂੰ ਸਾਕਾਰ ਕੀਤਾ ਜਾ ਸਕੇ।ਮਲੇਰੀਆ ਤੋ ਬੱਚਣ ਲਈ ਸਭ ਤੋ ਜਿਆਦਾ ਜਰੂ੍ਰਰੀ ਹੈ ਕਿ ਮੱਛਰ ਦੀ ਪੈਦਾਵਾਰ ਨੂੰ ਹੀ ਰੋਕਿਆ ਜਾਵੇ ਕਿਉਕਿ ਇਲਾਜ ਨਾਲੋ ਪਰਹੇਜ ਜਿਆਦਾ ਜਰੂਰੀ ਹੈ।ਉਨਾਂ ਕਿਹਾ ਕਿ ਸਾਨੂੰ ਨਕਾਰਾ ਸਮਾਨ ਛੱਤ ਤੇ ਸੁਟਣ ਦੀ ਬਜਾਏ ਨਸ਼ਟ ਕਰਨਾ ਚਾਹੀਦਾ ਹੈ ਜਾਂ ਕਬਾੜੀਏ ਨੁੰ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਦਿਨ ਵੇਲੇ ਪੁਰੀ ਬਾਹਵਾਂ ਤੇ ਕੱਪੜੇ ਪਹਿਣੇ ਜਾਨ। ਮੱਛਰ ਭਜਾਉਣ ਵਾਲੀਆ ਕਰੀਮਾ ਆਦੀ ਦਾ ਇਸਤੇਮਾਲ ਵੀ ਸਾਨੂੰ ਮਲੇਰੀਆ ਤੋ ਬਚਾ ਸਕਦਾ ਹੈ।
ਜਿਲਾ ਅੇਪੀਡੀਮੋਲੋਜਿਸਟ ਡਾ ਮਦਨ ਮੋਹਨ ਨੇ ਇਸ ਅਵਸਰ ਤੇ ਸਬੋਧਨ ਕਰਦਿਆ ਦਸਿਆ ਕਿ ਮਲਰੀਆ ਇੱਕ ਵਾਇਰਲ ਬੁਖਾਰ ਹੈ ਜੋ ਕਿ ਮਾਦਾ ਐਨਾਫਲੀਜ ਨਾਂ ਦੇ ਮੱਛਰ ਦੇ ਕੱਟਣ ਨਾਲ ਪੈਦਾ ਹੰਦਾ ਹੈ। ਜਿਸਦੇ ਲੱਛਣ ਤੇਜ ਸਿਰ ਦਰਦ ਅਤੇ ਤੇਜ ਬੁਖਾਰ, ਮਾਸ ਪੇਸ਼ੀਆ ਅਤੇ ਜੋੜਾ ਦਾ ਦਰਦ, ਅੱਖਾ ਦੇ ਪਿਛਲੇ ਹਿੱਸੇ ਦਰਦ, ਉਲਟੀਆਂ, ਨੱਕ-ਮੰੂਹ ਅਤੇ ਮਸੂੜਿਆ ਵਿੱਚੋ ਖੂਨ ਵਗਣਾ ਆਦੀ ਹੈ। ਮਲੇਰੀਆ ਬੁਖਾਰ ਦੇ ਸ਼ੱਕ ਹੋਣ, ਦੀ ਸੂਰਤ ਵਿੱਚ ਤੂਰੰਤ ਸਰਕਾਰੀ ਹਸਪਤਾਲ ਤੋ ਹੀ ਫਰੀ ਚੈਕਅੱਪ ਅਤੇ ਇਲਾਜ ਕਰਵਾਉਣ। ਇਸ ਮੋਕੇ ਤੇ ਡਾ ਹਰਜੋਤ ਕੌਰ, ਡਿਪਟੀ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ, ਏ.ਐਮ.ਓ. ਪਵਨ ਕੁਮਾਰ, ਏ.ਐਮ.ਓ.ਤਰਲੋਕ ਸਿੰਘ, ਏ.ਐਮ.ਓ. ਰੌਸ਼ਨ ਲਾਲ, ਅੇੈਸ.ਆਈ ਗੁਰਦੇਵ ਸਿੰਘ ਢਿੱਲੋ, ਹਰਵਿੰਦਰ ਸਿੰਘ, ਪਰਮਜੀਤ ਸਿੰਘ ਅਤੇ ਸਮੂਹ ਸਟਾਫ ਹਾਜਰ ਸਨ।

NO COMMENTS

LEAVE A REPLY