8 ਡੀਪੂ ਹੋਲਡਰਾਂ ਦੀ ਜ਼ਰੂਰੀ ਵਸਤਾਂ ਦੀ ਸਪਲਾਈ ਕੀਤੀ ਮੁਅੱਤਲ-ਜ਼ਿਲਾ ਕੰਟਰੋਲਰ

0
18

 

ਅੰਮ੍ਰਿਤਸਰ 28 ਮਾਰਚ (ਪਵਿੱਤਰ ਜੋਤ)  —ਜ਼ਿਲ੍ਹੇ ਵਿੱਚ ਨੈਸ਼ਨਲ ਖੁਰਾਕ ਸੁਰੱਖਿਆ ਐਕਟ 2013 ਅਧੀਨ ਸ਼ਨਾਖਤ ਲਾਭਪਾਤਰੀਆਂ ਨੂੰ ਡੀਪੂ ਹੋਲਡਰਾਂ ਵਲੋਂ ਵੰਡੀ ਜਾ ਰਹੀ ਕਣਕ ਵਿੱਚ ਕੀਤੀਆ ਜਾ ਰਹੀਆਂ ਉਨਤਾਈਆਂ ਬਾਰੇ ਪ੍ਰਾਪਤ ਹੋ ਰਹੀਆਂ ਸ਼ਿਕਾਇਤਾਂ ਤੇ ਤੁਰੰਤ ਅਤੇ ਮੋਕੇ ਤੇ ਕਾਰਵਾਈ ਕਰਦੇ ਹੋਏ 08 ਡੀਪੂ ਹੋਲਡਰਾਂ ਦੀ ਜਰੂਰੀ ਵਸਤਾਂ ਦੀ ਸਪਲਾਈ ਮੁਅੱਤਲ ਕੀਤੀ ਗਈ ਹੈ।

ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸ: ਸੁਖਵਿੰਦਰ ਸਿੰਘ ਗਿਲ,ਜ਼ਿਲਾ ਕੰਟਰੋਲਰ ਖੁਰਾਕ  ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਅੰਮ੍ਰਿਤਸਰ ਨੇ ਦੱਸਿਆ ਕਿ ਡੀਪੂ ਹੋਲਡਰਜ਼ ਸ: ਸੁਖਪਾਲ ਸਿੰਘ ਸੁਲਤਾਨਵਿੰਡ ਰੋਡਸ: ਤਸਵੀਰ ਸਿੰਘ ਚੋਗਾਵਾਂਸ਼੍ਰੀ ਮੁਕੇਸ਼ ਕੁਮਾਰ ਛੇਹਰਟਾ,ਸ: ਗੁਰਦੀਪ ਸਿੰਘ ਥੋਬਾ ਅਜਨਾਲਾਸ਼੍ਰੀਮਤੀ ਨਰਿੰਦਰ ਕੌਰ ਥੋਬਾ ਅਜਨਾਲਾ,ਸ: ਗੁਰਬਿੰਦਰ ਸਿੰਘ ਦਬੁਰਜੀ ਵੇਰਕਾਸ਼੍ਰੀਮਤੀ ਗੀਤਾਂਜਲੀ ਮਜੀਠਾ ਰੋਡ ਅਤੇ ਸ: ਕਸ਼ਮੀਰ ਕੌਰ ਬੁਤਾਲਾ  ਦੇ ਡੀਪੂਆਂ ਦੀ ਜਾਂਚ ਕੀਤੀ ਗਈ ਅਤੇ ਪਾਇਆ ਗਿਆ ਕਿ ਇੰਨ੍ਹਾਂ ਵਲੋ ਲਾਭਪਾਤਰੀਆਂ ਨੂੰ ਬਣਦੀ ਕਣਕ ਪੂਰੀ ਮਿਕਦਾਰ ਵਿਚ ਨਹੀ ਦਿੱਤੀ ਜਾਂਦੀ। ਜ਼ਿਸ ਕਰਕੇ ਇੰਨ੍ਹਾਂ ਡੀਪੂਆਂ ਦੀ ਸਪਲਾਈ ਮੁਅੱਤਲ ਕੀਤੀ ਗਈ ਹੈ ।

ਸ: ਗਿਲ ਨੇ ਜ਼ਿਲ੍ਹੇ ਵਿੱਚ ਕੰਮ ਕਰ ਰਹੇ ਸਮੂਹ ਡੀਪੂ ਹੋਲਡਰਾਂ ਨੂੰ ਸਖਤ ਹਦਾਇਤ ਕੀਤੀ  ਕਿ  ਨੈਸ਼ਨਲ ਖੁਰਾਕ ਸੁਰੱਖਿਆ ਐਕਟ 2013 ਅਧੀਨ ਸ਼ਨਾਖਤ ਲਾਭਪਾਤਰੀਆਂ ਨੂੰ ਉਨ੍ਹਾ ਦੀ ਬਣਦੀ ਕਣਕ ਪੂਰੀ ਮਿਕਦਾਰ ਵਿੱਚ ਦਿੱਤੀ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਉਨਤਾਈ ਨਾ ਕੀਤੀ ਜਾਵੇ ਅਤੇ ਕਾਰਡ ਹੋਲਡਰਾਂ ਨਾਲ ਸਹੀ ਵਿਵਹਾਰ ਨਾਲ ਪੇਸ਼ ਆਇਆ ਜਾਵੇ।

NO COMMENTS

LEAVE A REPLY