ਮੇਅਰ ਰਿੰਟੂ ਨੂੰ ਕੁਰਸੀ ਤੋਂ ਉਤਾਰਨਾ ਖਾਲਾ ਜੀ ਦਾ ਵਾੜਾ ਨਹੀਂ

0
48

ਕਾਂਗਰਸੀ ਕੌਂਸਲਰਾਂ ਦੀ ਜ਼ਬਾਨ ਤੇ ਜੜੇ ਤਾਲੇ
________

ਅੰਮ੍ਰਿਤਸਰ,13 ਮਾਰਚ (ਅਰਵਿੰਦਰ ਵੜੈਚ)- ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਮੇਅਰ ਦੀ ਕੁਰਸੀ ਦਾ ਤਾਜ ਉਤਾਰਨ ਦੀ ਸੋਚ ਰੱਖਣ ਵਾਲੇ ਕਾਂਗਰਸੀ ਕੌਂਸਲਰਾਂ ਦੀ ਜ਼ੁਬਾਨ ਉਤੇ ਤਾਲੇ ਲਗਾ ਦਿਤੇ ਹਨ। ਮੇਅਰ ਨੇ ਸ਼ਾਤਿਰ ਰਾਜਨੀਤੀ ਦੇ ਚੱਲਦਿਆਂ ਇੱਕ ਦਰਜਨ ਕੌਂਸਲਰ ਆਮ ਪਾਰਟੀ ਵਿੱਚ ਸ਼ਾਮਲ ਕਰਵਾ ਲਏ ਹਨ। ਦਿੱਲੀ ਸਰਕਾਰ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਦੀ ਹਾਜ਼ਰੀ ਵਿਚ ਕਾਂਗਰਸ ਅਤੇ ਅਕਾਲੀ ਦਲ ਬਾਦਲ ਛੱਡ ਕੇ ਆਏ ਕੌਂਸਲਰਾਂ ਨੂੰ ਝਾੜੂ ਵਾਲੇ ਸਰੋਪੇ ਪਹਿਨਾ ਕੇ ਪਾਰਟੀ ਵਿਚ ਸ਼ਾਮਲ ਕੀਤਾ ਗਿਆ। ਜਿਸ ਨਾਲ ਹੁਣ ਮੇਅਰ ਨੂੰ ਕੁਰਸੀ ਤੋਂ ਹਟਾਉਣ ਲਈ ਕਾਂਗਰਸੀ ਕੌਂਸਲਰ ਬਹੁਮਤ ਵਿੱਚ ਨਹੀਂ ਹਨ। ਗੁਰੂ ਨਗਰੀ ਵਿੱਚ ਆਪ ਦੇ ਜੇਤੂ ਰਹੇ ਪੰਜ ਐਮ ਐਲ ਏ ਵੀ ਮੇਅਰ ਹੱਕ ਵਿੱਚ ਕੀ ਵੋਟ ਦਾ ਭੁਗਤਾਨ ਕਰਨਗੇ। ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਹੂੰਝਾ ਫੇਰ ਜਿੱਤ ਦੀ ਤਰ੍ਹਾਂ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਦੇ ਕੌਂਸਲਰ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ।

NO COMMENTS

LEAVE A REPLY