ਹਲਕੇ ਦੇ ਲੋਕਾਂ ਤੋਂ ਮਿਲਿਆ ਸਤਿਕਾਰ ਕਦੀ ਨਹੀਂ ਭੁੱਲਾਂਗਾ- ਸੁਖਮਿੰਦਰ ਸਿੰਘ ਪਿੰਟੂ

0
34

ਵਾਰਡ ਨੰਬਰ 13 ਦੀ ਭਾਜਪਾ ਟੀਮ ਦਾ ਤਹਿ ਦਿਲੋਂ ਧੰਨਵਾਦ-ਲਵਲੀਨ ਵੜੈਚ
_______
ਅੰਮ੍ਰਿਤਸਰ,8 ਮਾਰਚ (ਪਵਿੱਤਰ ਜੋਤ)- ਹਲਕਾ ਨੌਰਥ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਸੁਖਮਿੰਦਰ ਸਿੰਘ ਪਿੰਟੂ ਵੱਲੋਂ ਵਾਰਡ ਨੰਬਰ 13 ਦੇ ਸੂਝਵਾਨ ਵੋਟਰਾਂ ਦਾ ਧੰਨਵਾਦ ਕੀਤਾ। ਭਾਜਪਾ ਦੀ ਵਾਰਡ ਇੰਚਾਰਜ ਲਵਲੀਨ ਵੜੈਚ ਦੀ ਦੇਖ-ਰੇਖ ਵਿੱਚ ਆਯੋਜਿਤ ਬੈਠਕ ਦੌਰਾਨ ਵਾਰਡ ਦੀ ਕਮੇਟੀ ਦੇ ਅਹੁਦੇਦਾਰਾਂ,ਬੂਥ ਇੰਚਾਰਜਾਂ ਅਤੇ ਪੋਲਿੰਗ ਏਜੰਟਾਂ ਦਾ ਬੈਠਕ ਦੇ ਦੌਰਾਨ ਧੰਨਵਾਦ ਕਰਦੇ ਹੋਏ ਪਿੰਟੂ ਨੇ ਕਿਹਾ ਕਿ ਵਾਰਡ ਦੀ ਸਮੁੱਚੀ ਟੀਮ ਵੱਲੋਂ ਚੋਣਾਂ ਦੌਰਾਨ ਤਹਿ ਦਿਲੋਂ ਸਹਿਯੋਗ ਦਿੱਤਾ ਗਿਆ,ਜਿਸ ਲਈ ਉਹ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀ ਹਨ। ਉਨ੍ਹਾਂ ਨੇ ਕਿਹਾ ਕਿ ਪਾਰਟੀ ਦੇ ਉਮੀਦਵਾਰਾਂ ਦੀਆਂ ਜਿੱਤਾਂ- ਹਾਰਾਂ ਚਲਦੀਆਂ ਆਉਂਦੀਆਂ ਹਨ। ਪਰ ਵਾਰਡ ਦੀ ਟੀਮ ਵੱਲੋਂ ਜਿੰਨਾ ਪਿਆਰ ਅਤੇ ਸਤਿਕਾਰ ਭਾਜਪਾ ਨੂੰ ਮਿਲਿਆ ਹੈ ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਪੂਰੀ ਟੀਮ ਅਤੇ ਵੋਟਰਾਂ ਦਾ ਧੰਨਵਾਦ ਕਰਨਾ ਉਨ੍ਹਾਂ ਦਾ ਫਰਜ਼ ਬਣਦਾ ਹੈ। ਜਿਸ ਨੂੰ ਧਿਆਨ ਵਿਚ ਰੱਖਦਿਆਂ ਹਲਕੇ ਦੀਆਂ ਸਾਰੀਆਂ ਵਾਰਡਾਂ ਵਿੱਚ ਜਾ ਕੇ ਸਾਥੀਆ ਦਾ ਧੰਨਵਾਦ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੌਮੀ ਪ੍ਰਧਾਨ ਅਮਿਤ ਸ਼ਾਹ,ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਉਹ ਹਮੇਸ਼ਾਂ ਪਾਰਟੀ ਲਈ ਦਿਨ ਰਾਤ ਇੱਕ ਕਰਨਗੇ। ਹਲਕੇ ਦੇ ਪੂਰੀ ਟੀਮ ਦੇ ਨਾਲ ਭਾਜਪਾ ਦਾ ਦਾਇਰਾ ਹੋਰ ਜ਼ਿਆਦਾ ਵਿਸ਼ਾਲ ਕੀਤਾ ਜਾਵੇਗਾ। ਲਵਲੀਨ ਵੜੈਚ ਨੇ ਸੁਖਮਿੰਦਰ ਸਿੰਘ ਪਿੰਟੂ ਨੂੰ ਸਨਮਾਨਿਤ ਕਰਦੇ ਹੋਏ ਵਾਰਡ ਦੇ 12 ਬੂਥਾਂ ਦੇ ਇੰਚਾਰਜਾਂ,ਚੋਣਾਂ ਦੌਰਾਨ ਡਿਊਟੀ ਅਦਾ ਕਰਨ ਵਾਲੇ ਪੋਲਿੰਗ ਏਜੇਂਟਾਂ ,ਬੂਥਾਂ ਦੇ ਬਾਹਰ ਟੇਬਲਾਂ ਤੇ ਪੂਰਾ ਦਿਨ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ਼ ਡਿਊਟੀ ਅਦਾ ਕਰਨ ਵਾਲੇ ਟੀਮ ਸਾਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਗੁਰਨੂਰ ਸਿੰਘ, ਗੁਲਸ਼ਨ ਕੁਮਾਰ,
ਅਮਨਪ੍ਰੀਤ ਸਿੰਘ,ਸਾਹਿਲ ਸ਼ਰਮਾ,ਸ਼ਾਂਤੀ ਸਰੂਪ ਹੈਪੀ, ਸੁਦੇਸ਼ ਸ਼ਰਮਾ,ਜਸਪਾਲ ਸਿੰਘ, ਸ਼ੁਭਮ ਵਰਮਾ,ਐਡਵੋਕੇਟ ਸੰਜੀਤ ਕੰਡਿਆਲ,ਨੀਲਮ ਕੰਡਿਆਲ,ਰਜਿੰਦਰ ਸਿੰਘ ਰਾਵਤ,ਗੰਭੀਰ ਸਿੰਘ ਤੰਡਿਆਲ,ਰਾਮ ਕੁਮਾਰ,ਰਮੇਸ਼ ਚੋਪੜਾ,ਪਵਿੱਤਰਜੋਤ ਵੜੈਚ, ਰਾਜ ਕੁਮਾਰ ਰਾਜਾ,ਸੋਨੂੰ ਠਾਕੁਰ, ਅਮਿਤ ਕੁਮਾਰ, ਧਨੀ ਰਾਮ ਸਿੰਘ, ਗੁਰਪ੍ਰੀਤ ਸਿੰਘ ਰਾਣਾ ਦੀਪਕ ਰਾਣਾ,ਵੈਭਵ ਤਿਵਾੜੀ ਸਮੇਤ ਵਾਰਡ ਦੇ ਕਈ ਭਾਜਪਾ ਵਰਕਰ ਮੌਜੂਦ ਸਨ।

NO COMMENTS

LEAVE A REPLY