ਪ ਸ ਸ ਫ ਦੀ ਜਿਲ੍ਹਾ ਚੋਣ
ਨਵੀਂ ਸਰਕਾਰ, ਕਰੇ ਪੁਰਾਣੀ ਪੈਨਸ਼ਨ ਬਹਾਲ
ਅੰਮ੍ਰਿਤਸਰ 2 ਮਾਰਚ (ਰਾਜਿੰਦਰ ਧਾਨਿਕ) : ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ,ਕੱਚੇ ਮੁਲਾਜ਼ਮ ਪੱਕੇ ਕਰਨ, ਪੇ-ਕਮਿਸ਼ਨ ਦੀਆਂ ਤਰੁਟੀਆਂ ਦੂਰ ਕਰਾਉਣ ਲਈ ਅਗਲੇ ਸੰਘਰਸ਼ ਲਈ ਤਿਆਰ ਰਹਿਣ ਤੇ ਸਾਮਰਾਜੀ ਨੀਤੀਆਂ ਤਹਿਤ ਯੂਕਰੇਨ -ਰੂਸ ਜੰਗ ਦੇ ਖਾਤਮੇ ਦੀ ਅਵਾਜ਼ ਨਾਲ ਪੰਜਾਬ ਸੁਬਾਡੀਨੇਟ ਸਰਵਸਿਸ ਫੈਡਰੇਸ਼ਨ 1680-22 B ਦੀ ਜਿਲ੍ਹਾ ਜਥੇਬੰਦਕ ਕਾਨਫ਼ਰੰਸ ਸਥਾਨਕ ਰਾਮ ਬਾਗ ਸਰਕਾਰੀ ਸਕੂਲ ਵਿਖੇ ਤਰਲੋਕ ਸਿੰਘ ,ਕੁਲਦੀਪ ਸ਼ਰਮਾਂ ਤੇ ਗੁਰਚਰਨ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਕੀਤੀ ਗਈ । ਜਸਵਿੰਦਰ ਉੱਘੀ ਤੇ ਬਲਕਾਰ ਸਿੰਘ ਵਲਟੋਹਾ ਸੂਬਾਈ ਅਬਜ਼ਰਵਰ ਤੌਰ ਤੇ ਸ਼ਾਮਲ ਹੋਏ । ਜਨਰਲ ਸਕੱਤਰ ਦੀ ਰਿਪੋਰਟ ਤੇ ਬਹਿਸ ਉਪਰੰਤ ਨਵੀਂ ਜਿਲ੍ਹਾ ਕਮੇਟੀ ਚੁਣੀ ਗਈ ।ਜਿਸ ਵਿੱਚ ਪ੍ਰਧਾਨ ਅਜੇ ਕੁਮਾਰ ਸਨੋਤਰਾ,ਚੇਅਰਮੈਨ ਗੁਰਚਰਨ ਸਿੰਘ ਸੰਧੂ ,ਸੀਨੀਅਰ ਮੀਤ ਪ੍ਰਧਾਨ ਜੀ ਐਸ ਉੱਪਲ ਤੇ ਪਰਮਜੀਤ ਕੌਰ ,ਮੀਤ ਪ੍ਰਧਾਨ ਸਾਹਿਬ ਸੋਨੂੰ ਤੇ ਕੁਲਵਿੰਦਰ ਸਿੰਘ ਛਾਪਾ,ਜਨਰਲ ਸਕੱਤਰ ਜਸਵੰਤ ਰਾਏ, ਵਿੱਤ ਸਕੱਤਰ ਤਰਲੋਕ ਸਿੰਘ ,ਪ੍ਰੈੱਸ ਸਕੱਤਰ ਉੰਕਾਰ ਸਿੰਘ ,ਲੇਖਾਕਾਰ ਕੁਲਦੀਪ ਕੁਮਾਰ , ਜਥੇਬੰਦਕ ਸਕੱਤਰ ਸਤਪਾਲ ਗੁਪਤਾ, ਮੁੱਖ ਸਲਾਹਕਾਰ ਬਲਰਾਜ ਸਿੰਘ ਭੰਗੂ ,ਸਹਾਇਕ ਸਕੱਤਰ ਭਵਾਨੀ ਫੇਰ ਬਣਾਏ ਗਏ । ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਲਾਜ਼ਮ ਆਗੂ ਬਲਵਿੰਦਰ ਸਿੰਘ ਠੱਠੀਆਂ , ਦਰਸ਼ਨ ਸਿੰਘ ਛੀਨਾ , ਜਸਵੰਤ ਬਹੱਤਰ ,ਬਲਦੇਵ ਰਾਜ,ਹਰਦੇਵ ਸਿੰਘ ਭਕਨਾ, ਸੁਖਚੈਨ ਸਿੰਘ ,ਗੁਰਬੀਰ ਸਿੰਘ , ਬਿਜਲੀ ਫੈਡਰੇਸ਼ਨ ਏਟਕ ਆਗੂ ਮਨਜੀਤ ਬਾਸਰਕੇ ਨੇ ਆਪਣੇ ਵਿਚਾਰ ਪੇਸ਼ ਕੀਤੇ ।