ਉਪ ਮੰਡਲ ਦਾ ਚਾਰਜ ਇੰਜ ਭੂਪਿੰਦਰ ਸਿੰਘ ਸੰਧੂ ਨੇ ਸੰਭਾਲਿਆ

0
15

ਅੰਮ੍ਰਿਤਸਰ 1ਫਰਵਰੀ (ਰਾਜਿੰਦਰ ਧਾਨਿਕ ) ਪੰਜਾਬ ਰਾਜ ਬਿਜਲੀ ਨਿਗਮ ਦੇ 220ਕੇ ਵੀ ਵਰਪਾਲ ਵਿਖ ਸਥਿਤ ਗਰਿਡ ਉਸਾਰੀ ਉਪ ਮੰਡਲ ਕਰੇਨ ਬੇਅ ਤੋਂ ਸਹਾਇਕ ਕਾਰਜਕਾਰੀ ਇੰਜੀਨੀਅਰ ਬਲਦੇਵ ਸਿੰਘ ਦੀ ਸੇਵਾ ਮੁਕਤੀ ਪਿਛੋਂ ਇਸ ਉਪ ਮੰਡਲ ਦਾ ਚਾਰਜ ਇੰਜ ਭੂਪਿੰਦਰ ਸਿੰਘ ਸੰਧੂ ਨੇ ਸੰਭਾਲ ਲਿਆ। ਇਸ ਮੌਕੇ ਉਨ੍ਹਾਂ ਨਾਲ ਸੂਬਾਈ ਮੁਲਾਜ਼ਮ ਆਗੂ ਅਮਰੀਕ ਸਿੰਘ ਕੰਗ, ਜੋਨਲ ਆਗੂ ਸੁਖਾਂ ਸਿੰਘ ਵਲਟੋਹਾ, ਬਖਸ਼ੀਸ਼ ਸਿੰਘ ਸਟੋਰ ਕੀਪਰ, ਮੰਡਲ ਸਕੱਤਰ ਅਵਤਾਰ ਸਿੰਘ, ਉਪ ਮੰਡਲ ਪ੍ਰਧਾਨ ਕੁਲਵਿੰਦਰ ਸਿੰਘ,ਮੰਗਲ ਸਿੰਘ ਵਰਪਾਲ, ਰਵੀ ਕੁਮਾਰ, ਬਿਕਰਮ ਸਿੰਘ, ਸੁਖਵਿੰਦਰ ਸਿੰਘ, ਰੂਪ ਸਿੰਘ, ਨਿਸ਼ਾਨ ਸਿੰਘ ਤੇ ਸਰਬਜੀਤ ਸਿੰਘ ਆਦਿ ਹਾਜ਼ਰ ਰਹੇ। ਐਕਸੀਅਨ ਗੁਰਦੀਪ ਸਿੰਘ, ਇੰਜ ਨਵਜੋਤ ਸਿੰਘ, ਇੰਜ ਜਰਨੈਲ ਸਿੰਘ, ਇੰਜ ਕੁਲਜੀਤ ਸਿੰਘ, ਇੰਜ ਹਰਜਿੰਦਰ ਸਿੰਘ ਪੱਟੀ, ਬਲਵਿੰਦਰ ਸਿੰਘ ਬਟਾਲਾ ਤੇ ਮਨਜੀਤ ਸਿੰਘ ਤਰਨਤਾਰਨ ਵਲੋਂ ਮੁਬਾਰਕਾਂ ਦਿੱਤੀਆਂ ਗਈਆਂ।

NO COMMENTS

LEAVE A REPLY