ਅੰਮ੍ਰਿਤਸਰ 30 ਜਨਵਰੀ (ਰਾਜਿੰਦਰ ਧਾਨਿਕ) : ਬਹੁਜਨ ਸਮਾਜ ਪਾਰਟੀ ਨੇ ਸਟਾਰ ਪ੍ਰਚਾਰਕਾ ਦੀ ਸੂਚੀ ਜਾਰੇ ਕਰਦੇ ਹੋਏ ਮਾਝੇ ਵਿੱਚੋਂ ਪੰਜਾਬ ਇੰਚਾਰਜ ਮਨਜੀਤ ਸਿੰਘ ਅਟਵਾਲ ਨੂੰ ਸਟਾਰ ਪ੍ਰਚਾਰਕ ਨਿਯੁਕਤ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਜਿਲਾ ਅਮ੍ਰਿੰਤਸਰ ਸ਼ਹਿਰੀ ਦੇ ਪ੍ਰਧਾਨ ਤਾਰਾ ਚੰਦ ਭਗਤ ਮੈਬਰ ਜਿਲਾ ਸਿਕਾਇਤ ਨਿਵਾਰਨ ਕਮੇਟੀ ਮੈਂਬਰ ਪ੍ਰੈਸ ਨੋਟ ਜਾਰੀ ਕਰਦਿਆਂ ਦਿੱਤੀ। ਉਹਨਾਂ ਕਿਹਾ ਹੈ ਕਿ ਮਾਝੇ ਵਿੱਚ ਮਿਲੀ ਇਸ ਜਿੰਮੇਵਾਰੀ ਨਾਲ ਪਾਰਟੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ। ਇਸ ਮੋਕੇ ਮਨਜੀਤ ਸਿੰਘ ਅਟਵਾਲ ਨੇ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਅਤੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਇੰਚਾਰਜ ਸ੍ਰੀ ਰਣਧੀਰ ਸਿੰਘ ਬੈਨੀਪਾਲ ਇੰਚਾਰਜ ਪੰਜਾਬ ਵਿਪੁਲ ਕੁਮਾਰ ਜੀ ਅਤੇ ਪੰਜਾਬ ਪਰਧਾਨ ਸ ਜਸਵੀਰ ਸਿੰਘ ਗੜੀ ਜੀ ਦਾ ਧੰਨਵਾਦ ਕੀਤਾ ਅਤੇ ਪਾਰਟੀ ਵਲੋਂ ਮਿਲੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ।