ਅੰਮ੍ਰਿਤਸਰ,15 ਜਨਵਰੀ (ਅਰਵਿੰਦਰ ਵੜੈਚ)-ਭਾਰਤੀਯ ਵਾਲਮੀਕੀ ਧਰਮ ਸਮਾਜ ਵੱਲੋਂ ਮਿਉਂਸਿਪਲ ਯੂਥ ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਆਸ਼ੂ ਨਾਹਰ ਨੂੰ ਸਨਮਾਨਿਤ ਕੀਤਾ ਗਿਆ। ਭਾਵਾਧਸ ਦੇ ਰਾਸ਼ਟਰੀ ਮੁੱਖ ਪ੍ਰਚਾਰ ਮੰਤਰੀ ਹੈਪੀ ਦਾਸ ਭੀਲ ਨੇ ਕਿਹਾ ਕਿ ਆਸ਼ੂ ਨਾਹਰ ਦਾ ਵਾਲਮੀਕਿ ਸਮਾਜ ਨੂੰ ਸਮਰਪਿਤ ਸੇਵਾਵਾਂ ਨੂੰ ਧਿਆਨ ਵਿਚ ਰੱਖਦਿਆਂ ਸਨਮਾਨ ਦਿੱਤਾ ਗਿਆ ਹੈ। ਉਨ੍ਹਾਂ ਵੱਲੋਂ ਸਮਾਜ ਦੇ ਪ੍ਰਚਾਰ, ਪ੍ਰਸਾਰ ਅਤੇ ਚੜ੍ਹਦੀ ਕਲਾ ਵਿੱਚ ਰੱਖਣ ਲਈ ਹਮੇਸ਼ ਸ਼ਲਾਘਾਯੋਗ ਕੰਮ ਕੀਤੇ ਜਾਂਦੇ ਹਨ। ਜਿਨ੍ਹਾਂ ਨੂੰ ਸਮਾਜ ਵੱਲੋਂ ਕਦੀ ਭੁਲਾਇਆ ਨਹੀਂ ਜਾ ਸਕਦਾ ਹੈ।
ਆਸ਼ੂ ਨਾਹਰ ਨੇ ਕਿਹਾ ਕਿ ਜਿੱਥੇ ਉਹ ਨਗਰ ਨਿਗਮ ਦੇ ਕਰਮਚਾਰੀਆਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਵਿੱਚ ਹਮੇਸ਼ਾ ਤਿਆਰ ਰਹਿੰਦੇ ਹਨ। ਉਥੇ ਪੂਰੀ ਟੀਮ ਦੇ ਸਹਿਯੋਗ ਦੇ ਨਾਲ ਸਮਾਜ ਨੂੰ ਹਰ ਸੰਭਵ ਸੇਵਾਵਾਂ ਭੇਟ ਕੀਤੀਆਂ ਜਾਂਦੀਆਂ ਹਨ। ਭਾਵਾਧਸ ਵੱਲੋਂ ਸੇਵਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਦਿੱਤੇ ਗਏ ਸਨਮਾਨ ਦੇ ਬਦਲੇ ਉਹ ਪੂਰੇ ਸਮਾਜ ਦਾ ਹਾਰਦਿਕ ਧੰਨਵਾਦ ਵੀ ਕਰਦੇ ਹਨ। ਨਾਹਰ ਨੇ ਕਿਹਾ ਕਿ ਸਾਡੇ ਵੱਲੋਂ ਸਮਾਜ ਨੂੰ ਸੇਵਾਵਾਂ ਭੇਂਟ ਕਰਨ ਦੇ ਨਾਲ-ਨਾਲ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇਗਾ। ਇਸ ਮੌਕੇ ਤੇ ਰਾਜ ਕਲਿਆਣ, ਰਿੰਕੂ,ਬਾਦਲ,ਸੌਰਵ ਗਿੱਲ, ਲਵਪ੍ਰੀਤ ਸਿੰਘ,ਰਿੰਕੂ ਖੋਸਲਾ, ਗਗਨ ਵੀ ਮੌਜੂਦ ਸਨ