ਰੋਸ ਰੈਲੀਆਂ ਅਤੇ ਧਰਨੇ-ਵਿਖਾਵਿਆਂ ਆਦਿ ’ਤੇ ਮੁਕੰਮਲ ਪਾਬੰਦੀ

0
29

ਅੰਮ੍ਰਿਤਸਰ 12 ਜਨਵਰੀ (ਰਾਜਿੰਦਰ ਧਾਨਿਕ) : ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਮਿਤੀ 14-2-2022 ਨੂੰ ਹੋਣ ਜਾ ਰਹੀਆਂ ਹਨ। ਕੋਵਿਡ-19 ਮਹਾਂਮਾਰੀ ਚੋਣ ਕਮਿਸ਼ਨ ਵੱਲੋਂ ਹੋਰ ਹਦਾਇਤਾਂ ਤਹਿਤ ਡਾ. ਰੂਹੀ ਦੁੱਗ ਵਧੀਕ ਜਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਫੌਜ਼ਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਜ਼ਿਲ੍ਹਾ ਅੰਮ੍ਰਿਤਸਰ ਵਿਚ ਸੀਨੀਅਰ ਕਪਤਾਨ ਪੁਲਿਸ, ਅੰਮ੍ਰਿਤਸਰ (ਦਿਹਾਤੀ) ਅਤੇ ਕਮਿਸ਼ਨਰ ਪੁਲਿਸ, ਅੰਮ੍ਰਿਤਸਰ (ਸ਼ਹਿਰ) ਦੇ ਅਧਿਕਾਰ ਖੇਤਰ ਵਿੱਚ ਪੈਂਦੇ ਥਾਣਿਆਂ ਅਧੀਨ ਆਉਂਦੇ ਪਿੰਡਾਂ/ਕਸਬਿਆਂ ਵਿੱਚ ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਚੋਣ ਲੜ੍ਹਨ ਦੇ ਚਾਹਵਾਨ ਉਮੀਦਵਾਰ ਨਾਲ ਸਬੰਧਤ 5 ਜਾਂ 5 ਤੋਂ ਵੱਧ ਵਿਅਕਤੀਆਂ ਦੇ ਸਮਾਜਿਕ ਦੂਰੀ ਦਾ ਧਿਆਨ ਰੱਖੇ ਬਿਨ੍ਹਾਂ ਇਕੱਠੇ ਹੋਣ, ਰੋਸ ਰੈਲੀਆਂ ਕਰਨ, ਧਰਨਾ ਦੇਣ, ਮੀਟਿੰਗਾਂ ਕਰਨ ਅਤੇ ਨਾਹਰੇ ਮਾਰਨੇ ਜਾਂ ਲਗਾਉਣ, ਕਿਸੇ ਤਰ੍ਹਾਂ ਦਾ ਰੋਡ ਸ਼ੋਅ, ਪੈਦਲ ਯਾਤਰਾ, ਸਾਈਕਲ/ਬਾਈਕ/ਵੈਹੀਕਲ ਰੈਲੀ ਅਤੇ ਜਲਸਾ-ਜਲੂਸ ਆਦਿ ਕਰਨ ਤੇ ਪਾਬੰਦੀ ਲਗਾੳਣ ਦਾ ਹੁਕਮ ਜਾਰੀ ਕੀਤਾ ਹੈ। ਇਹ ਹੁਕਮ ਇਕਤਰਫਾ ਪਾਸ ਕੀਤਾ ਜਾਂਦਾ ਹੈ। ਇਹ ਹੁਕਮ ਮਿਤੀ 15-1-2022 ਤੱਕ ਲਾਗੂ ਰਹੇਗਾ।
===—

NO COMMENTS

LEAVE A REPLY