15 ਜਨਵਰੀ ਤੱਕ ਰਹੇਗੀ ਰੈਲੀ, ਰੋਡ ਸ਼ੋਅ ਆਦਿ ਉਤੇ ਮੁਕਮੰਲ ਪਾਬੰਦੀ-ਜਿਲਾ ਚੋਣ ਅਧਿਕਾਰੀ

0
31
-ਵੱਖ ਵੱਖ ਰਾਜਸੀ ਪਾਰਟੀਆਂ ਨਾਲ ਵਧੀਕ ਜਿਲਾ ਚੋਣ ਅਧਿਕਾਰੀ ਨੇ ਕੀਤੀ ਚੋਣ ਜਾਬਤੇ ਨੂੰ ਲੈ ਕੇ ਮੀਟਿੰਗ
ਅੰਮਿ੍ਤਸਰ,  9 ਜਨਵਰੀ (ਪਵਿੱਤਰ ਜੋਤ) : -ਵਧੀਕ ਜਿਲਾ ਚੋਣ ਅਧਿਕਾਰੀ ਸ੍ਰੀਮਤੀ ਰੂਹੀ ਦੁੱਗ ਨੇ ਚੋਣ ਜਾਬਤੇ ਨੂੰ ਲੈ ਕੇ ਵੱਖ ਵੱਖ ਰਾਜਸੀ ਪਾਰਟੀਆਂ ਨਾਲ ਮੀਟਿੰਗ ਕੀਤੀ ਅਤੇ ਚੋਣ ਜਾਬਤੇ ਦੌਰਾਨ ਕਮਿਸਨ ਵੱਲੋਂ ਦਿੱਤੀਆਂ ਪਾਬੰਦੀਆਂ ਤੋਂ ਜਾਣੂੰ ਕਰਵਾਇਆ। ਇਸ ਦੌਰਾਨ ਜਿਲਾ ਚੋਣ ਅਧਿਕਾਰੀ ਸ ਗੁਰਪ੍ਰੀਤ ਸਿੰਘ ਖਹਿਰਾ ਵੀ ਆਨ ਲਾਈਨ ਮੀਟਿੰਗ ਵਿੱਚ ਸ਼ਾਮਿਲ ਹੋਏ ਅਤੇ ਸਾਰੀਆਂ ਪਾਰਟੀਆਂ ਤੋਂ ਸਹਿਯੋਗ ਮੰਗਦੇ ਹੋਏ ਚੋਣ ਜਾਬਤੇ ਵਿੱਚ ਰਹਿ ਕੇ ਚੋਣਾਂ ਕਰਵਾਉਣ ਦਾ ਸੱਦਾ ਦਿੱਤਾ।
 ਉਨ੍ਹਾਂ ਕਿਹਾ ਕਿ ਇਸ ਪੰਜਾਬ ਰਾਜ ਵਿਚ ਚੋਣ ਪ੍ਰਕਿਰਿਆ ਦੋਰਾਨ ਕੋਵਿਡ ਨਿਯਮਾਂ ਦੀ ਪਾਲਣਾ ਇੰਨ ਬਿੰਨ ਕੀਤੀ ਜਾਵੇਗੀ ਅਤੇ ਕਿਸੇ ਵੀ ਕਿਸਮ ਦੀ ਢਿੱਲ ਬਰਦਾਸਤ ਨਹੀਂ ਕੀਤੀ ਜਾਵੇਗੀ।
 ਸ ਖਹਿਰਾ ਨੇ ਕਿਹਾ ਕਿ ਭਾਰਤ ਚੋਣ ਕਮਿਸਨ ਦੇ ਹੁਕਮਾਂ ਅਨੁਸਾਰ 15 ਜਨਵਰੀ 2022 ਤੱਕ ਕਿਸੇ ਵੀ ਉਮੀਦਵਾਰ, ਰਾਜਨੀਤਕ ਪਾਰਟੀਆਂ ਅਤੇ ਚੋਣਾਂ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਚੋਣ ਰੈਲੀ,ਰੋਡ ਸੋ,ਪਦ ਯਾਤਰਾ, ਸਾਈਕਲ/ਵਹੀਕਲਜ ਯਾਤਰਾ, ਕੱਢਣ  ਅਤੇ ਨੁੱਕੜ ਮੀਟਿੰਗ ਅਤੇ ਸਭਾ ਕਰਨ ਦੀ ਇਜਾਜਤ ਨਹੀਂ ਹੈ ਅਤੇ ਕੇਵਲ 5 ਵਿਅਕਤੀਆਂ ਨਾਲ ਹੀ ਡੋਰ ਟੂ ਡੋਰ ਪ੍ਰਚਾਰ ਕੀਤਾ ਜਾ ਸਕਦਾ ਹੈ।
 ਉਨ੍ਹਾਂ ਦੱਸਿਆ ਕਿ ਕਮਿਸਨ ਵਲੋਂ ਸਵੇਰੇ 8 ਵਜੇ ਤੋਂ ਸਾਮ 8 ਵਜੇ ਤੱਕ ਕਿਸੇ ਵੀ ਕਿਸਮ ਦੇ ਚੋਣ ਪ੍ਰਚਾਰ ਕਰਨ ਤੇ ਅਗਲੇ ਹੁਕਮਾਂ ਤੱਕ ਪਾਬੰਦੀ ਲਗਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਸੀਟਾਂ ਵਿੱਚ ਵੋਟਾਂ ਪਾਉਣ ਦਾ ਕੰਮ ਈ.ਵੀ. ਐਮ ਅਤੇ ਵੀ.ਵੀ.ਪੈਟ ਦੀ ਮਦਦ ਨਾਲ ਕੀਤਾ ਜਾਵੇਗਾ* ।
ਇਸ ਤੋਂ ਇਲਾਵਾ ਚੋਣਾ ਨੁੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੁਵਿਧਾ ਐਪ, ਸੀ.ਵੀਜਲ,ਪੀ.ਡਬਲਿਊ.ਡੀ ਨਾਮੀ ਐਪ ਅਤੇ ਵੋਟਰ ਹੈਲਪ ਲਾਈਨ ਐਪ ਲਾਂਚ ਕੀਤਾ ਗਿਆ ਹੈ । ਸੀ ਵੀਜਲ ਐਪ ਰਾਹੀ ਰਜਿਸਟਰ ਕੀਤੀ ਗਈ ਸ਼ਿਕਾਇਤ ਨੂੰ 100 ਮਿੰਟ ਵਿੱਚ ਹੱਲ ਕੀਤਾ ਜਾਵੇਗਾ।ਇਸੇ ਤਰ੍ਹਾ ਸੁਵਿਧਾ ਐਪ ਰਾਹੀ ਉਮੀਦਵਾਰ ਹਰ ਤਰ੍ਹਾ ਦੀ ਪ੍ਰਵਾਨਗੀ ਜਿਵੇ ਕਿ ਰੈਲੀ ਆਦਿ ਲਈ ਵੀ ਜਲਦ ਹਾਸਲ ਕਰ ਸਕਦਾ ਹੈ। ਉਨ੍ਹਾ ਕਿਹਾ ਕਿ ਭੈਅ ਮੁਕਤ ਅਤੇ ਸ਼ਾਂਤੀ ਪੂਰਵਕ ਚੋਣਾਂ ਕਰਵਾਉਣ ਲਈ ਸਰਵਾਈਲੈਸ਼ ਟੀਮਾਂ,ਫਲਾਈਇੰਗ ਸੂਕੈਅਡ, ਆਦਿ ਵਰਗੀਆ ਕਈ ਟੀਮਾਂ ਕੰਮ ਕਰਨਗੀਆ ਅਤੇ ਵੱਡੀ ਗਿਣਤੀ ਵਿੱਚ ਸੁਰੱਖਿਆ ਦਸਤੇ ਵੀ ਤਾਇਨਾਤ ਕੀਤੇ ਜਾਣਗੇ। ਇਸ ਮੌਕੇ ਸ੍ੀਮਤੀ ਰੂਹੀ ਦੁੱਗ ਨੇ ਦੱਸਿਆ ਕਿ ਚੋਣ ਖਰਚੇ ਉਤੇ ਨਿਗਾਹ ਰੱਖਣ ਲਈ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ, ਜੋ ਕਿ ਦਿਨ ਰਾਤ ਸਾਰੇ ਉਮੀਦਵਾਰਾਂ ਦੇ ਖਰਚੇ ਉਤੇ ਨਿਗਾਹ ਰੱਖ ਰਹੀਆਂ ਹਨ, ਸੋ ਸਾਰੇ ਉਮੀਦਵਾਰ ਉਨ੍ਹਾਂ ਹੀ ਖਰਚ ਕਰਨ ਜੋ ਕਿ ਚੋਣ ਕਮਿਸਨ ਦੁਆਰਾ ਪ੍ਰਵਾਨ ਕੀਤਾ ਗਿਆ ਹੈ।
ਇਸ ਮੌਕੇ ਕਾਂਗਰਸ ਦਿਹਾਤੀ ਦੇ ਹਰਗੁਰਿੰਦਰ ਪਾਲ ਸਿੰਘ ਗਿੱਲ, ਐਨ .ਸੀ. ਪੀ ਤੋ ਦੀਪਕ ਭਾਟੀਆ,ਭਾਰਤੀ ਜਨਤਾ ਪਾਰਟੀ ਤੋ ਸਤਪਾਲ ਡੋਗਰਾ,ਭਾਰਤੀ ਜਨਤਾ ਪਾਰਟੀ ਦਿਹਾਤੀ ਤੋ ਸ: ਹਰਦਿਆਲ ਸਿੰਘ, ਬਹੁਜਨ ਸਮਾਜ ਪਾਰਟੀ ਤੋ ਤਾਰਾ ਚੰਦ ਭਗਤ, ਸੀ.ਪੀ.ਆਈ ਤੋ ਸ: ਅਮਰਜੀਤ ਸਿੰਘ,ਸੀ.ਪੀ.ਆਈ ਦਿਹਾਤੀ ਤੋ ਵਿਜੇ ਕੁਮਾਰ,ਸੋ੍ਰਮਣੀ ਅਕਾਲੀ ਦਲ ਤੋ ਸ: ਗੁਰਪ੍ਰਰਤਾਪ ਸਿੰਘ ਟਿੱਕਾ,ਆਮ ਆਦਮੀ ਪਾਰਟੀ ਤੋ ਸ: ਗੁਰਜੀਤਸਿੰਘ ਸੇਖੋ ਤੋ ਇਲਾਵਾ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਹਾਜ਼ਰ ਸਨ।

NO COMMENTS

LEAVE A REPLY