ਵਾਰਡ ਨੰਬਰ 13 ਦੇ ਇਲਾਕੇ ਲਕਸ਼ਮੀ ਵਿਹਾਰ ਵਿਖੇ ਭਾਜਪਾਈਆਂ ਦੀ ਹੋਈ ਬੈਠਕ

0
29

ਬੂਥ ਦੇ ਆਗੂ ਅਵਤਾਰ ਸਿੰਘ ਦੇ ਗ੍ਰਹਿ ਨਿਵਾਸ ਵਿਖੇ ਪਹੁੰਚੇ ਭਾਜਪਾ ਵਰਕਰ
____
ਅੰਮ੍ਰਿਤਸਰ,7 ਜਨਵਰੀ (ਅਰਵਿੰਦਰ ਵੜੈਚ)- ਵਾਰਡ ਨੰਬਰ 13 ਦੇ ਇਲਾਕੇ ਦੇ ਲਕਸ਼ਮੀ ਵਿਹਾਰ ਅਤੇ ਸ੍ਰੀ ਚੰਦ ਐਵੇਨਿਊ ਦੇ ਬੂਥ ਇੰਚਾਰਜ ਗੁਲਸ਼ਨ ਕੁਮਾਰ ਅਤੇ ਅਵਤਾਰ ਸਿੰਘ ਦੀ ਦੇਖ-ਰੇਖ ਵਿਚ ਪ੍ਰੋਗਰਾਮ ਕਰਵਾਇਆ ਗਿਆ। ਅਵਤਾਰ ਸਿੰਘ ਦੇ ਗ੍ਰਹਿ ਨਿਵਾਸ ਵਿਖੇ ਆਯੋਜਿਤ ਬੈਠਕ ਦੇ ਦੌਰਾਨ ਭਾਜਪਾ ਸ਼ਹਿਰੀ ਦੇ ਜਨਰਲ ਸਕੱਤਰ ਸੁਖਮਿੰਦਰ ਸਿੰਘ ਪਿੰਟੂ,ਮੰਡਲ ਪ੍ਰਧਾਨ ਕਪਿਲ ਸ਼ਰਮਾ,ਵਾਰਡ ਇੰਚਾਰਜ ਲਵਲੀਨ ਵੜੈਚ, ਸੀਨੀਅਰ ਨੇਤਾ ਰਾਕੇਸ਼ ਭਾਰਦਵਾਜ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਬੈਠਕ ਦੇ ਦੌਰਾਨ ਇਲਾਕਾ ਨਿਵਾਸੀਆਂ ਨੂੰ ਉਕਤ ਮਹਿਮਾਨਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਹਲਕਾ ਨਾਰਥ ਵਿੱਚ ਭਾਜਪਾ ਦਾ ਇੰਨਾ ਕੁ ਵੋਟ ਬੈਂਕ ਹੈ ਕਿ ਜਿਸ ਦੇ ਨਾਲ ਭਾਜਪਾ ਉਮੀਦਵਾਰ ਬੜੀ ਸ਼ਾਨੋ-ਸ਼ੌਕਤ ਦੇ ਨਾਲ ਜਿੱਤ ਪ੍ਰਾਪਤ ਕਰੇਗਾ। ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਅੱਡੀ ਚੋਟੀ ਦਾ ਜ਼ੋਰ ਲਗਾਉਣ ਦੇ ਬਾਵਜੂਦ ਵੀ ਉਹਨਾਂ ਦੀ ਝੋਲ਼ੀ ਵਿੱਚ ਹਾਰ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਪਵੇਗਾ। ਪਾਰਟੀ ਦੇ ਦਾਗੀ ਉਮੀਦਵਾਰ ਨੂੰ ਚੋਣ ਦੀ ਦੌੜ ਵਿੱਚੋਂ ਹੀ ਬਾਹਰ ਨਜ਼ਰ ਆ ਰਹੇ ਹਨ। ਉਹ ਲੋਕਾਂ ਦੇ ਅੱਗੇ ਤਰਲੇ ਕੱਢਣ ਲਈ ਮਜਬੂਰ ਹੋ ਰਹੇ ਹਨ। ਹੋਰਨਾਂ ਉਮੀਦਵਾਰਾਂ ਨੂੰ ਵੀ ਲੋਕੀਂ ਮੂੰਹ ਨਹੀਂ ਲਗਾ ਰਹੇ,ਜਿਸ ਦੇ ਚਲਦਿਆਂ ਹਲਕਾ ਨਾਰਥ ਅੰਮ੍ਰਿਤਸਰ ਵਿੱਚ ਭਾਜਪਾ ਦਾ ਪਰਚਮ ਹੀ ਲਹਿਰਾਏਗਾ। ਜਿਸ ਨੂੰ ਲੈ ਕੇ ਭਾਜਪਾ ਵਰਕਰਾਂ ਵਿੱਚ ਪੂਰਾ ਉਤਸ਼ਾਹ ਹੈ। ਬੂਥ ਦੇ ਆਗੂ ਅਵਤਾਰ ਸਿੰਘ ਵੱਲੋਂ ਆਏ ਮਹਿਮਾਨਾਂ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕਰਦਿਆਂ ਭਾਜਪਾ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਨਾਲ ਜਿਤਾਉਣ ਦਾ ਭਰੌਸਾ ਦਿੱਤਾ। ਇਸ ਮੌਕੇ ਤੇ ਅਰਵਿੰਦਰ ਸਿੰਘ,ਲਘੂ ਰਾਣਾ, ਲਵ,ਬਲਜੀਤ ਸਿੰਘ,ਰਕੇਸ਼ ਰਾਣਾ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜਰ ਸਨ।

NO COMMENTS

LEAVE A REPLY