ਕੌਂਸਲਰ ਹੁੰਦਲ ਵੱਲੋਂ ਕੀਤਾ ਗਿਆ ਵਿਕਾਸ ਕੰਮਾਂ ਦਾ ਉਦਘਾਟਨ

0
24

ਅੰਮ੍ਰਿਤਸਰ 6 ਜਨਵਰੀ (ਪਵਿੱਤਰ ਜੋਤ) : ਵਾਰਡ ਨੰਬਰ 20 ਵੇਰਕਾ ਵਿੱਚ ਹੈਲਥ ਸੈਂਟਰ ਵੇਰਵਾ ਦੇ ਨਾਲ ਛੋਟੀਆਂ ਗਲੀਆਂ ਜਿਨ੍ਹਾਂ ਵਿੱਚ ਪਹਿਲਾਂ ਸੀਵਰੇਜ ਪਾਏ ਗਏ ਹਨ ਹੁਣ ਉਹਨਾ ਗਲੀਆ ਵਿੱਚ ਇੰਟਰਲਾਕਿੰਗ ਟਾਇਲ ਲਗਾਈ ਜਾ ਰਹੀ ਹੈ। ਇਹ ਵਿਕਾਸ ਕੰਮ ਨਿਗਮ ਅੰਮ੍ਰਿਤਸਰ ਵੱਲੋਂ 20 ਲੱਖ ਦੀ ਲਾਗਤ ਦੇ ਪਾਸ ਹੋਏ ਹਨ। ਅੱਜ ਇਸਦਾ ਉਦਘਾਟਨ ਕੌਂਸਲਰ ਨਵਦੀਪ ਸਿੰਘ ਹੁੰਦਲ ਵੱਲੋਂ ਕੀਤਾ ਗਿਆ ਅਤੇ ਮੌਕੇ ਤੇ ਇਲਾਕਾ ਨਿਵਾਸੀਆਂ ਵੱਲੋਂ ਕੌਂਸਲਰ ਨਵਦੀਪ ਸਿੰਘ ਹੁੰਦਲ ਅਤੇ ਮੇਅਰ ਕਰਮਜੀਤ ਸਿੰਘ ਰਿੰਟੂ, ਹਲਕਾ ਵਿਧਾਇਕ ਨਵਜੋਤ ਸਿੰਘ ਸਿੱਧੂ ਪ੍ਰਧਾਨ ਕਾਂਗਰਸ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਯੂਥ ਆਗੂ ਰਾਣਾ ਵੇਰਕਾ, ਗੁਰਮੀਤ ਸਿੰਘ ਕੁਲਵੰਤ ਸਿੰਘ , ਡਾਕਟਰ ਅਨਿਲ ਸ਼ਰਮਾ, ਰਾਜਿੰਦਰ ਕਾਲਾ ,ਰਨਜੀਤ ਸ਼ਰਮਾ , ਪਰਗਟ ਸਿੰਘ, ਜੇ ਈ ਸੋਹੀ , ਯਾਦਵਿੰਦਰ ਸਿੰਘ, ਕਮਲ ਮਿਸ਼ਰਾ ਆਦਿ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਮੌਜੂਦ ਸਨ।

NO COMMENTS

LEAVE A REPLY