ਸਯੁੰਕਤ ਕਿਸਾਨ ਮੋਰਚਾ ਨੂੰ ਵਪਾਰੀ ਵਰਗ ਟੈਕਸੀ ਡਰਾਈਵਰ ਆਟੋ ਚਾਲਕ ਆੜਤੀਆ ਮਜਦੂਰ ਯੂਨੀਅਨਾ ਵੱਲੋ ਭਵਿੱਖ ਵਿੱਚ ਪੰਜਾਬ ਵਿੱਚ ਪੱਕੇ ਮੋਰਚੇ ਨਾ ਲਾਉਣ ਦੀ ਅਪੀਲ

0
49

ਅੰਮ੍ਰਿਤਸਰ 28 ਦਸੰਬਰ (ਰਾਜਿੰਦਰ ਧਾਨਿਕ) :  ਸਾਈਂ ਮੀਆਂਮੀਰ ਇੰਟਰਨੈਸ਼ਨਲ ਫਾਊਂਡੇਸ਼ਨ, ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਕੋਰੀਡੋਰ ਸ਼ਘੰਰਸ਼ ਕਮੇਟੀ, ਮਿਸ਼ਨ ਕਿਸਾਨ ਸੰਘਰਸ਼ ਫਤਿਹ ਯਾਬੀ ਸਹਿਜ ਪਾਠ ਕਮੇਟੀ, ਅੰਮ੍ਰਿਤਸਰ ਵਪਾਰ ਮੰਡਲ, ਪ੍ਰਾਪਰਟੀ ਡੀਲਰ ਐਸੋਸੀਏਸ਼ਨ ਪੰਜਾਬ,ਸਾਰੀਆ ਕਾਰ ਟੈਕਸੀ ਡਰਾਈਵਰ,ਆਟੋ ਰਿਕਸ਼ਾ ਡਰਾਈਵਰ,ਰਿਕਸ਼ਾ ਚਾਲਕ ਆੜਤੀਆ ਸਮੇਤ ਮਜਦੂਰ ਯੂਨੀਅਨਾ ਦੀ ਲੀਡਰਸ਼ਿਪ ਵੱਲੋ ਸਾਝੇ ਪ੍ਰੈੱਸ ਬਿਆਨ ਰਾਹੀ ਸਯੁੰਕਤ ਕਿਸਾਨ ਮੋਰਚਾ ਦੀ ਲੀਡਰਸ਼ਿਪ ਨੂੰ ਅਪੀਲ ਕੀਤੀ ਹੈ ਕਿਸਾਨ ਸ਼ਘੰਰਸ਼ ਦੇ ਅਰੰਭ ਤੋ ਕਿਸਾਨ ਮਜਦੂਰ ਵਿਰੋਧੀ ਕਾਲੇ ਕਾਨੂੰਨਾ ਨੂੰ ਵਾਪਸ ਕਰਵਾਉਣ ਤੱਕ ਕਿਸਾਨ ਮਜਦੂਰ ਸੰਘਰਸ਼ ਦੀ ਸਮਾਜ ਦੇ ਹਰ ਵਰਗ ਨੇ ਆਪਣੀ ਆਪਣੀ ਸਮਰੱਥਾ ਅਨੁਸਾਰ ਸਪੋਰਟਸ ਕੀਤੀ ਹੈ ਹੁੱਣ ਸਯੁੰਕਤ ਕਿਸਾਨ ਮੋਰਚਾ ਲੀਡਰਸ਼ਿਪ ਦੀ ਜਿਮੇਵਾਰੀ ਬਣਦੀ ਹੈ ਕਿ ਸਾਰੀਆ ਧਿਰਾ ਨੂੰ ਨਾਲ ਲੈ ਕੇ ਚਲਿਆ ਜਾਵੇ ਉਕਤ ਜਥੇਬੰਦੀਆ ਵੱਲੋ ਦੇਵੀਦਾਸਪੁਰ ਵਿੱਖੇ ਰੇਲਵੇ ਟਰੈਕ ਉਪਰ ਇਕ ਕਿਸਾਨ ਮਜਦੂਰ ਯੂਨੀਅਨ ਵੱਲੋ ਲਾਏ ਗਏ ਧਰਨੇ-ਪ੍ਰਦਰਸ਼ਨ ਦੀ ਸਖਤ ਸ਼ਬਦਾ ਵਿੱਚ ਨਿੰਦਿਆ ਕਰਦਿਆ ਆਖਿਆ ਕਿ ਇਹ ਗੈਰ ਕਾਨੂੰਨੀ ਢੰਗ ਹੈ । ਭਾਰਤ ਸਰਕਾਰ ਦੀਆ ਗੱਲਤ ਨਿਤੀਆ ਕਾਰਨ ਹਰ ਵਰਗ ਆਰਥਿਕ ਤੌਰ ਤੇ ਪਹਿਲਾ ਹੀ ਬਹੁਤ ਪੱਛੜ ਗਿਆ ਹੈ ਲੰਬਾ ਸਮਾ ਕਿਸਾਨ ਮਜਦੂਰ ਸੰਘਰਸ਼ ਕਰਕੇ ਵੀ ਭਾਵੇ ਕਿਸਾਨਾ ਸਮੇਤ ਹਰ ਵਰਗ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ । ਉਕਤ ਜਥੇਬੰਦੀਆ ਦੇ ਆਗੂਆ ਨੇ ਆਖਿਆ ਕਿ ਹੁੱਣ ਅਣਮਿੱਥੇ ਸਮੇ ਲਈ ਕੋਈ ਵੀ ਰੇਲ ਲਾਈਨ ਰੋਕਣ ਸਮੇਤ ਧਰਨੇ-ਪ੍ਰਦਰਸ਼ਨ ਨਾ ਕੀਤੇ ਜਾਣ ਖਾਸ ਕਰ ਪੰਜਾਬ ਦਾ ਆਰਥਿਕ ਤੌਰ ਤੇ ਸਰਕਾਰਾ ਦੀਆ ਗਲਤ ਨਿਤੀਆ ਕਾਰਨ ਬਹੁਤ ਨੁਕਸਾਨ ਹੋਇਆ ਹੈ।
ਉਕਤ ਜਥੇਬੰਦੀਆ ਦੇ ਆਗੂਆ ਬਾਬਾ ਹਰਭਜਨ ਸਿੰਘ ਬਰਾੜ ਪ੍ਰਧਾਨ, ਦਲਜੀਤ ਸਿੰਘ ਬੇਦੀ ਹਿਸਟੋਰੀਅਨ, ਸਤਨਾਮ ਸਿੰਘ ਕੰਡਾ ਸਿੱਖ ਆਗੂ ਮਨਜੀਤ ਸਿੰਘ ਛੀਨਾ ਸੁਰਿਦੰਰਪਾਲ ਸਿੰਘ ਤਾਲਿਬਪੁਰਾ ਸਿੱਖ ਆਗੂ, ਇਕਬਾਲ ਸਿੰਘ ਤੁੰਗ ਸਾਬਕਾ ਨਿੰਜੀ ਸਕਤਰ, ਬਲਬੀਰ ਸਿੰਘ ਕਠਿਆਲੀ, ਵਪਾਰ ਮੰਡਲ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ,ਪ੍ਰਾਪਰਟੀ ਡੀਲਰ ਐਸ਼ੋਸ਼ੀਏਨ ਪੰਜਾਬ ਸਜੀਵ ਰਾਮ ਪਾਲ,ਕੰਸਟੈਕਸ਼ਨ ਗਰੁੱਪ ਆਗੂ ਮੰਨਸਿਮਰਨਪਾਲ ਸਿੰਘ,ਆਤਮਜੀਤ ਸਿੰਘ ਤੁੰਗ,ਰਜੇਸ਼ ਅਗਰਵਾਲ ਪ੍ਰਤੀਨਿਧ ਵਪਾਰ ਮੰਡਲ ਐਡਵੋਕੇਟ ਜਗਵਿੰਦਰਬੀਰ ਕੌਰ ਤੁੰਗ ਜੱਪਪ੍ਰੀਤ ਕੌਰ ਤੁੰਗ ਬੀਬੀ ਦਵਿੰਦਰਜੀਤ ਕੌਰ ਬੀਬੀ ਰਣਜੀਤ ਕੌਰ ਤੇ ਹੋਰਾ ਵੱਲੋ ਸਰਵਨ ਸਿੰਘ ਭੰਦੇਰ ਵੱਲੋ ਰੇਲਵੇ ਟਰੈਕ ਉਪਰ ਧਰਨਾ ਲਾ ਕੇ ਸ਼ਹੀਦੀ ਦਿਹਾੜੇਆ ਦੇ ਸਮੇ ਬਹੁਤ ਹੀ ਘਟੀਆ ਪੱਧਰ ਦੀ ਰਾਜਨੀਤੀ ਕੀਤੀ ਗਈ ਹੈ ਜਿਸ ਦੀ ਸਖਤ ਸ਼ਬਦਾ ਵਿੱਚ ਨਿੰਦਿਆ ਕਰਦਿਆ ਸਾਝੇ ਬਿਆਨ ਰਹੀ ਉਕਤ ਲੀਡਰਸ਼ਿਪ ਨੇ ਸਯੁੰਕਤ ਕਿਸਾਨ ਮੋਰਚਾ ਦੀ ਲੀਡਰਸ਼ਿਪ ਨੂੰ ਸਰਵਨ ਸਿੰਘ ਭੰਦੇਰ ਬਾਰੇ ਸਪੱਸ਼ਟ ਕਰਨ ਲਈ ਆਖਿਆ ਉਕਤ ਆਗੂਆ ਨੇ ਆਖਿਆ ਕਿ ਸਰਵਨ ਸਿੰਘ ਭੰਦੇਰ ਨੇ ਅੰਦੋਲਨ ਦੌਰਾਨ ਵੀ 26 ਜਨਵਰੀ ਨੂੰ ਦਿੱਲੀ ਦੀਆ ਸਰਹਦਾ ਤੋ ਨੌਜਵਾਨਾਂ ਨੂੰ ਭੜਕਾਉਣ ਲਈ ਅਤੇ ਕਿਸਾਨ ਮੋਰਚਾ ਨੂੰ ਨੁਕਸਾਨ ਪਹੁੰਚਾਉਣ ਦੀ ਮਨਸਾ ਸੀ ਤੇ ਹੁੱਣ ਜਦੋ ਕਿ ਸਾਰੀਆ ਕਿਸਾਨ ਧਿਰਾ ਕਾਲੇ ਕਾਨੂੰਨ ਵਾਪਸ ਕਰਵਾਉਣ ਦੀ ਇਤਿਹਾਸਕ ਜਿੱਤ ਪ੍ਰਾਪਤ ਕਰਨ ਉਪਰੰਤ ਐਮ ਐਸ ਪੀ ਲਈ ਗਲਬਾਤ ਕਰਨ ਵਿੱਚ ਵਿਸ਼ਵਾਸ ਰੱਖਦਿਆ ਸਟੇਟ ਸਰਕਾਰਾ ਨਾਲ ਮੀਟਿੰਗ ਕਰਨ ਉਪਰੰਤ 15 ਜਨਵਰੀ ਨੂੰ ਦਿੱਲੀ ਵਿੱਖੇ ਰੱਖੀ ਗਈ ਮੀਟਿੰਗ ਤੇ ਨਿਰਭਰ ਹਨ ਤਾ ਫਿਰ ਸਰਵਨ ਸਿੰਘ ਭੰਦੇਰ ਇੱਕਲਾ ਦੇਵੀਦਾਸਪੁਰ ਜਡਿੰਆਲਾ ਵਿੱਖੇ ਰੇਲ ਮਾਰਗ ਬੰਦ ਕਰ ਕੇ ਕਿਸ ਨੂੰ ਖੁਸ਼ ਕਰਨਾ ਚਾਹੁੰਦਾ ਸੀ ਇਸ ਬਾਰੇ ਸਪੱਸ਼ਟ ਤੌਰ ਤੇ ਸਯੁੰਕਤ ਕਿਸਾਨ ਮੋਰਚਾ ਵੱਲੋ ਪੰਜਾਬ ਦੇ ਕਿਸਾਨ ਮਜਦੂਰ ਭਾਈ ਚਾਰੇ ਨੂੰ ਜਰੂਰ ਦੱਸਿਆ ਜਾਵੇ । ਸਾਝੇ ਬਿਆਨ ਵਿੱਚ ਆਗੂਆ ਨੇ ਸਪੱਸ਼ਟ ਤੋਰ ਤੇ ਸਰਵਨ ਸਿੰਘ ਭੰਦੇਰ ਉਤੇ ਇਲਜਾਮ ਲਗਾਉਂਦਿਆ ਆਖਿਆ ਹੈ ਕਿ ਹੁੱਣ ਜਦੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਜਨਵਰੀ ਨੂੰ ਪੰਜਾਬ ਫੇਰੀ ਲਈ ਆ ਰਿਹਾ ਹੈ ਤਾ ਭੰਦੇਰ ਵੱਲੋ ਆਪਣੇ ਆਕਾ ਬੀ ਜੇ ਪੀ ਆਗੂਆ ਦੇ ਹੁਕਮਾ ਤੇ ਧਰਨਾ ਸਸਪੈਡ ਕਰ ਦਿੱਤਾ ਹੈ ਕਿਸਾਨ ਭਾਈ ਚਾਰੇ ਨੂੰ ਬੇਨਤੀ ਹੈ ਕਿ ਕਿਸਾਨ ਮਜਦੂਰ ਸੰਘਰਸ਼ ਦੀ ਹੋਈ ਫਤਿਹ (ਜਿੱਤ)ਨੂੰ ਕਿਤੇ ਨੁਕਸਾਨ ਪਹੁੰਚਾਉਣ ਲਈ ਤਾ ਸਰਵਨ ਸਿੰਘ ਭੰਦੇਰ ਵੱਲੋ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਇਹ ਅਚਾਨਕ ਸਭ ਕੁੱਝ ਤਾ ਨਹੀ ਕੀਤਾ ਜਾ ਰਿਹਾ ।

NO COMMENTS

LEAVE A REPLY