ਨਗਰ ਨਿਗਮ ਅੰਮ੍ਰਿਤਸਰ ਪੀ.ਐਫ ਘੁਟਾਲਾ ….

0
78

ਸਾਂਝੀ ਸੰਘਰਸ਼ ਕਮੇਟੀ ਨੇ ਕਾਰਵਾਈ ਸਬੰਧੀ ਕਮਿਸ਼ਨਰ ਨੂੰ ਦਿੱਤਾ 72 ਘੰਟੇ ਦਾ ਨੋਟਿਸ
_______
ਮਿਲੀਭੁਗਤ ਦੇ ਚੱਲਦਿਆਂ ਸਲਾਖਾਂ ਤੋਂ ਦੂਰ,ਪੀ.ਐਫ ਘੁਟਾਲੇ ਦੇ ਆਰੋਪੀ
________
ਕਾਰਵਾਈ ਨਾ ਹੋਣ ਤੇ ਹੜਤਾਲ ਤੇ ਜਾਣਗੇ ਨਿਗਮ ਕਰਮਚਾਰੀ
________
ਅੰਮ੍ਰਿਤਸਰ,28 ਦਸੰਬਰ (ਅਰਵਿੰਦਰ ਵੜੈਚ)- ਨਗਰ ਨਿਗਮ ਅੰਮ੍ਰਿਤਸਰ ਵਿੱਚ ਹੋਏ ਜੀ.ਪੀ.ਐਫ ਦੇ ਘੁਟਾਲੇ ਅਰੋਪੀ ਆਪਸੀ ਮਿਲੀਭੁਗਤ ਦੇ ਚਲਦਿਆਂ ਸ਼ਿਕੰਜੇ ਤੋਂ ਬਾਹਰ ਹਨ। ਨਿਗਮ ਦੇ ਸੈਂਕੜੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਨਾਲ ਹੋਏ ਪੀ.ਐਫ ਘੁਟਾਲੇ ਦੇ ਚੱਲਦਿਆਂ ਕਰਮਚਾਰੀਆਂ ਨੂੰ ਪੀ.ਐੱਫ ਦੀ ਰਕਮ ਅਤੇ ਰਕਮ ਤੋਂ ਮਿਲਣ ਵਾਲੇ ਵਿਆਜ ਦੀ ਦੋਹਰੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਘੁਟਾਲੇ ਦੀ ਜਾਂਚ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਤੋਂ ਬਾਅਦ ਕਾਰਵਾਈ ਨੂੰ ਸਿਰੇ ਨਹੀਂ ਚਾੜ੍ਹਿਆ ਜਾ ਰਿਹਾ ਹੈ। ਜਿਸ ਦੇ ਰੋਸ਼ ਵਜੋਂ ਸਾਂਝੀ ਸੰਘਰਸ਼ ਕਮੇਟੀ ਨਗਰ ਨਿਗਮ ਅੰਮ੍ਰਿਤਸਰ ਨੇ ਧੱਕੇਸ਼ਾਹੀ ਦਾ ਸ਼ਿਕਾਰ ਹੋ ਰਹੇ ਕਰਮਚਾਰੀਆਂ ਦੇ ਹੱਕ ਵਿੱਚ ਮੈਦਾਨ ਵਿੱਚ ਉਤਰਨ ਦਾ ਫੈਸਲਾ ਕੀਤਾ ਹੈ। ਜਿਸ ਨੂੰ ਲੈ ਕੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ 72 ਘੰਟੇ ਦਾ ਸਮਾਂ ਦਿੰਦਿਆਂ ਹੜਤਾਲ ਦਾ ਨੋਟਿਸ ਵੀ ਦੇ ਦਿੱਤਾ ਗਿਆ। ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਕਰਮਚਾਰੀਆਂ ਨੂੰ ਕਾਰਵਾਈ ਲਈ ਕੋਈ ਢਿੱਲ ਮੱਠ ਨਾ ਕਰਨ ਦਾ ਭਰੋਸਾ ਦਿੱਤਾ ਗਿਆ।
ਨਿਗਮ ਕਮਿਸ਼ਨਰ ਨੂੰ ਨੋਟਿਸ ਦਿੰਦਿਆਂ ਜੀ ਪੀ ਐਫ ਘੁਟਾਲੇ ਸਬੰਧੀ ਸਵਤੰਤਰ ਅਜੰਸੀ ਤੋਂ ਨਿਰਪੱਖ ਜਾਂਚ ਕਰਾਉਣ ਲਈ ਕਿਹਾ ਗਿਆ ਹੈ। ਇਸ ਸਬੰਧੀ ਮੁੱਖ ਮੰਤਰੀ ਪੰਜਾਬ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ। ਮੁੱਖ ਮੰਤਰੀ ਵੱਲੋਂ ਦੋਸ਼ੀਆਂ ਦੀ ਪੜਤਾਲ ਕਰਨ ਦੇ ਲਈ ਨਗਰ ਨਿਗਮ ਕਮਿਸ਼ਨਰ ਨੂੰ ਲਿਖਤੀ ਪੱਤਰ 33115 ਮਿਤੀ 9 ਸਤੰਬਰ 2021 ਤਹਿਤ ਨਿਰਪੱਖ ਜਾਂਚ ਕਰਨ ਲਈ ਅਧਿਕਾਰੀਆਂ ਦੀ ਕਮੇਟੀ ਗਠਿਤ ਕੀਤੀ ਗਈ ਸੀ ਗਠਿਤ ਕਮੇਟੀ ਵੱਲੋਂ ਕਿਸੇ ਸਿੱਟੇ ਤੇ ਪਹੁੰਚਣ ਤੋਂ ਪਹਿਲਾਂ ਹੀ ਘੁਟਾਲੇ ਦੀ ਜਾਂਚ ਕਰ ਰਹੀ ਕਮੇਟੀ ਨੂੰ 12 ਦਸੰਬਰ 2021 ਰਾਹੀਂ ਰੱਦ ਕਰ ਦਿਤਾ ਗਿਆ। ਜਿਸ ਨੂੰ ਲੈ ਕੇ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਮੇਟੀ ਦੇ ਮੋਹਤਬਰ ਅਹੁਦੇਦਾਰਾਂ ਨੇ ਮੰਗ ਕੀਤੀ ਕਿ ਘੋਟਾਲੇ ਦੀ ਜਾਂਚ ਕਿਸੇ ਨਿਰਪੱਖ ਏਜੰਸੀ ਤੋਂ ਕਰਵਾ ਕੇ ਸਚਾਈ ਨੂੰ ਜਨਤਾ ਦੇ ਸਾਹਮਣੇ ਲਿਆਂਦੀ ਜਾਵੇ। ਨਗਰ ਨਿਗਮ ਦੇ ਸਮੂਹ ਕਰਮਚਾਰੀਆਂ ਦੇ ਫ਼ੰਡ ਦਾ ਇਸ ਘੁਟਾਲੇ ਦੇ ਨਾਲ ਮੁਲਾਜ਼ਮਾਂ ਦੀ ਵਿਆਜ ਦੀ ਰਕਮ ਦਾ ਨੁਕਸਾਨ ਹੋਇਆ ਹੈ। ਕਰਮਚਾਰੀਆਂ ਦੀਆਂ ਜੀ.ਪੀ.ਐਫ ਪਾਸ ਬੁਕਾਂ ਅੰਦਰਾਜ ਕਰਕੇ ਦਿੱਤੀਆ ਜਾਣ। ਸਾਲ 2004 ਤੋਂ ਬਾਅਦ ਭਰਤੀ ਹੋਏ ਕਰਮਚਾਰੀਆਂ ਵਿਚੋਂ ਜਿਨ੍ਹਾਂ ਨੂੰ ਸੀ.ਪੀ.ਐਫ ਨੰਬਰ ਅਲਾਟ ਨਹੀਂ ਕੀਤੇ ਗਏ ਉਹਨਾਂ ਦੀ ਬਣਦੀ ਰਕਮ ਦੇ ਨਾਲ ਪਾਸ ਬੁੱਕਾਂ ਵੀ ਜਾਰੀ ਕੀਤੇ ਜਾਣ। ਕਰਮਚਾਰੀਆਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਕਾਰਵਾਈ ਕਰਦੇ ਹੋਏ ਹੁਕਮ ਜਾਰੀ ਨਾ ਕੀਤੇ ਤਾਂ ਸਮੂਹ ਮੁਲਾਜ਼ਮ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਲਈ ਮਜਬੂਰ ਹੋ ਜਾਣਗੇ। ਇਸ ਮੌਕੇ ਤੇ ਹਰਜਿੰਦਰ ਸਿੰਘ ਵਾਲੀਆ, ਕਰਮਜੀਤ ਸਿੰਘ ਕੇ.ਪੀ, ਅਰੁਣ ਸਹਿਜਪਾਲ,ਲਛਮਣ ਸਿੰਘ ਅਬਦਾਲ,ਚਰਨਜੀਤ ਸਿੰਘ,ਭਗਵੰਤ ਸਿੰਘ, ਪਰਮਜੀਤ ਸਿੰਘ,ਅਜੇ ਕੁਮਾਰ ਸਹਿਤ ਕਈ ਕਰਮਚਾਰੀ ਮੌਜੂਦ ਸਨ।

NO COMMENTS

LEAVE A REPLY