ਅੰਮ੍ਰਿਤਸਰ,12 ਦਸੰਬਰ (ਅਰਵਿੰਦਰ ਵੜੈਚ) – ਅੰਮ੍ਰਿਤਸਰ ਦੀ ਉਘੀ ਸਮਾਜ ਸੇਵੀ ਸੰਸਥਾ ਉਏਸਿਸ ਕਲੱਬ ਵੱਲੋਂ ਪ੍ਰਧਾਨ ਸਿਧਾਰਥ ਰਾਏ ਨਾਰੰਗ ਅਤੇ ਚੇਅਰਮੈਨ ਬਿਕਰਮਜੀਤ ਸਿੰਘ ਦੀ ਦੇਖ ਰੇਖ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਿ੍ਰੰਸੀਪਲ ਤਰਨਜੀਤ ਸਿੰਘ ਦੀ ਅਗਵਾਈ ਵਿਚ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਰੀਫਪੁਰਾ ਰਾਣੀ ਬਜ਼ਾਰ ਵਿਖੇ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੀਆਂ ਬਿਮਾਰੀਆਂ ਦਾ ਮੁਫਤ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ। ਜਿਸ ਵਿਚ ਉਤਰ ਭਾਰਤ ਦੇ ਪ੍ਰਸਿੱਧ ਨਿਊਰੋ ਸਰਜਨ ਡਾ.ਰਾਘਵ ਵਾਧਵਾ ਨੇ ਲਗਭਗ 100 ਮਰੀਜ਼ਾ ਦਾ ਮੁਫਤ ਚੈਕਅਪ ਕਰਕੇ ਮੁਫਤ ਦਵਾਈਆ ਦਿੱਤੀਆ। ਇਸ ਮੌਕੇ ਮੁੱਖ ਮਹਿਮਾਨ ਸੀਨੀਅਰ ਅਕਾਲੀ ਆਗੂ ਇੰਦਰਪਾਲ ਸਿੰਘ ਰਾਜਾ, ਕੌਸਲਰ ਮੋਤੀ ਭਾਟੀਆ, ਹਲਕਾ ਪੂਰਬੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਰੰਧਾਵਾ, ਐਸ.ਪੀ ਕਲਦੀਪ ਸਿੰਘ, ਆਪ ਆਗੂ ਹਰਪ੍ਰੀਤ ਸਿੰਘ ਆਹਲੂਵਾਲੀਆ ਆਦਿ ਸਾਮਿਲ ਹੋਏ। ਇਸ ਮੈਕੇ ਡਾ.ਰਾਘਵ ਵਾਧਵਾ ਨੇ ਕਿਹਾ ਕਿ ਰੀੜ ਦੀ ਹੱਡੀ ਦੀ ਬਿਮਾਰੀ ਜਾਂ ਸੱਟ ਲਈ ਮਾਹਿਰ ਡਾਕਟਰ ਪਾਸੋਂ ਹੀ ਸਲਾਹ ਲੈਣੀ ਚਾਹੀਦੀ ਹੈ ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਤਰਨਜੀਤ ਸਿੰਘ, ਜਨਰਲ ਸਕੱਤਰ ਵਰਿੰਦਰ ਸਿੰਘ ਸਵਿਟੀ, ਹਰਦੇਵ ਸਿੰਘ ਅਤੇ ਹੋਰ ਪ੍ਰਬੰਧਕ ਕਮੇਟੀ ਦੇ ਮੈਂਬਰਾ ਵੱਲੋਂ ਡਾ.ਵਾਧਵਾ ਅਤੇ ਹੋਰ ਆਏ ਵਿਸ਼ੇਸ਼ ਮਹਿਮਾਨਾਂ ਨੂੰ ਗੁਰੂ ਮਹਾਰਾਜ ਦੀ ਬਖਸ਼ੀਸ਼ ਸਿਰੋਪਾਉ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿਤਪਾਲ ਸਿੰਘ ਸਰੀਫਪੁਰਾ, ਸੰਨੀ ਵੇਰਕਾ, ਅਜੇ ਮਹਾਜਨ, ਪੰਕਜ ਤਾਰਾ, ਕਰਨ ਰਾਜਪੂਤ ਆਦਿ ਹਾਜ਼ਰ ਸਨ।