ਸਿਵਲ ਸਰਜਨ ਦਫਤਰ ਦੇ ਅੱਗੇ ਸਰਕਾਰ ਖਿਲਾਫ ਐੱਨ. ਐੱਚ.ਐੱਮ ਕਰਮਚਾਰੀਆਂ ਨੇ ਕੀਤਾ ਪਿੱਟ ਸਿਆਪਾ

0
27

ਕਿਹਾ ਕਰੋਨਾ ਯੋਧੇ ਛੇਤੀ ਪੱਕੇ ਕਰੇ ਸਰਕਾਰ
______
ਅੰਮ੍ਰਿਤਸਰ,7 ਦਸੰਬਰ (ਪਵਿੱਤਰ ਜੋਤ)- ਐਨ. ਐਚ.ਐਮ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ ਸਿਵਲ ਸਰਜਨ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਡੀ.ਸੀ ਰੇਟ ਤੇ ਕੰਮ ਕਰਦੇ ਕਰਮਚਾਰੀਆਂ ਨੇ ਰੋਸ ਪ੍ਰਦਰਸ਼ਨ ਤੋਂ ਪਹਿਲਾਂ ਹੱਥਾਂ ਵਿੱਚ ਕਾਲੇ ਝੰਡੇ ਫੜ੍ਹਕੇ ਪੈਦਲ ਮਾਰਚ ਕਰਦਿਆਂ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਯੂਨੀਅਨ ਦੇ ਪ੍ਰਧਾਨ ਪਵਨ ਬਿਆਲਾ,ਉੱਪ ਪ੍ਰਧਾਨ ਜਗਜੀਤ ਸਿੰਘ ਖਾਲਸਾ ਨੇ ਕਿਹਾ ਕਿ ਪਿਛਲੇ 15 ਸਾਲਾਂ ਤੋਂ ਕਰਮਚਾਰੀ ਸਿਹਤ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਕਰੋਨਾ ਮਾਹਵਾਰੀ ਦੇ ਦੌਰਾਨ ਵੀ ਕਰਮਚਾਰੀਆਂ ਵੱਲੋਂ ਆਪਣੀਆਂ ਕੀਮਤੀ ਜਾਨਾਂ ਦੀ ਪ੍ਰਵਾਹ ਕੀਤੇ ਬਗੈਰ ਸਰਕਾਰ ਤੇ ਵਿਭਾਗ ਦੇ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੇਵਾਵਾਂ ਭੇਟ ਕੀਤੀਆਂ ਗਈਆਂ। ਪਰ ਪੰਜਾਬ ਸਰਕਾਰ ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਕਰਨ ਵਿੱਚ ਆਨਾਕਾਨੀ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤਕ ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਹਨ ਹੜਤਾਲ ਜਾਰੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਕਰੋਨਾ ਯੋਧੇ ਛੇਤੀ ਤੋਂ ਛੇਤੀ ਪੱਕੇ ਕੀਤੇ ਜਾਣ। ਇਸ ਮੌਕੇ ਤੇ ਅਕਸ਼ੇ ਕੁਮਾਰ,ਗੁਰਵੈਲ ਸਿੰਘ, ਰਾਜਬੀਰ ਕੌਰ,ਰਮਨਦੀਪ ਕੌਰ ਸਮੇਤ ਹੋਰ ਕਈ ਕਰਮਚਾਰੀ ਮੌਜੂਦ ਸਨ।

NO COMMENTS

LEAVE A REPLY