“ਰਾਹੀ ਪ੍ਰੋਜੈਕਟ” ਅਧੀਨ ਈ-ਆਟੋ ਰਿਕਸ਼ਾ ਅਪਨਾਉਣ ਦਾ, ਡੀਜ਼ਲ ਆਟੋ ਯੂਨੀਅਨ ਦੇ ਪ੍ਰਧਾਨਾਂ ਵੱਲੋਂ ਦਿੱਤਾ ਗਿਆ ਭਰਵਾਂ ਹੁੰਗਾਰਾ

0
10

ਪਹਿਲੇ ਆਓ ਪਹਿਲੇ ਪਾਓ ਸਕੀਮ ਅਧੀਨ ਸਰਕਾਰ ਦੀਆਂ ਸਬਸਿਡੀਆਂ ਦਾ ਮਿਲੇਗਾ ਲਾਭ
“ਰਾਹੀ ਪ੍ਰੋਜੈਕਟ” ਅਧੀਨ ਈ-ਆਟੋ ਰਿਕਸ਼ਾ ਅਪਨਾਉਣ ਵਾਲਿਆਂ ਨੂੰ ਸਰਕਾਰ ਦੀਆਂ ਜਨਹਿੱਤ ਸਕੀਮਾਂ ਤਹਿਤ ਮਿਲਣ ਵਾਲੇ ਲਾਭਾਂ ਦੇ ਬਣਨਗੇ ਪ੍ਰਾਇਰਟੀ ਕਾਰਡ

ਅੰਮ੍ਰਿਤਸਰ 16 ਮਾਰਚ (ਰਾਜਿੰਦਰ ਧਾਨਿਕ) :- ਪੁਰਾਣੇ ਡੀਜ਼ਲ ਆਟੋ ਦੀ ਥਾਂ ਤੇ ਈ-ਆਟੋ ਰਿਕਸ਼ਾ ਚਲਾਉਂਣ ਲਈ ਸਰਕਾਰ ਦੀ “ਰਾਹੀ ਪ੍ਰੋਜੈਕਟ” ਸਕੀਮ ਨੂੰ ਡੀਜ਼ਲ ਆਟੋ ਰਿਕਸ਼ਾ ਯੂਨੀਅਨ ਦੇ ਵੱਲੋਂ ਮਿਲੇ ਭਰਵੇਂ ਹੁੰਗਾਰੇ ਨੂੰ ਦੇਖਦੇ ਹੋਏ ਅੱਜ ਮਿਤੀ 16-03-2023 ਨੂੰ ਕਮਿਸ਼ਨਰ ਨਗਰ ਨਿਗਮ ਸੰਦੀਪ ਰਿਸ਼ੀ ਸੰਯੂਕਤ ਕਮਿਸ਼ਨਰ ਹਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਨਗਰ ਨਿਗਮ ਦੇ ਰਣਜੀਤ ਐਵੀਨਿਊ ਦਫ਼ਤਰ ਵਿਖੇ ਮੀਟਿੰਗ ਹੋਈ ਜਿਸ ਵਿਚ ਜਿਲ੍ਹਾ ਪ੍ਰਸ਼ਾਸਨ ਵੱਲੋ ਸਕੱਤਰ ਆਰ.ਟੀ.ਏ ਅਰਸ਼ਦੀਪ ਸਿੰਘ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਡੀਜ਼ਲ ਆਟੋ ਰਿਕਸ਼ਾ ਯੂਨੀਅਨਾਂ ਦੇ ਪ੍ਰਧਾਨ ਨਗਰ ਨਿਗਮ ਦੇ ਅਧਿਕਾਰੀ ਅਤੇ ਹੋਰ ਭਾਰੀ ਗਿਣਤੀ ਵਿਚ ਲੋਕ ਸ਼ਾਮਿਲ ਹੋਏ। ਮੀਟਿੰਗ ਦੀ ਸ਼ੁਰੂਆਤ ਵਿਚ ਕਮਿਸ਼ਨਰ ਵੱਲੋਂ ਆਏ ਹੋਏ ਆਟੋ ਰਿਕਸ਼ਾ ਯੂਨੀਅਨ ਦੇ ਪ੍ਰਧਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਹਨਾਂ ਵੱਲੋਂ ਸਰਕਾਰ ਦੀ ਪੁਰਾਣੇ ਡੀਜ਼ਲ ਆਟੋ ਦੀ ਥਾਂ ਤੇ ਈ-ਆਟੋ ਰਿਕਸ਼ਾ ਚਲਾਉਂਣ ਲਈ ਸਰਕਾਰ ਦੀ “ਰਾਹੀ ਪ੍ਰੋਜੈਕਟ” ਸਕੀਮ ਨੂੰ ਅਪਨਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਤੇ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਈ-ਆਟੋ ਰਿਕਸ਼ਾ ਅਪਨਾਉਣ ਵਾਲੇ ਚਾਲਕਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾ ਬਾਰੇ ਜਾਣੁ ਕਰਵਾਇਆ ਗਿਆ ਜਿਸ ਵਿਚ ਕਿਹਾ ਗਿਆ ਜੋ ਡੀਜ਼ਲ ਆਟੋ ਰਿਕਸ਼ਾ ਚਾਲਕ “ਈ-ਰਿਕਸ਼ਾ” ਅਪਨਾਉਂਦਾ ਹੈ ਉਸ ਦਾ ਨਗਰ ਨਿਗਮ ਵੱਲੋਂ ਇਕ “ਪਹਿਲ ਦੇ ਆਧਾਰ ਦਾ ਕਾਰਡ” ਬਨਾਇਆ ਜਾਵੇਗਾ ਜਿਸ ਵਿਚ ਉਸ ਨੂੰ ਨੀਲਾ ਕਾਰਡ, ਪ੍ਰਧਾਨ ਮੰਤਰੀ ਜਨ-ਧਨ ਯੋਜਨਾ, ਆਯੂਸ਼ਮਾਨ ਕਾਰਡ, ਪ੍ਰਧਾਨ ਮੰਤਰੀ ਆਵਾਸ ਯੋਜਨਾ ਅਤੇ ਇਸ ਤੋਂ ਇਲਾਵਾ ਹੋਰ ਜੋ ਵੀ ਲੋਕ ਭਲਾਈ ਦੀਆਂ ਸਕੀਮਾਂ ਚਲ ਰਹੀਆਂ ਹਨ ਉਹਨਾਂ ਨੂੰ ਮਿਲਣਗੀਆਂ। ਉਹਨਾਂ ਕਿਹਾ ਕਿ ਸਰਕਾਰ ਆਉਣ ਵਾਲੇ ਸਮੇਂ ਵਿਚ ਸ਼ਹਿਰ ਦੇ ਵੱਖ-ਵੱਖ ਕੋਣਿਆ ਵਿਚ ਈ-ਚਾਰਜਿੰਗ ਸਟੇਸ਼ਨ ਲਗਾਉਣ ਜਾ ਰਹੀ ਹੈ ਅਤੇ ਈ-ਆਟੋ ਦੀ ਪਾਰਕਿੰਗ ਲਈ ਨਗਰ ਨਿਗਮ ਦੀਆਂ ਪਾਰਕਿੰਗਾਂ ਵਿਚ ਵੀ ਫ੍ਰੀ ਪਾਰਕਿੰਕ ਲਈ ਸਪੈਸ਼ਲ ਥਾਵਾਂ ਮੁਕੱਰਰ ਕੀਤੀਆਂ ਜਾ ਰਹੀਆਂ ਹਨ ਉਹਨਾਂ ਮੀਟਿੰਗ ਵਿਚ ਆਏ ਡੀਜ਼ਲ ਆਟੋ ਯੂਨੀਅਨ ਦੇ ਪ੍ਰਧਾਨਾਂ ਨੂੰ ਜਾਣੂ ਕਰਵਾਇਆ ਕਿ ਆਉਣ ਵਾਲੇ ਸਮੇਂ ਵਿਚ ਈ-ਰਿਕਸ਼ਾਵਾਂ ਦਾ ਚਲਣ ਘੱਟਾਇਆ ਜਾਵੇਗਾ ਕਿਉਜੋ ਇਹ ਸਭ ਰਿਕਸ਼ਾਵਾਂ ਬਿਨ੍ਹਾਂ ਕਿਸੇ ਦਸਤਾਵੇਜਾਂ ਤੋਂ ਅਣਅਧਿਕਾਰਤ ਤੌਰ ਤੇ ਚਲ ਰਹੀਆਂ ਹਨ ਜਦਕਿ ਈ-ਆਟੋ ਲਈ ਸਰਕਾਰ ਵੱਲੋਂ ਸਭ ਜਰੂਰੀ ਦਸਤਾਵੇਜ਼ ਚਾਲਕ ਦੀ ਸਹੂਲੀਅਤ ਲਈ ਤਿਆਰ ਕਰਕੇ ਦਿੱਤੇ ਜਾ ਰਹੇ ਹਨ। ਉਹਨਾਂ ਇਹ ਵੀ ਕਿਹਾ ਕਿ ਈ-ਆਟੋ ਦੀ ਖਰੀਦ ਤੇ 1.40 ਲੱਖ ਰੁਪਏ ਦੀ ਕੈਸ ਸਬਸਿਡੀ ਦੇ ਨਾਲ ਇਹ ਆਟੋ ਦੀ ਕੀਮਤ ਈ-ਰਿਕਸ਼ੇ ਦੇ ਲਗਭਗ ਹੀ ਪੈ ਜਾਂਦੀ ਹੈ ਜਦਕਿ ਈ-ਰਿਕਸ਼ਾ ਅਣਅਧਿਕਾਰਤ ਹਨ ਅਤੇ ਇਸ ਤੇ ਚਲਾਉਣ ਤੇ ਖਰਚਾ ਵੀ ਵੱਧ ਆਉਦਾ ਹੈ ਅਤੇ ਖਿਚਾਈ ਵੀ ਘੱਟ ਹੁੰਦੀ ਹੈ ਅਤੇ ਈ-ਆਟੋ ਚਲਾਉਣਾਂ ਵੀ ਸੌਖਾ ਹੈ ਅਤੇ ਇਸ ਦੀ ਮਾਇਲੇਜ਼ ਅਤੇ ਪਾਵਰ ਵੀ ਜਿਆਦਾ ਹੈ।
ਮੀਟਿੰਗ ਵਿਚ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਈ-ਆਟੋ ਲਈ ਆਈ ਇੱਕ ਯੌਜਨਾ ਤਹਿਤ ਪਹਿਲੇ 5000 ਈ-ਆਟੋ ਖਰੀਦਣ ਵਾਲੇ ਚਾਲਕਾਂ ਨੂੰ 1.40ਲੱਖ ਰੁਪਏ ਦੀ ਸਬਸਿਡੀ ਤੋਂ ਇਲਾਵਾ 30 ਹਜ਼ਾਰ ਰੁਪਏ ਵਧੇਰੇ ਸਬਸਿਡੀ ਦਿੱਤੀ ਜਾਵੇਗੀ ਅਤੇ ਉਹਨਾਂ ਡੀਜ਼ਲ ਆਟੋ ਰਿਕਸ਼ਾ ਡਰਾਈਵਰਾਂ ਨੂੰ ਅਪੀਲ ਕੀਤੀ ਕਿ ਉਹ ਵੀ ਸਰਕਾਰ ਦੀ ਇਸ ਸੁਵਿਧਾ ਦਾ ਲਾਭ ਲੈਣ ਅਤੇ ਪਹਿਲੇ 5000 ਈ-ਆਟੋ ਖਰੀਦਣ ਵਾਲੇ ਚਾਲਕਾਂ ਵਿਚ ਆਪਣੇ ਨਾਮ ਦਰਜ਼ ਕਰਵਾਉਣ।
ਮੀਟਿੰਗ ਵਿਚ ਮੌਜੂਦ ਅਰਸ਼ਦੀਪ ਸਿੰਘ, ਸਕੱਤਰ ਆਰ.ਟੀ.ਏ. ਵੱਲੋਂ ਡੀਜ਼ਲ ਆਟੋ ਰਿਕਸ਼ਾ ਯੂਨੀਅਨ ਦੇ ਪ੍ਰਧਾਨਾਂ ਨੂੰ ਭਰੋਸਾ ਦੁਆਇਆ ਗਿਆ ਕਿ ਆਉਣ ਵਾਲੇ ਸਮੇਂ ਵਿਚ ਸ਼ਹਿਰ ਵਿਚ ਚਲ ਰਹੇ ਨਜਾਇਜ਼ ਈ-ਰਿਕਸ਼ਾਵਾਂ ਤੇ ਠੱਲ ਪਾਈ ਜਾਵੇਗੀ ਅਤੇ ਈ-ਆਟੋ ਲੈਣ ਵਾਲੇ ਚਾਲਕਾਂ ਨੂੰ ਉਹਨਾਂ ਦੇ ਦਫ਼ਤਰ ਵੱਲੋਂ ਹਰ ਸੰਭਵ ਸੁਵਿਧਾ ਮਹੁੱਈਆ ਕਰਵਾਈ ਜਾਵੇਗੀ।
ਮੀਟਿੰਗ ਦੇ ਅੰਤ ਵਿਚ ਕਮਿਸ਼ਨਰ ਸੰਦੀਪ ਰਿਸੀ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਸ ਵਿਚ ਆਮ ਆਦਮੀ ਦੀ ਸੁਣਵਾਈ ਹੋ ਰਹੀ ਹੈ ਅਤੇ ਉਹਨਾਂ ਨੂੰ ਸਰਕਾਰ ਦੀਆਂ ਸਾਰੀਆਂ ਮੁਲਭੂਤ ਸੇਵਾਵਾਂ ਮੁਹੱਈਆ ਕਰਵਾਈਆ ਜਾ ਰਹੀਆਂ ਹਨ ਅਤੇ ਈ-ਆਟੋ ਰਿਕਸ਼ਾ ਅਪਨਾਉਣ ਵਾਲਿਆ ਨੂੰ ਵੀ ਹਰ ਸੁਵਿਧਾ ਦਾ ਲਾਭ ਘਰ ਤੱਕ ਪਹੁੰਚਾਇਆ ਜਾਵੇਗਾ।

NO COMMENTS

LEAVE A REPLY