ਪੰਜਾਬ ਸਰਕਾਰ ਦੇ ਇਸ਼ਾਰੇ ‘ਤੇ ਪੁਲਿਸ ਨੇ ਧਾਰਿਆ ਵਹਿਸ਼ੀ ਰੂਪ, ਵਰਕਰਾਂ ਨੂੰ ਜ਼ਬਰਦਸਤੀ ਰੋਕਿਆ, ਕੱਪੜੇ ਪਾੜੇ, ਗੱਡੀਆਂ ਭੰਨਿਆਂ, ਬੱਸਾਂ ‘ਚ ਜ਼ਬਰਦਸਤੀ ਵੜ ਕੇ ਰੋਟੀਆਂ ਖੋਹੀਆਂ, ਲਾਠੀਚਾਰਜ ਕਰਕੇ ਕੀਤਾ ਗੰਭੀਰ ਜ਼ਖ਼ਮੀ: ਅਸ਼ਵਨੀ ਸ਼ਰਮਾ

0
111

 

ਚੰਨੀ ਸਰਕਾਰ ਖਿਲਾਫ ਭਾਜਪਾ ਨੇ ਕੱਢਿਆ ਗੁੱਸਾਪ੍ਰਦਰਸ਼ਨ ਕਰ ਦਿੱਤੇ ਮੰਗ-ਪੱਤਰ

 ਅਸ਼ਵਨੀ ਸ਼ਰਮਾ ਦੇ ਸੱਦੇ ਤੇ ਚੰਨੀ ਸਰਕਾਰ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਸਾਰੇ ਜ਼ਿਲਿਆਂ ਚ ਵਰਕਰਾਂ ਨੇ ਕੀਤੇ ਧਰਨੇ-ਪ੍ਰਦਰਸ਼ਨ

ਚੰਨੀ ਸਰਕਾਰ ਤੇ ਕਾਂਗਰਸ ਨੇ ਪ੍ਰਧਾਨ ਮੰਤਰੀ ਖਿਲਾਫ ਰਚੀ ਘਿਨਾਉਣੀ ਸਾਜ਼ਿਸ਼ : ਅਸ਼ਵਨੀ ਸ਼ਰਮਾ

ਅੰਮ੍ਰਿਤਸਰ/ ਚੰਡੀਗੜ੍ਹ: 7 ਜਨਵਰੀ (ਰਾਜਿੰਦਰ ਧਾਨਿਕ)    :  ਫਿਰੋਜ਼ਪੁਰ ਵਿੱਚ ਆਯੋਜਿਤ ਸਮਾਗਮਾਂ ਵਿੱਚ ਪੁੱਜਣ ‘ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾ ਦਿੱਤੇ ਜਾਣ ਨੂੰ ਲੈ ਕੇ ਗੁੱਸੇ ਵਿੱਚ ਆਏ ਭਾਜਪਾ ਵਰਕਰ ਚੰਨੀ ਸਰਕਾਰ ਖਿਲਾਫ ਭੜਕ ਉੱਠੇ। ਗੁੱਸੇ ਵਿੱਚ ਆਏ ਭਾਜਪਾ ਵਰਕਰਾਂ ਨੇ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਸੜਕਾਂ ’ਤੇ ਰੋਸ ਪ੍ਰਦਰਸ਼ਨ ਕਰਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸੇ ਕੜੀ ਤਹਿਤ ਅੱਜ ਪਠਾਨਕੋਟ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ ਦੀ ਪ੍ਰਧਾਨਗੀ ਹੇਠ ਕੀਤੇ ਗਏ ਧਰਨੇ ਵਿੱਚ ਸੈਂਕੜੇ ਭਾਜਪਾ ਵਰਕਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਭਾਜਪਾ ਦੇ ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਪੰਜਾਬ ਭਰ ਦੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਵੀ ਸੌਂਪੇ ਗਏ।

                        ਅਸ਼ਵਨੀ ਸ਼ਰਮਾ ਨੇ ਧਰਨੇ ਦੌਰਾਨ ਪੰਜਾਬ ਸਰਕਾਰ ਖਿਲਾਫ ਨਾਰਾਜ਼ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸਿਆਸੀ ਝਗੜੇ ਕਰਕੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾ ਦਿੱਤਾ, ਇੰਨਾ ਹੀ ਨਹੀਂ ਫਿਰੋਜ਼ਪੁਰ ‘ਚ ਮੋਦੀ ਦੇ ਵਿਚਾਰ ਸੁਣਨ ਲਈ ਵੱਖ-ਵੱਖ ਹਲਕਿਆਂ ਤੋਂ 3484 ਬੱਸਾਂ ਰਾਹੀਂ ਆ ਰਹੇ ਲੋਕਾਂ ਅਤੇ ਵਰਕਰਾਂ ਨੂੰ ਸਾਜ਼ਿਸ਼ ਵਜੋਂ ਜ਼ਬਰਦਸਤੀ ਰੋਕਿਆ ਗਿਆ, ਕੱਪੜੇ ਪਾੜ ਦਿੱਤੇ ਗਏ, ਬੱਸਾਂ ਦੀ ਭੰਨਤੋੜ ਕੀਤੀ ਗਈ, ਬਸਾਂ ਅੰਦਰ ਜ਼ਬਰਦਸਤੀ ਦਾਖਲ ਹੋ ਕੇ ਵਰਕਰਾਂ ਦੀਆਂ ਖਾਣ ਵਾਲੀਆਂ ਰੋਟੀਆਂ ਖੋਹ ਲਈਆਂ, ਵਰਕਰਾਂ ਅਤੇ ਜਨਤਾ ‘ਤੇ ਲਾਠੀਚਾਰਜ ਅਤੇ ਕੁੱਟਮਾਰ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ, ਤਾਂ ਜੋ ਵਰਕਰ ਨਾ ਤਾਂ ਆਪਣੇ ਪਿਆਰੇ ਪ੍ਰਧਾਨ ਮੰਤਰੀ ਮੋਦੀ ਨੂੰ ਦੇਖ ਸਕਣ ਅਤੇ ਨਾ ਹੀ ਉਨ੍ਹਾਂ ਦਾ ਸੰਬੋਧਨ ਸੁਣ ਸਕਣ। ਇਹ ਸਭ ਕੁਝ ਪੰਜਾਬ ਪੁਲਿਸ ਨੇ ਆਪਣਾ ਵਹਿਸ਼ੀ ਰੂਪ ਦਿਖਾਉਂਦੇ ਹੋਏ ਪੰਜਾਬ ਸਰਕਾਰ ਦੇ ਇਸ਼ਾਰੇ ‘ਤੇ ਕੀਤਾ ਹੈ। ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਇਸ ਘਟੀਆ ਹਰਕਤ ਨੇ ਸਾਬਤ ਕਰ ਦਿੱਤਾ ਹੈ ਕਿ ਚੰਨੀ ਸਰਕਾਰ ਪੰਜਾਬ ਵਿੱਚ ਭਾਜਪਾ ਦੀ ਲੋਕਪ੍ਰਿਅਤਾ ਤੋਂ ਬੁਰੀ ਤਰਾਂ ਨਾਲ ਡਰੀ ਹੋਈ ਹੈ। ਕਾਂਗਰਸ ਭਲੀ ਭਾਂਤ ਜਾਣਦੀ ਹੈ ਕਿ ਮੋਦੀ ਵੱਲੋਂ ਦਿੱਤੇ 42,750 ਕਰੋੜ ਦੇ ਤੋਹਫੇ ਦਾ ਪੰਜਾਬ ਦੇ ਲੋਕਾਂ ਨੂੰ ਫਾਇਦਾ ਹੋਵੇਗਾ ਅਤੇ ਭਾਜਪਾ ਦੇ ਹੱਕ ਵਿੱਚ ਲਹਿਰ ਬਹੁਤ ਮਜ਼ਬੂਤ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਸੂਬੇ ਵਿੱਚ ਅਰਾਜਕਤਾ ਦਾ ਮਾਹੌਲ ਹੈ। ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਨਹੀਂ ਹੈ। ਇਹ ਸਭ ਦੇਖ ਕੇ ਪੰਜਾਬ ਸਰਕਾਰ ਨੇ ਅਜਿਹੀ ਘਿਨਾਉਣੀ ਹਰਕਤ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਾਨ ਦਾਅ ‘ਤੇ ਲਾ ਦਿੱਤੀ ਸੀ। ਜਿਸ ਦੇ ਖਿਲਾਫ ਅੱਜ ਪੰਜਾਬ ਭਰ ਵਿੱਚ ਭਾਜਪਾ ਵਰਕਰਾਂ ਵੱਲੋਂ ਇਹ ਧਰਨੇ-ਪ੍ਰਦਰਸ਼ਨ ਕੀਤੇ ਜਾ ਰਹੇ ਹਨ।

                        ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਿਸਾਨਾਂ ਦੀ ਆੜ ‘ਚ ਚੰਨੀ ਸਰਕਾਰ ਅਤੇ ਕਾਂਗਰਸ ਪਾਰਟੀ ਨੇ ਮਿਲ ਕੇ ਪ੍ਰਧਾਨ ਮੰਤਰੀ ਨੂੰ ਜਾਨੀ  ਨੁਕਸਾਨ ਪਹੁੰਚਾਉਣ ਦੀ ਕੋਝੀ ਸਾਜ਼ਿਸ਼ ਰਚੀ, ਜਿਸ ਦੇ ਸਿੱਟੇ ਵਜੋਂ ਉਹ ਫਿਰੋਜ਼ਪੁਰ ਦੇ ਹੁਸੈਨੀਵਾਲਾ ਤੋਂ 30 ਕਿਲੋਮੀਟਰ ਪਹਿਲਾਂ ਫਲਾਈਓਵਰ ‘ਤੇ 20 ਮਿੰਟ ਤੱਕ ਫਸੇ ਰਹੇ। ਉਨ੍ਹਾਂ ਦੋਸ਼ ਲਾਇਆ ਕਿ ਫਲਾਈਓਵਰ ’ਤੇ ਜਾਮ ਲਾਉਣ ਵਾਲੇ ਕਿਸਾਨ ਨਹੀਂ, ਸਗੋਂ ਚੰਨੀ ਸਰਕਾਰ ਦੇ ਗੁੰਡੇ ਸਨ, ਜਿਹਨਾਂ ਨੂੰ ਉਥੇ ਲਿਆਉਣ ਵਿੱਚ ਸੂਬੇ ਦੀ ਪੁਲੀਸ ਸ਼ਾਮਲ ਸੀ।

                        ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਨਾਦਰਸ਼ਾਹੀ ਰਾਜ ਨਹੀਂ ਹੈ, ਹੰਕਾਰੀ ਮੁਲਾਇਮ ਸਿੰਘ ਨੇ ਵੀ ਸ਼੍ਰੀ ਰਾਮ ਮੰਦਰ ਦੇ ਅੰਦੋਲਨ ਦੌਰਾਨ ਕਿਹਾ ਸੀ ਕਿ ਮੈਂ ਅਯੁੱਧਿਆ ‘ਚ ਪੰਛੀ ਨੂੰ ਪਰ ਮਾਰਨ ਨਹੀਂ ਦਿਆਂਗਾ, ਫਿਰ ਵੀ ਅਯੁੱਧਿਆ ਦੇ ਅੰਦਰ ਰਾਮ ਭਗਤ ਸ਼੍ਰੀ ਰਾਮ ਦੇ ਨਾਮ ਦਾ ਨਾਰਾ ਮਾਰਦੇ ਹੋਏ ਸ਼੍ਰੀ ਰਾਮ ਦੀ ਨਗਰੀ ਵਿੱਚ ਦਾਖਲ ਹੋ ਗਏ ਸਨ। ਕਾਂਗਰਸ ਦੀ ਚੰਨੀ ਸਰਕਾਰ ਨੇ 2022 ਵਿੱਚ ਪੰਜਾਬ ਵਿੱਚ ਉਸੇ ਤਰਾਂ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਹੈ, ਪਰ ਭਾਜਪਾ ਡਰਨ ਵਾਲੀ ਨਹੀਂ ਹੈ। ਭਾਜਪਾ ਇਸ ਦਾ ਜਵਾਬ ਇਸ ਵਾਰ ਪੰਜਾਬ ਅੰਦਰ ਲੋਕਾਂ ਦੇ ਸਹਿਯੋਗ ਨਾਲ ਬਹੁਮਤ ਹਾਸਲ ਕਰ ਕੇ ਪੰਜਾਬ ਵਿੱਚ ਸਰਕਾਰ ਬਣਾ ਕੇ ਦੇਵੇਗੀ।

NO COMMENTS

LEAVE A REPLY