ਅੰਮ੍ਰਿਤਸਰ, 4 ਨਵੰਬਰ (ਅਰਵਿੰਦਰ ਵੜੈਚ)- ਸ੍ਰੀ ਸਿੱਧ ਬਾਬਾ ਬਾਲਕ ਨਾਥ ਜੀ ਮੰਦਿਰ ਸ੍ਰੀ ਰਾਮ ਐਵਨਿਊ,88 ਫੁੱਟ ਰੋਡ, ਮਜੀਠਾ ਰੋਡ ਵਿਖੇ ਰਾਮ ਚਰਿਤ ਮਾਨਸ ਅਖੰਡ ਰਮਾਇਣ ਦੇ ਪਾਠ ਦਾ ਆਯੋਜਨ ਕਰਦੇ ਹੋਏ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਗਈ। ਬਾਬਾ ਬਾਲਕ ਨਾਥ ਕਮੇਟੀ ਵੱਲੋਂ ਅਯੋਜਿਤ ਧਾਰਮਿਕ ਪ੍ਰੋਗਰਾਮ ਦੇ ਦੌਰਾਨ ਸ੍ਰੀ ਰਮਾਇਣ ਦੇ ਪਾਠ ਤੋ ਉਪਰੰਤ ਹਵਨ ਯਗ ਕੀਤਾ ਗਿਆ ਅਤੇ ਪ੍ਰਭੂ ਮਹਿਮਾ ਦਾ ਗੁਣਗਾਨ ਕਰਦਿਆਂ ਭਗਤਾਂ ਵੱਲੋਂ ਜੀਵਨ ਸਫਲ ਕੀਤਾ ਗਿਆ। ਅਚਾਰਿਆ ਸ੍ਰੀ ਸਦਾਨੰਦ ਸ਼ੁਕਲ ਵੱਲੋਂ ਟੀਮ ਸਾਥੀਆਂ ਦੇ ਨਾਲ ਪਾਠ ਮੰਤਰ ਉਚਾਰਨ ਕਰਦਿਆਂ ਭਗਤਾਂ ਨੂੰ ਨਿਹਾਲ ਕੀਤਾ ਗਿਆ।
ਧਾਰਮਿਕ ਪ੍ਰੋਗਰਾਮ ਦੇ ਦੌਰਾਨ ਭਾਜਪਾ ਓ.ਬੀ.ਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਅਰਵਿੰਦਰ ਵੜੈਚ ਸਮੇਤ ਹੋਰਨਾਂ ਭਗਤਾਂ ਵੱਲੋਂ ਵੀ ਹਾਜ਼ਰੀਆਂ ਭਰੀਆਂ ਗਈਆਂ। ਵੜੈਚ ਨੇ ਕਿਹਾ ਕਿ ਗੁਰੂ ਨਗਰੀ ਵਿੱਚ ਹਿਮਾਚਲ ਸਮੁਦਾਇ ਦੇ ਲੋਕਾਂ ਵੱਲੋਂ ਸਮਾਜ ਸੇਵੀ ਸੇਵਾਵਾਂ ਭੇਟ ਕਰਦਿਆਂ ਸਮਾਜ ਵਿੱਚ ਮਹੱਤਵਪੂਰਨ ਯੋਗਦਾਨ ਅਦਾ ਕੀਤਾ ਜਾ ਰਿਹਾ ਹੈ। ਜਿਨਾਂ ਵੱਲੋਂ ਧਾਰਮਿਕ ਪ੍ਰੋਗਰਾਮ ਤੋਂ ਇਲਾਵਾ ਸਮਾਜ ਸੇਵੀ ਕੰਮਾਂ ਵਿੱਚ ਵੀ ਵੱਧ ਚੜ ਕੇ ਯੋਗਦਾਨ ਕਰਦਿਆਂ ਲੋਕਾਂ ਨੂੰ ਮਹੱਤਵਪੂਰਨ ਸੇਵਾਵਾਂ ਭੇਟ ਕੀਤੀਆਂ ਜਾ ਰਹੀਆਂ ਹਨ। ਕਮੇਟੀ ਦੇ ਪ੍ਰਮੁੱਖ ਕਸ਼ਮੀਰ ਸਿੰਘ,ਰਾਮ ਪ੍ਰਕਾਸ਼,ਪਵਨ ਸ਼ਰਮਾ,ਰਜੀਵ ਖਜੂਰੀਆ,ਸੋਮ ਦੱਤ ਸ਼ਰਮਾ ਵੱਲੋਂ ਪ੍ਰੋਗਰਾਮ ਦੌਰਾਨ ਮਹਿਮਾਨਾਂ ਦਾ ਸਨਮਾਨ ਕਰਦਿਆਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਰਮੇਸ਼ ਕੁਮਾਰ, ਰਕੇਸ਼ ਕੁਮਾਰ,ਰਮਨ,ਰਾਜ ਕੁਮਾਰ,ਸੰਜੀਵ ਕੁਮਾਰ,ਪੰਕਜ ਜੰਮਵਾ,ਕਰਨੈਲ ਸਿੰਘ,ਰਾਜੇਸ਼ ਕੁਮਾਰ,ਅਜੇ ਕੁਮਾਰ, ਚਰਨਦਾਸ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ।