ਪੰਜਾਬ ਦਾ ਭਵਿੱਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥਾਂ ਵਿੱਚ ਹੀ ਹੋਵੇਗਾ ਸੁਰੱਖਿਅਤ-ਸੁਖਮਿੰਦਰ ਸਿੰਘ ਪਿੰਟੂ

0
14

ਅੰਮ੍ਰਿਤਸਰ,26 ਅਕਤੂਬਰ (ਅਰਵਿੰਦਰ ਵੜੈਚ)- ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਆਉਣ ਤੋਂ ਬਾਅਦ ਲੋਕ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਆ ਰਹੇ ਹਨ। ਸਰਕਾਰ ਦੀ ਕਰਨੀ ਅਤੇ ਕਥਨੀ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਪੰਜਾਬ ਵਿੱਚ ਨਾਮ ਦਾ ਮੁੱਖ ਮੰਤਰੀ ਕੇਜਰੀਵਾਲ ਦੀ ਕਠਪੁਤਲੀ ਬਣ ਕੇ ਕੰਮ ਕਰ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਹਲਕਾ ਨੌਰਥ ਅੰਮ੍ਰਿਤਸਰ ਦੇ ਇੰਚਾਰਜ ਸੁਖਮਿੰਦਰ ਸਿੰਘ ਪਿੰਟੂ ਵੱਲੋਂ ਕੀਤਾ ਗਿਆ। ਪਿੰਟੂ ਨੇ ਕਿਹਾ ਕਿ ਇਸ਼ਤਿਹਾਰਾਂ ਵਿੱਚ ਸਿਵਾਏ ਫੋਕੀ ਸ਼ੋਹਰਤ ਤੋਂ ਪੰਜਾਬ ਦੇ ਲੋਕਾਂ ਨੂੰ ਕੁਝ ਵੀ ਨਹੀਂ ਦਿੱਤਾ ਗਿਆ। ਸਰਕਾਰ ਕੋਲ ਸੜਕ ਤੇ ਪਏ ਟੋਇਆਂ ਉੱਪਰ ਪੈਚ ਵਰਕ ਲਗਾਉਣ ਦੀ ਵੀ ਹੈਸੀਅਤ ਨਹੀਂ ਹੈ। ਸਰਕਾਰ ਬਣਨ ਦੇ ਪਹਿਲੇ ਚਾਰ ਹਫਤਿਆਂ ਵਿੱਚ ਹੀ ਨਸ਼ੇ ਨੂੰ ਜੜੋ ਖਤਮ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਤੇ ਨੱਕ ਹੇਠਾਂ ਸ਼ਰੇਆਮ ਨਸ਼ਾ ਵੇਚਿਆ ਅਤੇ ਖਰੀਦਿਆ ਜਾ ਰਿਹਾ ਹੈ। ਸਰਕਾਰ ਬਣਨ ਉਪਰੰਤ ਪਹਿਲੇ ਮਹੀਨੇ ਤੋਂ ਹੀ ਔਰਤਾਂ ਦੇ ਖਾਤਿਆਂ ਵਿੱਚ ਪ੍ਰਤੀ ਮਹੀਨੇ ਹਜ਼ਾਰ ਰੁਪਏ ਪਾਉਂਣ,ਰੇਤ ਸਸਤੀ ਕਰਨ, ਜਨਤਾ ਨੂੰ ਸਹੂਲਤਾਂ ਦੇਣ ਦੇ ਦ ਵਾਅਦੇ ਵੀ ਹਵਾ ਹਵਾਈ ਹੋ ਗਏ ਹੈ। ਆਪ ਦੇ ਨੇਤਾਵਾਂ ਦੇ ਵਾਅਦੇ ਮੁਤਾਬਕ ਪ੍ਰਤੀ ਔਰਤ ਨੂੰ ਪ੍ਰਤੀ ਮਹੀਨੇ,ਪ੍ਰਤੀ ਹਜ਼ਾਰ ਦੇ ਹਿਸਾਬ ਨਾਲ ਹਜ਼ਾਰਾਂ ਰੁਪਏ ਦੇਣੇ ਬਣਦੇ ਹਨ। ਪੰਜਾਬ ਸਰਕਾਰ ਦੇ ਝੂਠੇ ਦਾਵਿਆਂ ਅਤੇ ਵਾਅਦਿਆਂ ਤੋਂ ਦੁਖੀ ਹੋ ਕੇ ਪੰਜਾਬ ਦੇ ਲੋਕਾਂ ਨੇ ਸਿਰਫ ਭਾਜਪਾ ਦਾ ਹੀ ਸਾਥ ਦੇਣ ਦਾ ਮਨ ਬਣਾ ਲਿਆ ਹੈ। ਆਉਣ ਵਾਲੇ ਹਰ ਇੱਕ ਚੁਣਾਵ ਦੇ ਵਿੱਚ ਪੰਜਾਬ ਦੀ ਜਨਤਾ ਭਾਜਪਾ ਦਾ ਪਰਚਮ ਹੀ ਲਹਿਰਾਏਗੀ। ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥਾਂ ਵਿੱਚ ਹੀ ਦੇਸ਼ ਸੁਰੱਖਿਤ ਹੈ। ਜਨਤਾ ਦੇ ਮੁਤਾਬਕ ਅਗਰ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ ਤਾਂ ਸਟੇਟ ਵਿੱਚ ਵੀ ਭਾਜਪਾ ਦੇ ਉਮੀਦਵਾਰ ਹੀ ਜਿਤਾਉਣ ਦੇ ਨਾਲ ਹੀ ਪੰਜਾਬ ਸੂਬਾ ਖੁਸ਼ਹਾਲ ਹੋਵੇਗਾ। ਪਿੰਟੂ ਨੇ ਭਾਜਪਾ ਦੇ ਨੇਤਾਵਾਂ ਅਤੇ ਵਰਕਰਾਂ ਨੂੰ ਅਪੀਲ ਕਰਦਿਆਂ ਹੋਇਆ ਕਿਹਾ ਕਿ ਕੇਂਦਰ ਸਰਕਾਰ ਦੀਆਂ ਦਰਜਨਾਂ ਯੋਜਨਾਵਾਂ ਤੇ ਸਕੀਮਾਂ ਤਹਿਤ ਪੰਜਾਬ ਵਾਸੀਆਂ ਨੂੰ ਜੋ ਲਾਭ ਦਿੱਤਾ ਜਾ ਰਿਹਾ ਹੈ,ਉਸ ਦਾ ਘਰ ਘਰ ਪ੍ਰਚਾਰ ਅਤੇ ਪ੍ਰਸਾਰ ਕੀਤਾ ਜਾਵੇ ਅਤੇ ਪੰਜਾਬ ਸਰਕਾਰ ਦੀਆਂ ਜਨ ਵਿਰੋਧੀ ਨੀਤੀਆਂ ਨੂੰ ਵੀ ਘਰ ਘਰ ਪਹੁੰਚਾ ਕੇ ਲੋਕਾਂ ਨੂੰ ਲਾਮ ਬੰਦ ਕੀਤਾ ਜਾਵੇ।

NO COMMENTS

LEAVE A REPLY