“ਕੁਸ਼ਟ ਰੋਗੀਆਂ ਨਾਲ ਭੇਦ ਭਾਵ ਮਿਟਾਓ ਅਤੇ ਉਹਨਾਂ ਦੀ ਮਦਦ ਲਈ ਅਗੇ ਆਓ: ਸਿਵਲ ਸਰਜਨ ਡਾ ਚਰਨਜੀਤ ਸਿੰਘ

    0
    118

    ਅੰਮ੍ਰਿਤਸਰ 1 ਫਰਵਰੀ (ਪਵਿੱਤਰ ਜੋਤ) :  : ਨੈਸ਼ਨਲ ਲੈਪਰੋਸੀ ਇਰੈਡੀਕੇਸ਼ਨ ਪੋ੍ਰਗਰਾਮ ਅਧੀਨ ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਗੁਰੁ ਰਾਮ ਦਾਸ ਕੂਸ਼ਟ ਆਸ਼ਰਮ ਅੰਮ੍ਰਿਤਸਰ ਵਿਖੇ ਜਿਲਾ੍ਹ ਟੀਕਾਕਰਨ ਅਫਸਰ ਡਾ ਕੰਵਲਜੀਤ ਸਿੰਘ ਦੀ ਅਗਵਾਹੀ ਹੇਠਾਂ, ਜਿਲਾ੍ਹ ਨੋਡਲ ਅਫਸਰ(ਲੈਪਰੋਸੀ) ਡਾ ਸੁਨੀਤਾ ਅਰੋੜਾ, ਡਿਪਟੀ ਐਮ.ਈ.ਆਈ.ਓ. ਅਮਰਦੀਪ ਸਿੰਘ, ਲੈਪਰੋਸੀ ਸੁਪਰਵਾਇਜਰ ਗੁਰਪ੍ਰੀਤ ਸਿੰਘ, ਪਰਮਿੰਦਰ ਸਿੰਘ, ਮਨਿੰਦਰ ਕੌਰ,ਰਸ਼ਪਾਲ ਸਿੰਘ ਅਤੇ ਟੀਮ ਵਲੋਂ, ਕੁਸ਼ਟ ਰੋਗਿਆਂ ਨੂੰ ਭੌੜੀਆਂ, ਐਮ.ਸੀ.ਆਰ. ਫੁਟਵੇਅਰ (ਰੋਗੀਆਂ ਲਈ ਸਪੈਸ਼ਲ ਬੂਟ), ਅਲਸਰ ਕਿਟਸ ਅਤੇ ਸਪੋਰਟਿਵ ਦਵਾਈਆ ਵੰਡੀਆ ਗਈਆ ਅਤੇ ਕੁਸਟ ਰੋਗੀਆਂ ਨੂੰ ਆਪਣੀ ਸਿਹਤ ਸੰਭਾਲ ਅਤੇ ਸੈਲਫ ਕੇਅਰ ਬਾਰੇ ਦੱਸਿਆ ਗਿਆ।ਇਸ ਮੌਕੇ ਉਹਨਾਂ ਵਲੋਂ ਕੁਸ਼ਟ ਰੋਗੀਆਂ ਨੂੰ ਜਲਦੀ ਤੋ ਜਲਦੀ ਇਲਾਜ ਕਰਾੳੇਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਕੁਸ਼ਟ ਰੋਗ ਇਲਾਜ ਯੋਗ ਹੈ, ਇਸ ਬਿਮਾਰੀ ਦਾ ਜਿੰਨੀ ਜਲਦੀ ਇਲਾਜ ਸੰਭਵ ਹੋ ਸਕੇ ਉਨਾਂ ਹੀ ਮਰੀਜ ਲਈ ਫਾਇਦੇਮੰਦ ਹੈ, ਸਮੇਂ ਸਿਰ ਸਹੀ ਇਲਾਜ ਕਰਵਾਉਣ ਨਾਲ ਮਰੀਜ ਸਾਰੀ ਉਮਰ ਦੀ ਅਪੰਗਤਾ ਤੋ ਬਚ ਸਕਦਾ ਹੈ। ਇਸ ਬਿਮਾਰੀ ਦੀਆ ਮੱੁਫਤ ਦਵਾਈਆਂ ਸਾਰੇ ਹੀ ਸਰਕਾਰੀ ਹਸਪਤਾਲਾ ਤੋ ਮਿਲਦੀਆਂ ਹਨ। ਸਾਨੂੰ ਸਾਰਿਆ ਨੂੰ ਚਾਹਿਦਾ ਹੈ ਜੇਕਰ ਸਾਨੂੰ ਕੁਸਟ ਰੋਗ ਦੇ ਲੱਛਣਾ ਵਾਲਾ ਕੋਈ ਵੀ ਵਿਅਕਤੀ ਆਪਣੇ ਆਲੇ ਦੁਆਲੇ ਨਜਰ ਆਊੰਦਾ ਹੈ ਤਾ ਉਸਨੂੰ ਅਸੀ ਨਜਦੀਕੀ ਸਿਹਤ ਕੇਂਦਰ ਵਿਚ ਜਾਣ ਲਈ ਪ੍ਰੇਰਿਤ ਕਰਿਏ।ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕੁਸ਼ਟ ਰੋਗੀਆਂ ਨਾਲ ਭੇਦ ਭਾਵ ਨਹੀ ਕਰਨਾਂ ਚਾਹਿਦਾ, ਸਗੋਂ ਉਹਨਾਂ ਦੀ ਮਦਦ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਸੇਵਾ ਭਾਵ ਨਾਲ ਉਪਰਾਲੇ ਕਰਨੇ ਚਾਹੀਦੇ ਹਨ।

    NO COMMENTS

    LEAVE A REPLY