ਅਮ੍ਰਿਤਸਰ 10 ਜੁਲਾਈ ( ਰਾਜਿੰਦਰ ਧਾਨਿਕ ) : ਵਿਦੇਸ਼ ਰਾਜ ਮੰਤਰੀ ਅਤੇ ਅਮ੍ਰਿਤਸਰ ਲੋਕਸਭਾ ਹਲਕੇ ਲਈ ਭਾਜਪਾ ਦੇ ਇੰਚਾਰਜ ਸ਼੍ਰੀ ਅਰਜੁਨ ਰਾਮ ਮੇਘਵਾਲ ਨਾਲ ਮੁਲਾਕਾਤ ਕਰਦਿਆਂ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਮਜੀਠਾ ਅਰਵਿੰਦ ਸ਼ਰਮਾ ਨੇ ਪ੍ਰਧਾਨ ਮੰਤਰੀ ਨਰੇਂਦਰ ਭਾਈ ਮੋਦੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾ ਕੇ ਭਾਜਪਾ ਨੂੰ ਮਜ਼ਬੂਤ ਕਰਦਿਆਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਤੋਂ ਸਾਰੀਆਂ ਸੀਟਾਂ ਭਾਰੀ ਬਹੁਮਤ ਨਾਲ ਹਾਸਿਲ ਕਰਨ ਲਈ ਸਖਤ ਮਿਹਨਤ ਕਰਨ ਦਾ ਯਕੀਨ ਦਿਵਾਇਆ ਹੈ।
ਇਸ ਮੁਲਾਕਾਤ ਦੌਰਾਨ ਸਹਿ ਇੰਚਾਰਜ ਲੋਕਸਭਾ ਹਲਕਾ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਜਗਮੋਹਨ ਸਿੰਘ ਰਾਜੂ ਸਹਿ ਇੰਚਾਰਜ ਪੰਜਾਬ ਦੀ ਮੌਜੂਦਗੀ ਵਿਚ ਅਰਵਿੰਦ ਸ਼ਰਮਾ ਨੇ ਕਿਹਾ ਕਿ ਭਾਜਪਾ ਅਤੇ ਪ੍ਰਧਾਨ ਮੰਤਰੀ ਮੋਦੀ ਦੀਆਂ ਪਾਪ੍ਰਤੀਆਂ ਜਿਵੇ ਕਿ ਕਰਤਾਰਪੁਰ ਲਾਂਘਾ, 84 ਦੇ ਕਤਲੇਆਮ ਪੀੜਤ ਸਿੱਖਾਂ ਨੂੰ ਇਨਸਾਫ ਦਿਵਾਉਣ, ਗੁਰੂ ਤੇਗ ਬਹਾਦੁਰ ਜੀ ਦੀ ਸ਼ਤਾਬਦੀ ਧੂਮਧਾਮ ਨਾਡ ਮਨਾਉਛ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਲੰਗਰ ਨੂੰ ਜੀਐਸ ਟੀ ਮੁਕਤ ਕਰਨ ਤੋਂ ਇਲਾਵਾ ਲੋਕ ਭਲਾਈ ਸਕੀਮਾਂ ਆਯੁਸ਼ਮਾਨ ਭਾਰਤ ਯੋਜਨਾ, ਉੱਜਵਲ ਯੋਜਨਾ, ਮੁਦਰਾ ਯੋਜਨਾ, ਟੈਕਸ ਵਿੱਚ ਛੋਟ, CSC ਸੈਂਟਰ ਖੋਲ੍ਹਣ, ਘਰ ਘਰ ਗ੍ਰਾਮੀਣ ਇਲਾਕਿਆਂ ਵਿੱਚ ਇੰਟਰਨੈੱਟ, ਕਿਸਾਨ ਬੀਮਾ ਯੋਜਨਾ, ਡਾਇਰੈਕਟ ਫੰਡ ਕਿਸਾਨਾਂ ਲਈ ਕਿਸਾਨ ਕ੍ਰੈਡਿਟ ਕਾਰਡ, ਨੀਮ ਕੋਟਡ ਯੂਰੀਆ, ਸਵੱਛ ਭਾਰਤ ਅਭਿਆਨ, ਕੋਵਿਡ ’ਤੇ ਦੁਨੀਆ ਭਰ ਨੂੰ ਫ਼ਰੀ ਟੀਕੇ ਲਗਾਏ, ਆਵਾਸ ਯੋਜਨਾ, ਜਨ ਧਨ ਯੋਜਨਾ, ਪ੍ਰਧਾਨ ਮੰਤਰੀ ਗ੍ਰਾਮ ਵਿਕਾਸ ਯੋਜਨਾ, ਸਟਾਰਟਅਪ ਯੋਜਨਾ, ਗਰਭਵਤੀ ਮਹਿਲਾਵਾਂ ਨੂੰ ਦਵਾਈਆਂ ਅਤੇ ਉਚਿਤ ਇਲਾਜ ਅਤੇ ਨਿਮਨ ਵਰਗ ਨੂੰ ਫ਼ਰੀ ਕਣਕ ਆਦਿ ਹੋਰ ਕਈ ਸਕੀਮਾਂ ਜਿੰਨਾ ਦਾ ਹਰ ਵਰਗ ਨੂੰ ਬਹੁਤ ਫਾਇਦਾ ਪਹੁੰਚ ਰਿਹਾ ਹੈ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ। ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਮਜੀਠਾ ਅਰਵਿੰਦ ਸ਼ਰਮਾਂ ਨੇ ਅਰਜੁਨ ਰਾਮ ਮੇਗਵਾਲ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਜੀ ਦੇ ਹਵਾਲੇ ਨਾਲ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਦੁਆਰਾ ਹਲਕਾ ਬਾਬਾ ਬਕਾਲਾ ਦੇ ਲੋਕਾਂ ਦੀ ਰਈਆ ਪੁਲ ਦੀ ਮੰਗ ਨੂੰ ਪੂਰਾ ਕਰਨ ’ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਾਲ ਹਲਕਾ ਬਾਬਾ ਬਕਾਲਾ ਦੇ ਨਾਲ ਲਗਦੇ ਪਿੰਡਾਂ ਵਿੱਚ ਭਾਜਪਾ ਨੂੰ ਹੋਰ ਮਜ਼ਬੂਤੀ ਮਿਲੇਗੀ। ਇਥੇ ਇਹਨਾਂ ਇਹ ਵੀ ਦੱਸਿਆ ਕਿ ਗੁਰੂ ਤੇਗ ਬਹਾਦੁਰ ਜੀ ਦਾ 400 ਸਾਲਾ ਪੂਰਵ ਜੋਂ ਸਾਰੀ ਦੁਨੀਆਂ ਵਿੱਚ ਮਨਾਇਆ ਜਾ ਰਿਹਾ ਹੈ ਜਿਸ ਸਬੰਧੀ ਮੰਗ ਪੱਤਰ ਕੇਂਦਰ ਸਰਕਾਰ ਨੂੰ ਦਿੱਤਾ ਗਿਆ ਸੀ ਅਤੇ ਬਾਬਾ ਬਕਾਲਾ ਹਲਟ ਨੂੰ ਸਟੇਸ਼ਨ ਦਾ ਦਰਜਾ ਦਿੱਤਾ ਜਾਣ ਦਾ ਵੀ ਆਖਿਆ ਗਿਆ ਸੀ ਉਸ ਉੱਪਰ ਵੀ ਬੂਰ ਪੈਂਦਾ ਨਜ਼ਰ ਆ ਰਿਹਾ ਹੈ, ਅਤੇ ਓਹਨਾ ਦੱਸਿਆ ਕਿ ਹਲਕਾ ਇੰਚਾਰਜ ਮਨਜੀਤ ਸਿੰਘ ਮੰਨਾ ਵੀ ਲੋਕਾਂ ਨਾਲ ਜ਼ਮੀਨੀ ਪੱਧਰ ਤੇ ਵਿਚਰ ਰਹੇ ਹਨ ਜਿਸ ਨਾਲ ਘਰ ਘਰ ਭਾਜਪਾ ਦਾ ਪ੍ਰਚਾਰ ਹੋ ਰਿਹਾ ਹੈ ਇਸ ਮੌਕੇ ਹਲਕਾ ਮਜੀਠਾ ਦੀ ਜਿਲਾ ਟੀਮ, ਸੁਖਦੇਵ ਸਿੰਘ ਜਨਰਲ ਸਕੱਤਰ, ਸ਼੍ਰੀ ਪ੍ਰਦੀਪ ਭੁੱਲਰ ਹਲਕਾ ਇੰਚਾਰਜ ਮਜੀਠਾ, ਸੁਖਵਿੰਦਰ ਸਿੰਘ ਮੀਤ ਪ੍ਰਧਾਨ ਜ਼ਿਲਾ ਮਜੀਠਾ, ਸਵਿੰਦਰ ਸਿੰਘ ਛੱਜਲਵੱਡੀ, ਅਤੇ ਅਸੋਕ ਕੁਮਾਰ ਮੰਡਲ ਪ੍ਰਧਾਨ, ਵਿਕਰਮ ਕੁਮਾਰ ਮੰਡਲ ਪ੍ਰਧਾਨ, ਭਾਗਿਆ ਸ਼ਰਮਾ ਆਈਟੀ ਸੈੱਲ ਪ੍ਰਧਾਨ, ਅਤੇ ਉਦਭਵ ਕੁਮਾਰ ਯੁਵਾ ਮੋਰਚਾ ਪ੍ਰਧਾਨ , ਕੰਵਲਜੀਤ ਸਿੰਘ ਜਿਲਾ ਕਿਸਾਨ ਮੋਰਚਾ ਪ੍ਰਧਾਨ, ਮੰਗਾ ਸਿੰਘ ਮਾਹਲਾ ਜਿਲਾ ਕਾਰਜਕਾਰਿਣੀ ਮੈਂਬਰ ਆਦਿ ਮੌਜੂਦ ਸਨ।