ਆਸਰਾ ਫਾਊਂਡੇਸ਼ਨ ਬਰੇਟਾ ਅਤੇ ਯੁਵਾ ਭਾਰਤ ਟਰੱਸਟ ਪੰਜਾਬ ਵੱਲੋ ਲਗਾਇਆ ਗਿਆ ਅੱਖਾਂ ਦਾ ਕੈਂਪ।

0
18

ਬੁਢਲਾਡਾ-(ਦਵਿੰਦਰ ਸਿੰਘ ਕੋਹਲੀ)-ਆਸਰਾ ਫਾਊਂਡੇਸ਼ਨ ਬਰੇਟਾ ਅਤੇ ਯੁਵਾ ਭਾਰਤ ਟਰੱਸਟ ਪੰਜਾਬ ਵੱਲੋਂ ਜਿਉਣਾ ਮੱਲ ਕਪੂਰ ਚੰਦ ਦੀ ਯਾਦ ਨੂੰ ਸਮਰਪਤ ਅੱਖਾਂ ਦਾ 98 ਵਾਂ ਕੈਂਪ ਗੁਰਦੁਆਰਾ ਸਾਹਿਬ ਭਾਈ ਘਨੱਈਆ ਜੀ ਵਿਖੇ ਡਾਕਟਰ ਅਮਨਦੀਪ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ।ਜਿਸ ਵਿੱਚ ਜਿਸ ਵਿੱਚ 433 ਮਰੀਜ ਸਿਲੈਕਟ ਕਰਕੇ 56 ਮਰੀਜ ਫਰੀ ਲੈਂਜ ਪਾਉਣ ਲਈ ਸਿਲੈਕਟ ਕੀਤੇ ਗਏ।ਜਿਨ੍ਹਾਂ ਨੂੰ ਸਿਫਟਾਂ ਵਿਚ ਸੰਤ ਤ੍ਰਿਵੈਣੀ ਗਿਰੀ ਪੁਨਰਜੋਤੀ ਆਈ ਹਸਪਤਾਲ ਸੋਸਾਇਟੀ ਵਿਖੇ ਲਜਾ ਕੇ ਫਰੀ ਲੈਂਜ ਪਾਏ ਜਾਣਗੇ ਇਸ ਕੈਂਪ ਵਿਚ ਸਾਰੀਆਂ ਦਵਾਈਆਂ ਦੀ ਸੇਵਾ ਸਾਵਣ ਐਜੂਕੇਸ਼ਨਲ ਟਰੱਸਟ ਦੇ ਸੰਸਥਾਪਕ ਮਹਿੰਦਰ ਸਿੰਘ ਕਟੋਦੀਆ ਚੰਡੀਗੜ ਵੱਲੋਂ ਹਰ ਮਹੀਨੇ ਕੀਤੀ ਜਾਂਦੀ ਹੈ।ਇਸ ਮੌਕੇ ਆਸਰਾ ਫਾਊਂਡੇਸ਼ਨ ਬਰੇਟਾ ਦੇ ਮੁੱਖ ਸਲਾਹਕਾਰ ਸੁਖਪਾਲ ਸਿੰਘ ਪੰਜਾਬ ਪੁਲੀਸ ਅਤੇ ਪ੍ਰਧਾਨ ਡਾਕਟਰ ਗਿਆਨ ਚੰਦ ਆਜ਼ਾਦ ਵੱਲੋਂ ਅੱਖਾਂ ਦੀ ਸੰਭਾਲ ਅਤੇ ਬਿਮਾਰੀਆਂ ਬਾਰੇ ਵਿਸਥਾਰ ਪੂਰਵਕ ਸਮਝਾਇਆ ਗਿਆ।ਕੈਂਪ ਵਿੱਚ ਮੁੱਖ ਮਹਿਮਾਨ ਦੇ ਤੌਰ ਉਤੇ ਪਹੁਚੇ ਸਾਬਕਾ ਐਮ ਐਲ ਏ ਮੰਗਤ ਰਾਏ ਬਾਂਸਲ ਵੱਲੋਂ ਟੀਮ ਆਸਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਸਾਡੇ ਇਲਾਕੇ ਦੀ ਇਹ ਸੰਸਥਾ ਉਤੇ ਬਹੁਤ ਮਾਣ ਹੈ ਜੇਹੜੀ ਕਿ ਹਰ ਵੇਲੇ ਲੋੜਵੰਦਾਂ ਦੀ ਮਦਦ ਲਈ ਹਰ ਸਮੇਂ ਤਿਆਰ ਰਹਿੰਦੀ ਹੈ,ਅਗਲਾ ਕੈਂਪ 24 ਸਤੰਬਰ ਨੂੰ ਇਸੇ ਥਾਂ ਦੇ ਉੱਤੇ ਲੱਗੇਗਾ ਲੰਗਰ ਦੀ ਸੇਵਾ ਬਾਬਾ ਰਣਜੀਤ ਸਿੰਘ ਜੀ ਟੈਣੀ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਭਾਈ ਘਨ੍ਹਈਆ ਜੀ ਅਤੇ ਉਹਨਾਂ ਦੀ ਟੀਮ ਵੱਲੋਂ ਕੀਤੀ ਗਈ।ਇਸ ਕੈਂਪ ਵਿਚ ਡਾਕਟਰ ਸਾਹਿਬਾਨ ਦੀ ਟੀਮ ਵਿਚ ,ਹਰਜੋਤ ਸਿੰਘ, ਕਮਲਦੀਪ ਸਿੰਘ ,ਰਵਿੰਦਰ ਸਿੰਘ ਸਿੰਘ,ਹੈਪੀ,ਅਵਿਨਾਸ਼ ਚੰਦਰ, ਨਰਿੰਦਰ ਬਾਂਸਲ, ਗੁਰਮੀਤ ਸਿੰਘ, ਅਮਨਦੀਪ ਕੌਰ, ਇਲਾਕੇ ਦੇ ਮੋਹਤਬਰਾਂ ਸਹਿਰ ਨਿਵਾਸੀਆ ਤੋਂ ਇਲਾਵਾ ਜ਼ਿਲ੍ਹਾ ਰੂਰਲ ਯੂਥ ਕਲੱਬ, ਐਸੋਸ਼ੀਏਸ਼ਨ ਮਾਨਸਾ ਦੇ ਸਟੇਟ ਅਵਾਰਡੀ ਰਜਿੰਦਰ ਕੁਮਾਰ, ਐਟੀ ਕਰੱਪਸਨ ਐਸੋਸੀਏਸ਼ਨ ਮਾਨਸਾ,ਸੰਜੀਵਨੀ ਵੈੱਲਫੇਅਰ ਸੋਸਾਇਟੀ ਬੁਢਲਾਡਾ ਦੇ ਬਲਦੇਵ ਕੱਕੜ, ਮਾਤਾ ਗੁਜਰੀ ਜੀ ਭਲਾਈ ਕੇਦਰ ਬੁਢਲਾਡਾ ਦੇ ਮਾਸਟਰ ਕੁਲਵੰਤ ਸਿੰਘ, ਨੱਥਾ ਸਿੰਘ,ਮਿੱਠੂ ਸਿੰਘ, ਸੇਵਾ ਫਾਊਂਡੇਸ਼ਨ ਬੁਢਲਾਡਾ,ਗਿਆਨ ਸਾਗਰ ਕਾਨਵੈਂਟ ਸਕੂਲ ਕਾਹਨਗ਼ੜ, ਜਿਮਟ ਕਾਲਜ ਬੁਢਲਾਡਾ, ਸਤਿਕਾਰ ਕਮੇਟੀ ਬਰੇ ਸਾਹਿਬ, ਭਾਰਤ ਵਿਕਾਸ ਪ੍ਰੀਸ਼ਦ ਬਰੇਟਾ,ਅਰਹਿੰਤ ਕਾਲਜ ਆਫ ਐਜੂਕੇਸ਼ਨ ਬਰੇਟਾ, ਮਹਾਰਾਜਾ ਰਣਜੀਤ ਸਿੰਘ ਸਪੋਰਟਸ ਅਕੈਡਮੀ ਬਰੇਟਾ ਤੋਂ ਇਲਾਵਾ ਆਸਰਾ ਫਾਊਂਡੇਸ਼ਨ ਬਰੇਟਾ ਦੀ ਸਾਰੀ ਟੀਮ ਹਾਜ਼ਰ ਸੀ।

NO COMMENTS

LEAVE A REPLY