ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਸਰਜਨ ਡਾ.ਮਿਗਲਾਨੀ ਨਾਗਪੁਰ ਵਿਖੇ ਕਰਨਗੇ ਲਾਇਵ ਸਰਜਰੀ

0
13

ਅੰਮ੍ਰਿਤਸਰ,29 ਅਗਸਤ (ਅਰਵਿੰਦਰ ਵੜੈਚ)- ਮੈਡੀਕਲ ਖੇਤਰ ਨੂੰ ਲੈ ਕੇ ਅੰਮ੍ਰਿਤਸਰ ਵਾਸੀਆਂ ਦੇ ਲਈ ਖੁਸ਼ੀ ਦੀ ਗੱਲ ਹੈ ਕਿ ਖਾਸ ਕਰਕੇ ਉੱਤਰੀ ਭਾਰਤ ਦੇ ਅੰਮ੍ਰਿਤਸਰ ਵਾਸੀ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਸਰਜਨ ਡਾ. ਐਚ.ਪੀ.ਐਸ.ਮਿਗਲਾਨੀ ਨੂੰ ਦੇਸ਼ ਵਿਦੇਸ਼ਾਂ ਤੋਂ ਵੱਖ-ਵੱਖ ਐਸੋਸੀਏਸ਼ਨਾਂ ਵੱਲੋਂ ਤਜਰਬਿਆਂ ਵਿੱਚ ਵਾਧਾ ਕਰਨ ਲਈ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਨਾਗਪੁਰ ਵਿਖੇ ਹੋਣ ਵਾਲੀ ਲਾਇਵ ਓਪਰੇਟਿਵ ਵਰਕਸ਼ਾਪ ਵਿੱਖੇ ਡਾ.ਮਿਗਲਾਨੀ ਨਾਲ ਸੈਂਕੜੇ ਡਾਕਟਰ ਆਪਸ ਵਿੱਚ ਇੱਕ ਦੂਸਰੇ ਨਾਲ ਆਪਣੇ ਤਜਰਬੇ ਵੰਡਣਗੇ। ਅੰਮ੍ਰਿਤਸਰ ਅਤੇ ਆਸ ਪਾਸ ਦੇ ਸ਼ਹਿਰਾਂ ਸਮੇਤ ਉੱਤਰੀ ਭਾਰਤ ਦੇ ਲੋਕਾਂ ਲਈ ਵੱਡੀ ਗੱਲ ਹੈ ਕਿ ਮਾਸੂਮ ਬੱਚਿਆਂ ਨੂੰ ਨਵਾਂ ਜੀਵਣ ਦੇਣ ਦੇ ਵਿੱਚ ਡਾ.ਮਿਗਲਾਨੀ ਬੇਹਤਰ ਸੇਵਾਵਾਂ ਭੇਟ ਕਰ ਰਹੇ ਹਨ।

ਇਸ ਸਬੰਧੀ ਜਾਣਕਾਰੀ ਦੌਰਾਨ ਡਾ.ਮਿਗਲਾਨੀ ਨੇ ਦੱਸਿਆ ਕਿ ਪਿਡੀਐਟਿ੍ਕ ਯੂਰੋਲੋਜੀ ਸੁਸਾਇਟੀ ਆਫ ਇੰਡੀਆ ਵੱਲੋਂ 1 ਤੋਂ 3 ਸਿਤੰਬਰ 2023 ਤੱਕ 11ਵੀਂ ਸਲਾਨਾ ਨੈਸ਼ਨਲ ਕਾਨਫਰੰਸ ਕਿਮਸ ਕਿੰਗਸ ਵੇ ਹਸਪਤਾਲ, ਨਜ਼ਦੀਕ ਕਸਤੂਰਚੰਦ ਪਾਰਕ,ਨਾਗਪੁਰ ਵਿਖੇ ਅਯੋਜਿਤ ਕੀਤੀ ਜਾ ਰਹੀ ਹੈ। ਜਿਸ ਵਿੱਚ ਮਾਸੂਮ ਬੱਚਿਆਂ ਦੇ ਪੇਸ਼ਾਬ ਦੇ ਰਸਤੇ,ਮਸਾਨੇ, ਗੁਰਦੇ ਦੀ ਲਾਈਵ ਸਰਜਰੀ ਕੀਤੀ ਜਾਵੇਗੀ। ਦੇਸ਼ ਵਿਦੇਸ਼ਾਂ ਤੋਂ ਆਏ ਡਾਕਟਰ ਇੱਕ ਵੱਡੇ ਹਾਲ ਦੇ ਵਿੱਚ ਬੈਠ ਕੇ ਸਰਜਰੀ ਨੂੰ ਸਕਰੀਨ ਤੇ ਦੇਖਦੇ ਹੋਏ ਸਿੱਧੇ ਤੌਰ ‘ਤੇ ਸਵਾਲ-ਜਵਾਬ ਕਰਨਗੇ। ਇਸ ਨਾਲ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਸਰਜਨ ਇੱਕ ਦੂਸਰੇ ਵਿੱਚ ਆਪਣੇ ਤਜਰਬਿਆਂ ਨੂੰ ਸਾਂਝਾ ਕਰਦੇ ਹੋਏ ਹਜ਼ਾਰਾਂ ਮਾਸੂਮ ਬੱਚਿਆਂ ਦੀਆਂ ਜਿੰਦਗੀਆਂ ਨੂੰ ਨਵਾਂ ਜੀਵਨ ਦੇਣ ਦੇ ਵਿੱਚ ਆਪਣੀ ਅਹਿਮ ਭੂਮਿਕਾ ਅਦਾ ਕਰਨਗੇ। ਡਾ.ਮਿਗਲਾਨੀ ਨੇ ਦੱਸਿਆ ਕਿ ਵਿਡਾਰਭਾ ਗਰੁੱਪ ਪਿਡੀਐਟਿ੍ਕ ਸਰਜਨ ਆਫ ਮਹਾਰਾਸ਼ਟਰਾ ਵੱਲੋਂ ਆਯੋਜਿਤ ਅਪਰੇਸ਼ਨ ਲਾਇਵ ਓਪਰੇਟਿਵ ਵਰਕਸ਼ਾਪ ਵਿੱਚ ਉਨ੍ਹਾਂ ਨੂੰ ਲਾਈਵ ਸਰਜਰੀ ਕਰਨ ਦਾ ਸਨਮਾਨ ਦਿੱਤਾ ਗਿਆ ਹੈ। ਅਜਿਹੀਆਂ ਵਰਕਸ਼ਾਪ ਦੇ ਨਾਲ ਡਾਕਟਰਾਂ ਦੇ ਤਜਰਬਿਆਂ ਵਿੱਚ ਵਾਧਾ ਹੁੰਦਾ ਹੈ। ਇਸ ਤੋਂ ਪਹਿਲਾਂ ਵੀ ਡਾ.ਮਿਗਲਾਨੀ ਕਈ ਵਰਕਸ਼ਾਪਾਂ ਵਿੱਚ ਲਾਈਵ ਸਰਜਰੀਆਂ ਕਰ ਚੁੱਕੇ ਹਨ।

NO COMMENTS

LEAVE A REPLY