ਸ਼ੇਰੋ ਬਾਘਾ ਪਿੰਡ ਦੇ 26 ਵਾਸੀਆਂ ਅਤੇ 30 ਪਸ਼ੂਆਂ ਨੂੰ ਜਿਲਾ ਪ੍ਸਾਸ਼ਨ ਨੇ ਸੁਰੱਖਿਅਤ ਕੱਢਿਆ

0
25

ਬਿਆਸ, 16 ਅਗਸਤ

ਪੌਂਗ ਡੈਮ ਤੋਂ ਪਾਣੀ ਛੱਡੇ ਜਾਣ ਕਾਰਨ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਇਸ ਦੀ ਮਾਰ ਹੇਠ ਆਏ ਜਿਲਾ ਅੰਮ੍ਰਿਤਸਰ ਦੇ ਪਿੰਡ ਸ਼ੇਰੋ ਬਾਘਾ, ਜੋ ਕਿ ਦਰਿਆ ਦੇ ਨਾਲ ਹੇਠਲੇ ਪਾਸੇ ਪੈਂਦਾ ਹੈ, ਵਿਖੇ ਰਹਿੰਦੇ 26 ਵਿਅਕਤੀਆਂ ਅਤੇ 30 ਪਾਲਤੂ ਜਾਨਵਰਾਂ ਬਾਰੇ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਦੇ ਧਿਆਨ ਵਿੱਚ ਲਿਆਂਦਾ ਗਿਆ, ਜਿੰਨਾ ਨੇ ਸਾਰੇ ਵਾਸੀਆਂ ਨੂੰ ਸੁਰੱਖਿਅਤ ਸਥਾਨਾਂ ਉਤੇ ਤਬਦੀਲ ਕਰਨ ਦੀ ਹਦਾਇਤ ਕੀਤੀ, ਜਿਸ ਦੇ ਚੱਲਦੇ ਅੱਜ ਬਾਬਾ ਬਕਾਲਾ ਸਾਹਿਬ ਤਹਿਸੀਲ ਪ੍ਸਾਸ਼ਨ ਨੇ ਪੁਲਿਸ ਅਤੇ ਡੇਰਾ ਬਿਆਸ ਦੀ ਸਹਾਇਤਾ ਨਾਲ ਸਾਰੇ ਪਿੰਡ ਵਾਸੀਆਂ ਤੇ ਪਾਲਤੂ ਜਾਨਵਰਾਂ ਨੂੰ ਸੁਰੱਖਿਅਤ ਸਥਾਨਾਂ ਉਤੇ ਪਹੁੰਚਾਇਆ।

ਐਸ ਡੀ ਐਮ ਸ੍ਰੀ ਮਤੀ ਅਲਕਾ ਕਾਲੀਆ ਨੇ ਦੱਸਿਆ ਕਿ ਬੀਤੀ ਰਾਤ ਤੋਂ ਪੈਦਾ ਹੋਈ ਸਥਿਤੀ ਕਾਰਨ ਪਿੰਡ ਵਾਸੀਆਂ ਨੂੰ ਸੁਚੇਤ ਕਰ ਦਿੱਤਾ ਗਿਆ ਸੀ ਅਤੇ ਅੱਜ ਦੁਪਿਹਰ ਸਾਰੇ ਪਿੰਡ ਵਾਸੀਆਂ ਜੋ ਕਿ ਚਾਰ ਪਰਿਵਾਰਾਂ ਦੇ ਮੈਂਬਰ ਹਨ, ਨੂੰ ਡਿਪਟੀ ਕਮਿਸ਼ਨਰ ਸਾਹਿਬ ਸ੍ਰੀ ਅਮਿਤ ਤਲਵਾੜ ਦੀ ਯੋਗ ਅਗਵਾਈ ਹੇਠਾਂ ਸਾਡੇ ਤਹਿਸੀਲਦਾਰ ਸ੍ਰੀ ਸੁਖਦੇਵ ਬਾਂਗਰ, ਨਾਇਬ ਤਹਿਸੀਲਦਾਰ ਸ੍ਰੀ ਪਵਨ, ਡੀ ਐਸ ਪੀ ਬਾਬਾ ਬਕਾਲਾ ਸਾਹਿਬ, ਏ ਐਸ ਆਈ ਸੁਖਵਿੰਦਰ ਸਿੰਘ ਨੇ ਸਾਰੇ ਵਸਨੀਕਾਂ ਨੂੰ ਕਿਸਤੀਆਂ ਰਾਹੀਂ ਸੁਰੱਖਿਅਤ ਸਥਾਨ ਉਤੇ ਲਿਆਂਦਾ ਗਿਆ, ਜਿੱਥੇ ਉਨ੍ਹਾਂ ਨੂੰ ਰਾਹਤ ਕੈਂਪ ਵਿੱਚ ਰਹਿਣ ਦੀ ਤਜਵੀਜ਼ ਵੀ ਦਿੱਤੀ, ਪਰ ਉਹ ਆਪਣੇ ਨੇੜੇ ਰਹਿੰਦੇ ਰਿਸ਼ਤੇਦਾਰਾਂ ਕੋਲ ਜਾਣ ਲਈ ਰਾਜੀ ਹੋਏ। ਉਨ੍ਹਾਂ ਦੱਸਿਆ ਕਿ ਇਸ ਮੌਕੇ ਪਿੰਡ ਦੇ ਗੁਰੂ ਘਰ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਵੀ ਮਰਯਾਦਾ ਸਹਿਤ ਸੁਰੱਖਿਅਤ ਸਥਾਨ ਉਤੇ ਸੁਸ਼ੋਬਿਤ ਗੁਰਦੁਆਰਾ ਸਾਹਿਬ ਵਿਖੇ ਲਿਆਂਦਾ ਗਿਆ। ਉਨ੍ਹਾਂ ਇਸ ਮੌਕੇ ਕਾਨੂੰਗੋ ਸੁਖਦੇਵ ਸਿੰਘ ਅਤੇ ਪਟਵਾਰੀ ਰਵਿੰਦਰ ਸਿੰਘ ਵੱਲੋਂ ਨਿਭਾਈ ਭੂਮਿਕਾ ਦਾ ਵਿਸੇਸ਼ ਤੌਰ ਉੱਤੇ ਜਿਕਰ ਕੀਤਾ।

ਕੈਪਸ਼ਨ

ਪਿੰਡ ਸ਼ੇਰੋ ਬਾਘਾ ਦੇ ਪਿੰਡ ਵਾਸੀਆਂ ਅਤੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਕਿਸ਼ਤੀਆ਼ ਦੀ ਸਹਾਇਤਾ ਨਾਲ ਸੁਰੱਖਿਅਤ ਸਥਾਨ ਉਤੇ ਤਬਦੀਲ ਕੀਤੇ ਜਾਣ ਦੇ ਦਿ੍ਸ਼।

NO COMMENTS

LEAVE A REPLY