ਅੰਮ੍ਰਿਤਸਰ 29 ਮਈ (ਰਾਜਿੰਦਰ ਧਾਨਿਕ) : ਜਿਲਾ੍ ਅੰਮ੍ਰਿਤਸਰ ਵਿਖੇ ਪਲਸ ਪੋਲੀਓ ਮੁਹਿੰਮ ਦੇ ਦੂਸਰੇ ਦਿਨ ਦੇ ਮੌਕੇ, ਸਿਹਤ ਵਿਭਾਗ ਦੀ ਕਾਰਗੁਜਾਰੀ ਦੀ ਜਾਂਚ ਕਰਨ ਲਈ ਸਟੇਟ ਪੱਧਰ ਤੋਂ ਆਏ ਡਿਪਟੀ ਡਾਇਰੈਕਟਰ ਵਲੋਂ ਡਾ ਵਿਜੈ ਬੈਂਸ ਵਲੋਂ ਪਲਸ ਪੋਲੀਓ ਟੀਮਾਂ ਦੀ ਮੋਨਿਟਰਿੰਗ/ਚੈਕਿੰਗ ਕੀਤੀ ਗਈ। ਜਿਸ ਦੌਰਾਣ ਉਹਨਾਂ ਵਲੋਂ ਜਿਲੇ੍ ਭਰ ਦੇ ਵੱਖ-ਵੱਖ ਇਲਾਕਿਆਂ ਵਿਚ ਜਾ ਕੇ ਚੈਕਿੰਗ ਕੀਤੀ, ਜਿਨਾ੍ ਵਿਚ ਵੇਰਕਾ, ਵੱਲਾ, ਦਾਣਾਂ ਮੰਡੀ, ਭਗਤਾਂਵਾਲਾ, ਬੰਗਲਾ ਬਸਤੀ ਅਤੇ ਸੱਕਤਰੀ ਬਾਗ ਦੇ ਇਲਾਕਿਆਂ ਵਿਚ ਜਾ ਕੇ ਜਾਂਚ ਕੀਤੀ ਅਤੇ ਸਿਹਤ ਵਿਭਾਗ ਅੰਮ੍ਰਿਤਸਰ ਦੀ ਕਾਰਗੁਜਾਰੀ ਤੇ ਤੱਸਲੀ ਪ੍ਰਗਟ ਕੀਤੀ। ਇਸ ਉਪੰਰਤ ਉਹਨਾਂ ਵਲੋਂ ਦਫਤਰ ਸਿਵਲ ਸਰਜਨ ਵਿਖੇ ਸਮੂਹ ਪ੍ਰੋਗਰਾਮ ਅਧਿਕਾਰੀਆਂ, ਨੋਡਲ ਅਫਸਰਾਂ ਅਤੇ ਸੁਪਰਵਾਈਜਰਾਂ ਨਾਲ ਮੀਟਿੰਗ ਵੀ ਕੀਤੀ। ਇਸ ਅਵਸਰ ਤੇ ਜਿਲਾ੍ਹ ਟੀਕਾਕਰਨ ਅਫਸਰ ਡਾ ਕੰਵਲਜੀਤ ਸਿੰਘ, ਜਿਲਾ੍ਹ ਬੀ.ਸੀ.ਜੀ. ਅਫਸਰ ਡਾ ਰਾਘਵ ਗੁਪਤਾ ਅਤੇ ਜਿਲਾ੍ਹ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ ਹਾਜਰ ਸਨ
।