ਰੁੱਖ ਲਗਾਓ, ਕੁੱਖ ਬਚਾਓ ਤੇ ਪਾਣੀ ਦਾ ਸਤਿਕਾਰ ਕਰੋ” ਦਾ ਪੋਸਟਰ ਰਿਲੀਜ਼

0
83

 

ਸਕੂਲੀ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ ਜਾਗਰੂਕ : ਆਸ਼ੂ ਵਿਸ਼ਾਲ, ਮੱਟੂ
ਅੰਮ੍ਰਿਤਸਰ , 29 ਮਈ (ਰਾਜਿੰਦਰ ਧਾਨਿਕ ) : ਮੁੱਖ ਸਰਪ੍ਰਸਤ ਰਾਜੇਸ਼ ਸ਼ਰਮਾ, ਚੈਅਰਮੈਨ ਹਰਦੇਸ ਸ਼ਰਮਾ,ਵਾਇਸ ਚੈਅਰਮੈਨ ਮਖਤੂਲ ਸਿੰਘ ਔਲਖ,ਪ੍ਰਧਾਨ ਗੁਰਿੰਦਰ ਸਿੰਘ ਮੱਟੂ ਦੀ ਯੋਗ ਅਗਵਾਈ ਹੇਠ ਚੱਲਣ ਵਾਲੀ ਜ਼ਿਲ੍ਹੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਮਾਣ ਧੀਆਂ ਤੇ ਸਮਾਜ ਭਲਾਈ ਸੋਸਾਇਟੀ (ਰਜਿ) ਅੰਮ੍ਰਿਤਸਰ ਵੱਲੋਂ ਅੱਜ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਸਮੇਤ ਸ਼੍ਰੀ ਆਸ਼ੂ ਵਿਸ਼ਾਲ ਜ਼ਿਲ੍ਹਾ ਸਕੂਲ ਸਪੋਰਟਸ ਕੋਆਡੀਨੇਟਰ, ਹਰਪਾਲ ਸਿੰਘ ਪ੍ਰਧਾਨ ਪਟਵਾਰ ਯੂਨੀਂਅਨ,ਸੁਨੀਲ ਕੁਮਾਰ ਲੈਕਚਰਾਰ, ਜਸਵਿੰਦਰ ਸਿੰਘ ਡੀਪੀਈ, ਕੁਲਦੀਪ ਸਿੰਘ ਡੀਪੀਈ, ਹਰਨੇਕ ਸਿੰਘ ਪੀਟੀਈ, ਹਰਦੇਵ ਸਿੰਘ ਪਟਵਾਰੀ, ਨਰਿੰਦਰ ਸਿੰਘ ਨੇ ਸਾਂਝੇ ਤੌਰ ਤੇ ਇੱਕ ਪੋਸਟਰ ਰਿਲੀਜ਼ ਕਰਕੇ “ਰੁੱਖ ਲਗਾਓ, ਕੁੱਖ ਬਚਾਓ ਤੇ ਪਾਣੀ ਦਾ ਸਤਿਕਾਰ ਕਰੋ” ਦਾ ਹੋਕਾ ਦਿੱਤਾ ਹੈ l ਇਸ ਮੌਂਕੇ ਪ੍ਰਧਾਨ ਮੱਟੂ ਨੇ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਕੇ ਵਾਤਾਵਰਣ ਵਿੱਚ ਵੱਧ ਰਹੇ ਪ੍ਰਦੂਸਣ ਨੂੰ ਘਟਾਉਣ ਲਈ ਅਤੇ ਆਕਸੀਜਨ ਦੀ ਘਾਟ ਨੂੰ ਪੂਰਾ ਕਰਨ ਲਈ “ ਵਿਸ਼ਵ ਵਾਤਾਵਰਣ ਦਿਵਸ ਮੌਕੇ 5 ਜੂਨ ਤੋਂ ਇੱਕ ਲੱਖ ਫਲਦਾਰ ਤੇ ਛਾਂ-ਦਾਰ ਦਰੱਖਤਾਂ ਦੇ ਬੂਟੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ l ਇੱਕ ਲੱਖ ਬੂਟੇ ਲਗਾਉਣ ਦਾ ਟੀਚਾ ਪਿਛਲੇ 3 ਸਾਲ ਤੋਂ ਚੱਲ ਰਿਹਾ ਹੈ l ਜੂਨ- ਜੁਲਾਈ ਦੇ ਮਹੀਨੇ ਬਰਸਾਤੀ ਮੌਸਮ ਤੱਕ ਪੂਰਾ ਕੀਤਾ ਜਾਵੇਗਾ | ਓਹਨਾਂ ਅੱਗੇ ਕਿਹਾ ਕਿ ਬਹੁਤ ਲੋਕ ਅੱਜ ਆਕਸੀਜਨ ਦੀ ਕਮੀ ਕਾਰਨ ਸੜਕਾਂ ਤੇ ਹਸਪਤਾਲਾਂ ‘ਚ ਤੇ ਘਰਾਂ ਵਿੱਚ ਹੀ ਤੜਫ ਤੜਫ ਕੇ ਕੀਮਤੀ ਜਾਨਾਂ ਤੋਂ ਹੱਥ ਧੋ ਰਹੇ ਹਨ ।ਆਕਸੀਜਨ ਦੇ ਘੱਟ ਰਹੇ ਲੈਵਲ ਨੂੰ ਦੇਖਦੇ ਹੋਏ ਅੱਜ ਦੇ ਦੌਰ ਵਿੱਚ ਹਰ ਇਨਸਾਨ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਰੁੱਖਾ ਨੂੰ ਨਾ ਕੱਟਣ ਦੀ ਸਹੂ ਖਾਣੀ ਪੈਣੀ ਹੈ । ਜ਼ਿਲ੍ਹੇ ਦੇ ਸਾਰੇ ਸਕੂਲ ਮੁੱਖੀਆਂ ਨੂੰ ਸੰਦੇਸ਼ ਭੇਜ ਦਿੱਤੇ ਹਨ ਕਿ ਹਰੇਕ ਸਕੂਲ ਦੇ ਵਿਦਿਆਰਥੀ ਆਪਣੇ ਘਰਾਂ,ਬਾਲ ਕਾਨੀਆਂ, ਮੁਹੱਲਿਆਂ ‘ਚ ਵੱਧ ਤੋਂ ਵੱਧ ਰੁੱਖ ਲਗਾਉਣ ਉਹ ਸਮਾਂ ਦੂਰ ਨਹੀਂ ਕਿ ਜਦੋਂ ਸੰਸਾਰ ਵਿੱਚ ਬਹੁਤ ਸਾਰੀਆਂ ਸਾਹ ਦੀਆਂ ਬੀਮਾਰੀਆਂ ਫੈਲ ਸਕਦੀਆਂ ਹਨ , ਇਸ ਲਈ ਸਾਨੂੰ ਹੁਣ ਤੋਂ ਹੀ ਵਾਤਾਵਰਨ ਦੀ ਸ਼ੁੱਧਤਾ ਲਈ ਸੋਚਣਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ । ਸਮਾਜ ਸੇਵਕ ਮੋਂਟੂ ਨੇ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਵੀ ਚੰਗੇ ਵਾਤਾਵਰਨ ਵਿੱਚ ਰਹਿਣ ਲਈ ਜਾਗਰੂਕ ਕੀਤਾ ਜਾਵੇ, ਉਹਨਾਂ ਤਮਾਮ ਲੋਕਾਂ ਨੂੰ ਕਿਹਾ ਕਿ ਆਪਣੇ ਘਰਾਂ ਪਾਰਕਾਂ ਵਿੱਚ ਹਰੇ ਭਰੇ ਫਲਦਾਰ ਬੂਟੇ ਲਗਾਓ ਤਾਂ ਜੋ ਵਾਤਾਵਰਣ ਨੂੰ ਸਾਫ ਸੁਥਰਾ ਰੱਖਿਆ ਜਾਵੇ ਤੇ ਆਕਸੀਜਨ ਦੀ ਵੀ ਘਾਟ ਨਾ ਆਵੇ । ਆਖ਼ਿਰ ਵਿੱਚ ਸ਼੍ਰੀ ਆਸ਼ੂ ਵਿਸ਼ਾਲ ਜ਼ਿਲ੍ਹਾ ਸਕੂਲ ਸਪੋਰਟਸ ਕੋਆਡੀਨੇਟਰ ਨੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਉਪਰੋਕਤ ਸੰਸਥਾ ਵੱਲੋਂ ਜਿੱਥੇ ਖਿਡਾਰੀਆਂ ਨੂੰ ਉਤਸਾਹਿਤ ਕੀਤਾ ਜਾਦਾਂ ਹੈ ਉੱਥੇ ਸਮਾਜ ਸੇਵੀ ਕੰਮਾਂ ਵਿੱਚ ਵੀ ਵੱਡਮੁੱਲਾ ਯੋਗਦਾਨ ਪਾਇਆ ਜਾਂਦਾ ਹੈ l

NO COMMENTS

LEAVE A REPLY