ਮਾਲ ਰੋਡ ਸਕੂਲ ਦੀਆਂ ਬਾਰ੍ਹਵੀ’ ਸ਼੍ਰੇਣੀ ਦੀਆਂ ਵਿਦਿਆਰਥਣਾਂ ਨੇ ਨਤੀਜਿਆਂ ਵਿਚ ਮਾਰੀਆਂ ਮੱਲਾਂ

0
13

ਦ੍ਰਿਸ਼ਟੀ ਅਤੇ ਸਿਮਰਨ ਨੇ 96.8% ਅੰਕਾਂ ਨਾਲ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 25 ਮਈ (ਪਵਿੱਤਰ ਜੋਤ):  ਗੁਰੂ ਨਗਰੀ ਵਿਚ ਸਥਿੱਤ ਸਕੂਲ ਆਫ਼ ਐਮੀਨੇਂਸ ਮਾਲ ਰੋਡ ਨੇ ਆਪਣੀਆਂ ਅਮੀਰ ਅਕਾਦਮਿਕ ਪਰੰਪਰਾਵਾਂ ਨੂੰ ਜਾਰੀ ਰਖਦਿਆਂ ਇਸ ਵਾਰ ਫਿਰ ਮੀਲ ਪੱਥਰ ਸਥਾਪਿਤ ਕਰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਬਾਰ੍ਹਵੀ’ ਸ਼੍ਰੇਣੀ ਦੇ ਐਲਾਨੇ ਗਏ ਨਤੀਜਿਆਂ ਵਿਚ ਬਿਹਤਰੀਨ ਪ੍ਰਦਰਸ਼ਨ ਕੀਤਾ।
ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਵਿਦਿਆਰਥਣਾਂ ਦ੍ਰਿਸ਼ਟੀ ਅਤੇ ਸਿਮਰਨ ਨੇ ਬਾਰ੍ਹਵੀ’ ‘ਚੋਂ 96.6% ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਪਹਿਲਾ ਸਥਾਨ, ਦਿਵਿਆ ਨੇ 96.6% ਅੰਕਾਂ ਨਾਲ ਦੂਸਰਾ ਸਥਾਨ ਅਤੇ ਨੈੱਨਸੀ ਨੇ 96% ਅੰਕ ਪ੍ਰਾਪਤ ਕਰਕੇ
ਤੀਜਾ  ਸਥਾਨ ਹਾਸਲ ਕਰਕੇ ਆਪਣੇ ਮਾਤਾ-ਪਿਤਾ, ਸਕੂਲ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ।
ਸਕੂਲ ਦੀ ਪ੍ਰਿੰਸੀਪਲ ਨੇ ਅੱਗੇ ਦੱਸਿਆ ਕਿ ਮਾਲ ਰੋਡ ਸਕੂਲ ਦੀਆਂ ਲਗਭਗ 68 ਵਿਦਿਆਰਥਣਾਂ ਨੇ 90% ਤੋਂ ਵਧ ਅੰਕ, 200 ਵਿਦਿਆਰਥਣਾਂ ਨੇ 80% ਤੋਂ 90% ਅੰਕ ਅਤੇ ਬਾਕੀ ਲਗਭਗ ਸਾਰੀਆਂ ਵਿਦਿਆਰਥਣਾਂ ਨੇ 70% ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦੀ ਮਿਆਰੀ ਸਿੱਖਿਆ ਪ੍ਰਣਾਲੀ ਦਾ ਸਬੂਤ ਦਿੱਤਾ ਜਿਸ ਦਾ ਸਿਹਰਾ ਸਕੂਲ ਦੇ ਮਿਹਨਤੀ ਅਤੇ ਪ੍ਰਤਿਬੱਧ ਅਧਿਆਪਕਾਂ ਦੇ ਸਿਰ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਕੂਲ ਅਕਾਦਮਿਕ ਖੇਤਰ ਦੇ ਨਾਲ਼ ਨਾਲ ਖੇਡਾਂ ਦੇ ਖੇਤਰ ਵਿਚ ਮੱਲਾਂ ਮਾਰਨ ਵਾਲੀਆਂ ਵਿਦਿਆਰਥਣਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਨ ਲਈ ਹਮੇਸ਼ਾ ਵਚਨਬੱਧ ਹੈ।

ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸ੍ਰੀ ਸੁਸ਼ੀਲ ਕੁਮਾਰ ਤੁਲੀ ਅਤੇ ਜ਼ਿਲ੍ਹਾ ਸਿੱਖਿਆ ਦਫਤਰ ਦੀ ਸਮੁੱਚੀ ਟੀਮ ਨੇ ਸਕੂਲ ਨੂੰ ਉਚੇਚੇ ਤੌਰ ਤੇ ਵਧਾਈ ਅਤੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।

NO COMMENTS

LEAVE A REPLY